ਨਵੀਂ ਦਿੱਲੀ: ਸਮਾਰਟਫੋਨ ਬਜ਼ਾਰ 'ਚ ਹੁਵਾਵੇ, ਵੀਵੋ ਤੇ ਓਪੋ ਦੇ ਨਵੇਂ-ਨਵੇਂ ਫੀਚਰਸ ਨਾਲ ਫੋਨ ਲਾਂਚ ਕਰਨ ਤੋਂ ਬਾਅਦ ਹੁਣ ਸੈਮਸੰਗ ਵੀ ਇਨ੍ਹਾਂ ਕੰਪਨੀਆਂ ਨੂੰ ਟੱਕਰ ਦੇਣ ਦੀ ਤਿਆਰੀ 'ਚ ਹੈ।

ਸਾਊਥ ਕੋਰੀਅਨ ਟੇਕ ਜੁਆਇੰਟ ਸੈਮਸੰਗ ਹਾਈ ਐਂਡ ਫੀਚਰਸ 'ਤੇ ਕੰਮ ਕਰ ਰਿਹਾ ਹੈ ਜਿਸ 'ਚ ਟ੍ਰਿੱਪਲ ਕੈਮਰਾ ਤੇ ਇਨ ਡਿਸਪਲੇਅ ਜਿਹੇ ਬਿਹਤਰੀਨ ਫੀਚਰ ਸ਼ਾਮਿਲ ਹਨ। ਇਨ੍ਹਾਂ ਸਾਰੇ ਫੀਚਰ ਦੇ ਨਾਲ ਇਕ ਬਜ਼ਟ ਸਮਾਰਟਫੋਨ ਮਿਲੇਗਾ। ਦਰਅਸਲ ਕੰਪਨੀ 2019 'ਚ ਗੈਲੇਕਸੀ ਏ ਸੀਰੀਜ਼ 'ਚ ਦੋ ਨਵੇਂ ਫੀਚਰ ਲੈਕੇ ਆ ਰਹੀ ਹੈ ਜਿਸ 'ਚ ਸੁਪਰ ਵਾਈਡ ਐਂਗਲ ਟ੍ਰਿੱਪਲ ਲੈਂਸ ਕੈਮਰੇ ਦੀ ਸੁਵਿਧਾ ਦਿੱਤੀ ਗਈ ਹੈ ਤੇ ਆਨ ਸਕ੍ਰੀਨ ਫਿੰਗਰ ਪ੍ਰਿੰਟ ਸਕੈਨਿੰਗ ਵੀ। ਇਹ ਫੀਚਰ ਅਗਲੇ ਸਾਲ ਲਾਂਚ ਹੋਣ ਵਾਲੇ ਗੈਲੇਕਸੀ ਐਸ 10 ਪਲੱਸ ਆਉਣਗੇ।

ਹਾਲਾਂਕਿ, ਰਿਪੋਰਟ 'ਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ ਕਿ ਸੈਮਸੰਗ ਆਪਣੇ ਹਾਈ ਐਂਡ ਫੀਚਰਸ 'ਤੇ ਕੰਮ ਕਰ ਰਿਹਾ ਹੈ ਜਿਸ 'ਚ ਫਲੈਗਸ਼ਿਪ ਤੇ ਬਜ਼ਟ ਸਮਾਰਟਫੋਨ ਦੋਵੇਂ ਸ਼ਾਮਿਲ ਹਨ। ਰਿਪੋਰਟ ਮੁਤਾਬਕ ਗੈਲੇਕਸੀ ਐਸ 10 ਅਲਟ੍ਰਾਸੋਨਿਕ ਸਕੈਨਰ ਦੇ ਨਾਲ ਆਉਂਦਾ ਹੈ। ਗੈਲੇਕਸੀ ਏ 2019 'ਚ ਅਡਵਾਂਸ ਆਪਟੀਕਲ ਸੈਂਸਰ ਨਾਲ ਆਵੇਗਾ।