ਨਵੀਂ ਦਿੱਲੀ: ਸੈਮਸੰਗ ਸਮਾਰਟਫੋਨ ਦੇ ਚਾਹੁਣ ਵਾਲਿਆਂ ਲਈ ਖੁਸ਼ਖਬਰੀ ਹੈ ਕਿਉਂਕਿ ਕੰਪਨੀ ਆਪਣੇ ਪਹਿਲੇ ਫੋਲਡੇਬਲ ਸਮਾਰਟਫੋਨ ‘ਗਲੈਕਸੀ ਫੋਲਡ’ ਤੋਂ ਪਰਦਾ ਚੁੱਕ ਦਿੱਤਾ ਹੈ। ਸ਼ੁੱਕਰਵਾਰ ਨੂੰ ਕੰਪਨੀ ਦੇ ਆਫੀਸ਼ੀਅਲ ਆਨਲਾਈਨ ਸਟੋਰ ‘ਤੇ ਪ੍ਰੀ-ਬੁਕਿੰਗ ਖੁੱਲ੍ਹਣ ਦੇ 30 ਮਿੰਟ ‘ਚ ਇਸ ਦੇ 1600 ਡਿਵਾਇਸ ਸੇਲ ਹੋ ਗਏ।


ਜਿਨ੍ਹਾਂ ਗਾਹਕਾਂ ਨੇ ਗੈਲੇਕਸੀ ਫੋਨਜ਼ ਦੀ ਪ੍ਰੀ-ਬੁਕਿੰਗ ਕੀਤੀ ਹੈ, ਉਨ੍ਹਾਂ ਯੂਜ਼ਰਸ ਨੂੰ 20 ਅਕਤੂਬਰ ਤਕ ਉਨ੍ਹਾਂ ਦੇ ਡਿਵਾਇਸ ਡਿਲੀਵਰ ਕਰ ਦਿੱਤੇ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਨੂੰ 24 ਘੰਟੇ ਸੱਤੋ ਦਿਨ ਇੱਕ ਡੇਡੀਕੇਟਿਡ ਐਕਸਪਰਟ ਨਾਲ ਗੱਲ ਕਰਨ ਦੀ ਸੁਵਿਧਾ ਵੀ ਦਿੱਤੀ ਜਾਵੇਗੀ।

ਸੂਤਰਾਂ ਮੁਤਾਬਕ ਸਮਾਰਟਫੋਨ ਦਾ ਸ਼ੁਰੂਆਤੀ ਸਟਾਕ ਲਿਮਟਿਡ ਸੀ, ਜਿਸ ਦੇ ਚੱਲਦੇ ਕੰਪਨੀ ਨੇ ਹੁਣ ਭਾਰਤ ‘ਚ ਕੁਝ ਸਮੇਂ ਲਈ ‘ਗੈਲੇਕਸੀ ਫੋਲਡ’ ਦੀ ਪ੍ਰੀ-ਬੁਕਿੰਗ ਬੰਦ ਕਰ ਦਿੱਤੀ ਹੈ। ਇਸ ਫੋਨ ਦੇ ਨਾਲ ਕੰਪਨੀ ਗਾਹਕਾਂ ਨੂੰ ਇੱਕ ਸਾਲ ਦੀ ‘ਇਨਫਿਨਟੀ ਫਲੈਕਸ ਡਿਸਪਲੇ ਪ੍ਰੋਟੈਕਸ਼ਨ’ ਵੀ ਦੇ ਰਹੀ ਹੈ।