ਦੱਖਣੀ ਕੋਰੀਆ ਦੀ ਤਕਨੀਕੀ ਕੰਪਨੀ Samsung ਨੇ ਆਪਣਾ ਨਵਾਂ F ਸੀਰੀਜ਼ ਸਮਾਰਟਫੋਨ Samsung Galaxy F52 5G ਨੂੰ ਲਾਂਚ ਕੀਤਾ ਹੈ। ਫਿਲਹਾਲ ਇਹ ਫੋਨ ਚੀਨ 'ਚ ਲਾਂਚ ਕੀਤਾ ਗਿਆ ਹੈ। ਇਸ ਫੋਨ ਦੀ ਭਾਰਤ ਆਉਣ ਦੀ ਉਡੀਕ ਹੈ। ਮਜ਼ਬੂਤ ​​ਪ੍ਰਦਰਸ਼ਨ ਲਈ ਫੋਨ ਵਿੱਚ ਸਨੈਪਡ੍ਰੈਗਨ 750 ਜੀ ਪ੍ਰੋਸੈਸਰ ਅਤੇ ਪਾਵਰ ਲਈ 4500mAh ਦੀ ਬੈਟਰੀ ਹੈ। ਆਓ ਜਾਣਦੇ ਹਾਂ ਫੋਨ ਦੀਆਂ ਹੋਰ ਵਿਸ਼ੇਸ਼ਤਾਵਾਂ ਬਾਰੇ। 


 


Specifications:
Samsung Galaxy F52 5G ਸਮਾਰਟਫੋਨ 'ਚ 6.6 ਇੰਚ ਦੀ ਟੀਐਫਟੀ ਫੁੱਲ ਐਚਡੀ ਪਲੱਸ ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ 2408x1080 ਪਿਕਸਲ ਹੈ। ਐਂਡਰਾਇਡ 11 ਬੇਸਡ One UI 3.1 ਓਪਰੇਟਿੰਗ ਸਿਸਟਮ ਤੇ ਕੰਮ ਕਰਦਾ ਹੈ। ਫੋਨ ਕੁਆਲਕਾਮ ਸਨੈਪਡ੍ਰੈਗਨ 750 ਜੀ ਪ੍ਰੋਸੈਸਰ ਨਾਲ ਲੈਸ ਹੈ। ਇਸ 'ਚ 8 ਜੀਬੀ ਰੈਮ ਅਤੇ 128 ਜੀਬੀ ਇੰਟਰਨਲ ਸਟੋਰੇਜ ਹੈ, ਜਿਸ ਨੂੰ ਮਾਈਕ੍ਰੋ ਐਸਡੀ ਕਾਰਡ ਦੇ ਜ਼ਰੀਏ 1 ਟੀਬੀ ਤੱਕ ਵੀ ਵਧਾਇਆ ਜਾ ਸਕਦਾ ਹੈ।


 


Camera:
ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਸੈਮਸੰਗ ਗਲੈਕਸੀ ਐੱਫ 52 ਜੀ ਦਾ ਇਕ ਕਵਾਡ ਕੈਮਰਾ ਸੈੱਟਅਪ ਹੈ, ਜਿਸ ਦਾ ਪ੍ਰਾਇਮਰੀ ਕੈਮਰਾ 64 ਮੈਗਾਪਿਕਸਲ ਦਾ ਹੈ। ਉਥੇ ਹੀ ਸੈਕੰਡਰੀ ਕੈਮਰਾ 8 ਮੈਗਾਪਿਕਸਲ ਦੇ ਅਲਟਰਾ ਵਾਈਡ ਐਂਗਲ ਨਾਲ ਦਿੱਤਾ ਗਿਆ ਹੈ। ਜਦਕਿ ਉਥੇ ਇੱਕ 2 ਮੈਗਾਪਿਕਸਲ ਦਾ ਥਰਡ ਡੇਪਥ ਸੈਂਸਰ ਅਤੇ 2 ਮੈਗਾਪਿਕਸਲ ਦਾ ਫੋਰਥ ਮੈਕਰੋ ਲੈਂਜ਼ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।      


 


Battery and Connectivity:
Samsung Galaxy F52 5G ਫੋਨ 'ਚ ਪਾਵਰ ਲਈ 4500mAh ਦੀ ਬੈਟਰੀ ਦਿੱਤੀ ਗਈ ਹੈ, ਜੋ 25 ਵਾਟ ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ। ਕੁਨੈਕਟੀਵਿਟੀ ਲਈ ਸੈਮਸੰਗ ਲਈ ਬਲਿਊਟੁੱਥ, ਵਾਈ-ਫਾਈ, ਜੀਪੀਐਸ, 3.5mm ਹੈੱਡਫੋਨ ਜੈਕ ਅਤੇ ਯੂਐਸਬੀ ਟਾਈਪ-ਸੀ ਪੋਰਟ ਵਰਗੀਆਂ ਵਿਸ਼ੇਸ਼ਤਾਵਾਂ ਦਿੱਤੀਆਂ ਗਈਆਂ ਹਨ। 


 


 

 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904