ਰਾਇਲ ਇਨਫੀਲਡ ਨੇ ਕਲਾਸਿਕ 500 ਟ੍ਰਿਬਿਊਟ ਬਲੈਕ ਨਾਂ ਤੋਂ ਲਿਮਿਟੇਡ ਐਡੀਸ਼ਨ ਲਾਂਚ ਕੀਤਾ ਹੈ। ਇਸਦੀ ਵਿਕਰੀ 10 ਫਰਵਰੀ ਨੂੰ ਦੁਪਹਿਰ 2 ਤੋਂ 5 ਵਜੇ ਦੇ ਵਿੱਚ ਕੀਤੀ ਜਾਵੇਗੀ। ਕੰਪਨੀ ਨੇ ਇਸਦੀ ਪ੍ਰੀ-ਬੂਕਿੰਗ ਸ਼ੁਰੂ ਕਰ ਦਿੱਤੀ ਹੈ। ਦਸ ਦਈਏ ਕਿ ਕੰਪਨੀ 500 ਸੀਸੀ ਇੰਜਨ ਵਾਲੇ ਬੁਲੇਟ ਦੀ ਪ੍ਰੋਡਕਸ਼ਨ ਬੰਦ ਕਰ ਰਹੀ ਹੈ। ਇਸ ਕਰਕੇ ਉਸ ਨੇ ਕਲਾਸਿਕ 500 ਦਾ ਟ੍ਰਿ ਬਿਊਟ ਐਡੀਸ਼ਨ ਲਾਂਚ ਕੀਤਾ ਹੈ। ਭਾਰਤੀ ਬਜ਼ਾਰ 'ਚ ਹੁਣ ਕਲਾਸਿਕ 500, ਬੁਲੇਟ 500 ਤੇ ਥੰਡਰਬਰਡ 500 ਨਹੀਂ ਮਿਲੇਗਾ।


ਇਸ ਬੁਲੇਟ 'ਚ 499 ਸੀਸੀ ਇੰਜਨ ਦਿੱਤਾ ਹੈ, ਜੋ 27.2 ਬੀਐਚਪੀ ਦੀ ਪਾਵਰ ਤੇ 41.3 ਐਨਐਮ ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇੰਜਨ 5 ਸਪੀਡ ਗਿਅਰਬਾਕਸ ਨਾਲ ਲੈਸ ਹੈ। ਇਹ ਇੰਜਨ ਬੀਐਸ4 ਐਮੀਸ਼ਨ ਨਾਰਮਸ ਦੇ ਮੁਤਾਬਕ ਹੈ। ਇਹ ਲਿਮਿਟੇਡ ਐਡੀਸ਼ਨ ਮਾਡਲ ਕੰਪਨੀ ਦੀ 500 ਸੀਸੀ ਇੰਜਨ ਵਾਲੀ ਆਖਿਰੀ ਬੁਲੇਟ ਹੈ। ਇਸ ਦੀਆਂ ਸਾਰੀਆਂ ਯੂਨਿਟ 'ਤੇ 'ਐਂਡ ਆਫ ਬੁਲੇਟ' ਸੀਰੀਅਲ ਨੰਬਰ ਹੋਵੇਗਾ।

1 ਅਪ੍ਰੈਲ, 2020 ਤੋਂ ਭਾਰਤੀ ਬਜ਼ਾਰ 'ਚ ਬੀਐਸ6 ਇੰਜਨ ਵਾਲੀਆਂ ਗੱਡੀਆਂ ਹੀ ਵਿਕਣਗੀਆਂ। ਅਜਿਹੇ 'ਚ ਰਾਇਲ ਇਨਫੀਲਡ ਦੀ 500 ਸੀਸੀ ਵਾਲੀ ਬੁਲੇਟ ਦੀ ਵਿਕਰੀ 31 ਮਾਰਚ ਤੋਂ ਬੰਦ ਹੋ ਜਾਵੇਗੀ। ਹਾਲਾਂਕਿ, ਭਾਰਤ ਦੇ ਬਾਹਰ ਇਹ ਬੁਲੇਟ ਮਿਲਦਾ ਰਹੇਗਾ। ਇਨ੍ਹਾਂ ਬੁਲੇਟ ਦੇ ਸਰਵਿਿਸੰਗ ਪਾਰਟਸ ਵੀ ਉਪਲਬਧ ਰਹਿਣਗੇ। ਦਸ ਦਈਏ ਕਿ ਰਾਇਲ ਇਨਫੀਲਡ ਨੇ 2008 'ਚ ਕਲਾਸਿਕ 500 ਬੁਲੇਟ ਲਾਂਚ ਕੀਤਾ ਸੀ।

Car loan Information:

Calculate Car Loan EMI