ਸਮਾਰਟਫ਼ੋਨ ਕੰਪਨੀ Samsung ਨੇ ਪਿਛਲੇ ਸਾਲ Samsung Galaxy A12 ਸਮਾਰਟਫ਼ੋਨ ਪੂਰੀ ਦੁਨੀਆ ਵਿੱਚ ਲਾਂਚ ਕੀਤਾ ਸੀ। ਹਾਲੇ ਭਾਰਤ ’ਚ ਇਸ ਦੀ ਲਾਂਚਿੰਗ ਦੀ ਉਡੀਕ ਹੈ। ਇਹ ਫ਼ੋਨ ਇੱਥੇ ਵੀ ਛੇਤੀ ਹੀ ਲਾਂਚ ਹੋ ਸਕਦਾ ਹੈ। ਇਸ ਨੂੰ ਦੋ ਵੇਰੀਐਂਟ ਵਿੱਚ ਲਾਂਚ ਕੀਤਾ ਜਾ ਸਕਦਾ ਹੈ; ਜਿਨ੍ਹਾਂ ੳਚ 4GB ਰੈਮ + 64GB ਇੰਟਰਨਲ ਸਟੋਰੇਜ ਤੇ 4GB ਰੈਮ + 128GB ਇੰਟਰਨਲ ਸਟੋਰੇਜ ਵਾਲੇ ਵੇਰੀਐਂਟ ਸ਼ਾਮਲ ਹਨ। ਭਾਰਤ ’ਚ ਇਹ ਫ਼ੋਨ 13,000 ਰੁਪਏ ਤੋਂ ਘੱਟ ਕੀਮਤ ’ਚ ਉਤਾਰਿਆ ਜਾ ਸਕਦਾ ਹੈ।


 


ਇਸ ਫ਼ੋਨ ਵਿੱਚ 6.5 ਇੰਚ ਦੀ TFT ਡਿਸਪਲੇਅ ਦਿੱਤੀ ਗਈ ਹੈ। ਇਹ ਫ਼ੋਨ ਐਂਡ੍ਰਾਇਡ 10 ਆਪਰੇਟਿੰਗ ਸਿਸਟਮ ਉੱਤੇ ਕੰਮ ਕਰਦਾ ਹੈ। ਇਹ ਆਕਟਾ ਕੋਰ ਪ੍ਰੋਸੈੱਸਰ ਮੀਡੀਆਟੈੱਕ ਹੀਲੀਓ ਪੀ35 ਚਿਪਸੈੱਟ ਨਾਲ ਲੈਸ ਹੈ। ਇਸ ਦੀ ਮੈਮੋਰੀ ਨੂੰ ਤੁਸੀਂ ਮਾਈਕ੍ਰੋ ਐਸਡੀ ਕਾਰਡ ਨਾਲ ਵਧਾ ਵੀ ਸਕਦੇ ਹੋ।


 


Samsung Galaxy A12 ਵਿੱਚ ਕੁਐਡ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ; ਜਿਸ ੳਚ ਐੱਫ਼/2.0 ਲੈਨਜ਼ ਨਾਲ 48 ਮੈਗਾ–ਪਿਕਸਲ ਦਾ ਪ੍ਰਾਇਮਰੀ ਸੈਂਸਸਰ, ਐੱਫ਼2/2.2 ਲੈਨਜ਼ ਨਾਲ 5 ਮੈਗਾਪਿਕਸਲ ਅਲਟ੍ਰਾ ਵਾਈਡ ਐਂਗਲ ਲੈਨਜ਼, ਐੱਫ਼/2.4 ਅਪਰਚਰ ਨਾਲ 2 ਮੈਗਾਪਿਕਸਲ ਮੈਕ੍ਰੋ ਸ਼ੂਟਰ ਤੇ ਐੱਫ਼/2.4 ਅਪਰਚਰ ਨਾਲ 2 ਮੈਗਾਪਿਕਸਲ ਦਾ ਡੈਪਥ ਸੈਂਸਰ ਕੈਮਰਾ ਦਿੱਤਾ ਗਿਆ ਹੈ। ਗੈਲੈਕਸੀ ਏ12  8 ਮੈਗਾ–ਪਿਕਸਲ ਸ਼ੂਟਰ ਨਾਲ ਆਉਂਦਾ ਹੈ, ਜਿਸ ਦਾ ਐੱਫ਼/2.2 ਅਪਰਚਰ ਹੈ।


 


ਇਸ ਫ਼ੋਨ ਵਿੱਚ ਕੁਨੈਕਟੀਵਿਟੀ ਲਈ ਐੱਲਟੀਈ, ਵਾਇਫ਼ਾਇ, ਬਲੂਟੁੱਥ, ਜੀਪੀਐਸ ਸਮੇਤ ਕਈ ਫ਼ੀਚਰਜ਼ ਦਿੱਤੇ ਗਏ ਹਨ। ਇਨ੍ਹਾਂ ਵਿੱਚ ਸਾਈਡ ਮਾਊਂਟਿਡ ਫ਼ਿੰਗਰਪ੍ਰਿੰਟ ਸਕੈਨਰ ਵੀ ਹੈ। ਇਸ ਵਿੱਚ 5,000mAh ਦੀ ਬੈਟਰੀ 15W ਫ਼ਾਸਟ ਚਾਰਜਿੰਗ ਨਾਲ ਦਿੱਤੀ ਗਈ ਹੈ। ਫ਼ੋਨ ਦਾ ਡਾਇਮੈਂਸ਼ਨ 164X75.8X8.9 ਐਮਐਮ ਤੇ ਵਜ਼ਨ 205 ਗ੍ਰਾਮ ਹੈ।