ਚੰਡੀਗੜ੍ਹ: ਸਮਾਰਟਫੋਨ ਦੁਨੀਆਂ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਦੇ ਇਰਾਦੇ ਨਾਲ ਸੈਮਸੰਗ ਨੇ ਆਪਣੇ ਫੋਨ ਸੈਮਸੰਗ ਗੈਲੇਕਸੀ J7 ਡਿਓ ਦੀ ਕੀਮਤ ਘਟਾ ਦਿੱਤੀ ਹੈ। ਇਸ ਫੋਨ ਦੀ ਕੀਮਤ ਵਿੱਚ ਇੱਕ ਹਜ਼ਾਰ ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਹ ਸਮਾਰਟਫੋਨ 16,990 ਰੁਪਏ ਵਿੱਚ ਉਤਾਰਿਆ ਗਿਆ ਸੀ। ਇਸ ਪਿੱਛੋਂ ਪਹਿਲਾਂ ਇਸ ਦੀ ਕੀਮਤ 1000 ਤੇ ਬਾਅਦ ਵਿੱਚ 2000 ਰੁਪਏ ਘਟਾਈ ਜਾ ਚੁੱਕੀ ਹੈ। ਇਸ ਵਾਰ ਫਿਰ ਕੰਪਨੀ ਨੇ ਤੀਜੀ ਵਾਰ ਇਸ ਦੀ ਕੀਮਤ 1000 ਰੁਪਏ ਘਟਾ ਦਿੱਤੀ ਹੈ। ਫੋਨ 1080x1920 ਪਿਕਸਲ HD ਰਿਜ਼ੋਲਿਊਸ਼ਨ ਵਾਲੀ 5.5 ਇੰਚ ਦੀ ਸੁਪਰ ਏਮੋਲੇਟਿਡ ਡਿਸਪਲੇਅ ਨਾਲ ਲੈਸ ਹੈ। ਐਕਸੀਨਾਸ-7 ਔਕਟਾ ਕੋਰ ਪ੍ਰੋਸੈਸਰ ਨਾਲ ਫੋਨ ਵਿੱਚ 13MP+5MP ਦਾ ਡੂਅਲ ਰੀਅਰ ਕੈਮਰਾ ਸੈੱਟਅੱਪ ਦਿੱਤਾ ਗਿਆ ਹੈ। ਫੋਨ ਵਿੱਚ 4GB ਰੈਮ ਦਿੱਤੀ ਗਈ ਹੈ। ਇਸ ਵਿੱਚ ਐਂਡਰੌਇਡ 8.0 ਓਰੀਓ ਸਪੋਰਟ ਹੈ। ਫੋਨ ਵਿੱਚ 32GB ਇਨਬਿਲਟ ਸਟੋਰੇਜ ਤੇ 300mAh ਦੀ ਬੈਟਰੀ ਦਿੱਤੀ ਗਈ ਹੈ। ਇਸ 153.5x77.2x8.2 ਮਿਲੀਮੀਟਰ ਦਾ ਹੈ। ਵਜ਼ਨ 174 ਗਰਾਮ ਹੈ। ਇਸ ਵਿੱਚ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ।