ਨਵੀਂ ਦਿੱਲੀ: ਸਮਾਰਟਫੋਨ ਦੀ ਪ੍ਰਸਿੱਧੀ ਦਾ ਅੰਦਾਜਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ 50 ਕਰੋੜ ਤੋਂ ਜ਼ਿਆਦਾ ਲੋਕ ਹੱਥਾਂ 'ਚ ਪਹੁੰਚ ਗਏ ਹਨ। ਆਉਣ ਵਾਲੇ ਦਿਨਾਂ 'ਚ ਫੀਚਰ ਫੋਨਾਂ ਤੋਂ ਸਮਾਰਟਫੋਨ 'ਚ ਸ਼ਿਫਟ ਕਰਨ ਵਾਲੇ ਲੋਕਾਂ ਦੀ ਗਿਣਤੀ 'ਚ ਹੋਰ ਵਾਧਾ ਹੋਣ ਦੀ ਉਮੀਦ ਹੈ।


ਇੱਕ ਰਿਪੋਰਟ ਮੁਤਾਬਕ 2018 ਦੇ ਮੁਕਾਬਲੇ ਸਮਾਰਟਫੋਨ ਦੀ ਖਰੀਦ ਵਿੱਚ 15% ਦਾ ਵਾਧਾ ਹੋਇਆ ਹੈ। ਮਾਰਕੀਟ ਰਿਸਰਚ ਫਰਮ ਟੇਕਆਰਸੀ ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਜ਼ੀਓਮੀ ਤੇ ਰੀਅਲਮੀ ਬ੍ਰਾਂਡਾਂ ਦੇ ਆਉਣ ਤੋਂ ਬਾਅਦ ਨਵੇਂ ਗਾਹਕ ਮਾਰਕੀਟ 'ਚ ਸਮਾਰਟਫੋਨ ਨਾਲ ਜੁੜੇ ਹਨ। ਰਿਪੋਰਟ ਦੇ ਅਨੁਸਾਰ, ਦਸੰਬਰ 2019 ਤੱਕ ਭਾਰਤ '2 ਮਿਲੀਅਨ ਲੋਕਾਂ ਕੋਲ ਸਮਾਰਟਫੋਨ ਸੀ।

ਸਮਾਰਟਫੋਨ ਕੰਪਨੀ ਦਾ ਕਹਿਣਾ ਹੈ ਕਿ 50 ਕਰੋੜ ਦੀ ਗਿਣਤੀ ਨੂੰ ਵੇਖਦਿਆਂ ਅਜਿਹਾ ਲੱਗਦਾ ਹੈ ਕਿ ਬਾਜ਼ਾਰ ਅਜੇ ਵੀ ਫੈਲਾ ਰਿਹਾ ਹੈ। 2019 'ਚ ਰੀਅਲਮੀ ਨੇ ਆਪਣੇ ਗਾਹਕਾਂ ਨੂੰ 49 ਪ੍ਰਤੀਸ਼ਤ ਵਧਾਇਆ, ਜਦੋਂਕਿ ਵੀਵੋ 44 ਪ੍ਰਤੀਸ਼ਤ ਤੇ ਵਨਪਲੱਸ '41 ਪ੍ਰਤੀਸ਼ਤ ਦਾ ਵਾਧਾ ਹੋਇਆ। ਦੂਜੇ ਹੋਰ ਬ੍ਰਾਂਡਾਂ ਜਿਵੇਂ ਸੈਮਸੰਗ, ਸ਼ੀਓਮੀ ਤੇ ਓਪੋ '9 ਪ੍ਰਤੀਸ਼ਤ, 25 ਪ੍ਰਤੀਸ਼ਤ ਤੇ 36 ਪ੍ਰਤੀਸ਼ਤ ਦਾ ਵਾਧਾ ਹੋਇਆ।