RBI alert: ਅੱਜਕੱਲ੍ਹ ਦੇ ਸਮੇਂ 'ਚ ਹਰ ਕੋਈ ਡਿਜ਼ੀਟਲ ਮਾਧਿਅਮ (Digital Mode) ਰਾਹੀਂ ਆਨਲਾਈਨ ਭੁਗਤਾਨ (Online Payment) ਕਰਨਾ ਪਸੰਦ ਕਰਦਾ ਹੈ। ਇਸ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੈ ਕਿ ਇਹ ਨਕਦੀ ਰੱਖਣ ਦੀ ਪ੍ਰੇਸ਼ਾਨੀ ਨੂੰ ਦੂਰ ਕਰਦਾ ਹੈ। ਇਸ ਤੋਂ ਇਲਾਵਾ ਚੋਰੀ ਤੇ ਨਕਦੀ ਦੇ ਨੁਕਸਾਨ ਤੋਂ ਵੀ ਛੁਟਕਾਰਾ ਮਿਲਦਾ ਹੈ ਪਰ ਕਈ ਵਾਰ ਪ੍ਰੀਪੇਡ ਵਾਲੇਟ (Prepaid Wallet) ਦੀ ਵਰਤੋਂ ਕਰਦੇ ਸਮੇਂ ਅਸੀਂ ਇਹ ਜਾਂਚ ਨਹੀਂ ਕਰਦੇ ਕਿ ਉਹ ਕੰਪਨੀ ਕਿੰਨੀ ਵੈਲਿਡ (Valid) ਹੈ।
ਦੇਸ਼ ਦੇ ਕੇਂਦਰੀ ਬੈਂਕ ਰਿਜ਼ਰਵ ਬੈਂਕ ਆਫ਼ ਇੰਡੀਆ (Reserve Bank of India) ਨੇ ਗਾਹਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਕਿਸੇ ਵੀ ਤਰ੍ਹਾਂ ਦੇ ਪ੍ਰੀਪੇਡ ਵਾਲੇਟ (Prepaid Wallet) ਦੀ ਵਰਤੋਂ ਕਰਨ ਤੋਂ ਪਹਿਲਾਂ ਇਹ ਵੇਖ ਲਓ ਕਿ ਤੁਸੀਂ ਜੋ ਵਾਲੇਟ ਵਰਤ ਰਹੇ ਹੋ, ਉਹ ਨਕਲੀ ਤਾਂ ਨਹੀਂ ਹੈ। ਕੀ ਉਸ ਕੰਪਨੀ ਨੇ ਵਾਲੇਟ ਚਲਾਉਣ (Wallet Operate) ਲਈ ਆਰਬੀਆਈ ਤੋਂ ਇਜਾਜ਼ਤ ਲਈ ਹੈ ਜਾਂ ਨਹੀਂ।
ਪੀਟੀਆਈ ਦੀ ਖ਼ਬਰ ਮੁਤਾਬਕ ਭਾਰਤੀ ਰਿਜ਼ਰਵ ਬੈਂਕ ਨੇ ਗੁਰੂਗ੍ਰਾਮ-ਰਜਿਸਟਰਡ ਕੰਪਨੀ ਐਸਰਾਈਡ ਟੈੱਕ ਪ੍ਰਾਈਵੇਟ ਲਿਮਟਿਡ (sRide Tech Private Limited) ਨੂੰ ਫੜਿਆ ਹੈ, ਜੋ ਕਾਰ ਪੂਲਿੰਗ ਐਪ ਰਾਹੀਂ ਬਗੈਰ ਕਿਸੇ ਪਰਮਿਸ਼ਨ ਗ਼ੈਰ-ਕਾਨੂੰਨੀ ਪ੍ਰੀਪੇਡ ਵਾਲੇਟ ਦਾ ਸੰਚਾਲਨ ਕਰ ਰਹੀ ਸੀ। ਅਜਿਹੇ 'ਚ RBI ਨੇ ਲੋਕਾਂ ਨੂੰ ਅਜਿਹੇ ਐਪਸ ਤੋਂ ਸਾਵਧਾਨ ਰਹਿਣ ਲਈ ਕਿਹਾ ਹੈ ਤਾਂ ਜੋ ਤੁਹਾਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਰਿਜ਼ਰਵ ਬੈਂਕ ਤੋਂ ਨਹੀਂ ਮਿਲੀ ਮਨਜ਼ੂਰੀ
ਦੱਸ ਦੇਈਏ ਕਿ ਭਾਰਤੀ ਰਿਜ਼ਰਵ ਬੈਂਕ ਨੇ ਗਾਹਕਾਂ ਨੂੰ ਕਿਹਾ ਹੈ ਕਿ ਜੇਕਰ ਐਸਰਾਈਡ ਟੈੱਕ ਪ੍ਰਾਈਵੇਟ ਲਿਮਟਿਡ ਤੋਂ ਗਾਹਕ ਕਿਸੇ ਵੀ ਤਰ੍ਹਾਂ ਦਾ ਪ੍ਰੀਪੇਡ ਵਾਲੇਟ ਲੈਣ-ਦੇਣ ਕਰਦੇ ਹਨ ਤਾਂ ਉਹ ਇਸ ਨੂੰ ਆਪਣੇ ਜ਼ੋਖ਼ਮ 'ਤੇ ਕਰਨਗੇ। ਇਸ ਦੇ ਨਾਲ ਹੀ ਪੈਸੇ ਦੇ ਨੁਕਸਾਨ ਲਈ ਬੈਂਕ ਜ਼ਿੰਮੇਵਾਰ ਨਹੀਂ ਹੋਵੇਗਾ, ਕਿਉਂਕਿ ਇਸ ਐਪ ਨੇ ਪ੍ਰੀਪੇਡ ਵਾਲੇਟ (Prepaid Wallet) ਨੂੰ ਚਲਾਉਣ ਲਈ ਭੁਗਤਾਨ ਅਤੇ ਸਮਾਧਾਨ ਪ੍ਰਣਾਲੀ ਐਕਟ 2007 ਤਹਿਤ ਲੋੜੀਂਦੀ ਮਨਜ਼ੂਰੀ ਨਹੀਂ ਲਈ ਹੈ।
ਦੱਸ ਦਈਏ ਕਿ ਦੇਸ਼ ਦੇ ਸਾਰੇ ਪ੍ਰੀਪੇਡ ਵਾਲੇਟ ਜਿਵੇਂ ਕਿ ਪੇਟੀਐਮ, ਐਮਾਜ਼ੋਨ ਪੇਅ, ਗੂਗਲ ਪੇਅ, ਫੋਨ ਪੇਅ, ਭਾਰਤ ਪੇਅ ਆਦਿ ਨੇ ਭੁਗਤਾਨ ਅਤੇ ਸਮਾਧਾਨ ਸਿਸਟਮ ਐਕਟ 2007 ਦੇ ਤਹਿਤ ਭਾਰਤ 'ਚ ਕੰਮ ਕਰਨ ਲਈ ਕੇਂਦਰੀ ਬੈਂਕ ਤੋਂ ਇਜਾਜ਼ਤ ਲਈ ਹੈ। ਇਸ ਦੇ ਨਾਲ ਹੀ ਆਰਬੀਆਈ ਨੇ ਗਾਹਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਕਿਸੇ ਵੀ ਤਰ੍ਹਾਂ ਦੇ ਵਾਲੇਟ ਦੀ ਵਰਤੋਂ ਕਰਨ ਤੋਂ ਪਹਿਲਾਂ ਉਸ ਦੀ ਸਹੀ ਜਾਣਕਾਰੀ ਲੈਣ ਤੋਂ ਬਾਅਦ ਹੀ ਵਰਤੋਂ ਕਰੋ।
ਇਹ ਵੀ ਪੜ੍ਹੋ: ਸਰਕਾਰੀ ਯੋਜਨਾ ਦਾ ਉਠਾਓ ਲਾਭ, ਪਤੀ-ਪਤਨੀ ਨੂੰ ਹਰ ਮਹੀਨੇ ਮਿਲਣਗੇ 10,000 ਰੁਪਏ, ਜਾਣੋ ਕਿਵੇਂ ਮਿਲੇਗਾ ਫਾਇਦਾ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904