ਨਵੀਂ ਦਿੱਲੀ: ਦੱਖਣੀ ਕੋਰੀਆਈ ਕੰਪਨੀ ਸੈਮਸੰਗ (Samsung) ਆਪਣਾ ਨਵਾਂ ਸਮਾਰਟਫੋਨ ਗਲੈਕਸੀ ਐਮ23 5ਜੀ (Galaxy M23 5G) ਬਾਜ਼ਾਰ ਵਿੱਚ ਲਿਆ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਫੋਨ ਇਸ ਸਾਲ ਦੇ ਅੰਤ ਜਾਂ ਅਗਲੇ ਸਾਲ ਦੇ ਸ਼ੁਰੂ ਤੱਕ ਲਾਂਚ ਕੀਤਾ ਜਾ ਸਕਦਾ ਹੈ। ਇਸ ਫੋਨ 'ਚ 5000mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਸ 'ਚ 48 ਮੈਗਾਪਿਕਸਲ ਦਾ ਕੈਮਰਾ ਮਿਲੇਗਾ। ਫੋਨ 'ਚ 128 ਜੀਬੀ ਇੰਟਰਨਲ ਸਟੋਰੇਜ ਦਿੱਤੀ ਜਾ ਸਕਦੀ ਹੈ। ਆਓ ਜਾਣਦੇ ਹਾਂ ਫੋਨ ਦੇ ਹੋਰ ਫੀਚਰਜ਼ ਬਾਰੇ।



 
ਸਪੈਸੀਫ਼ਿਕੇਸ਼ਨਜ਼
ਸੈਮਸੰਗ ਗੈਲੈਕਸੀ ਐਮ23 5ਜੀ (Samsung Galaxy M23 5G) ਸਮਾਰਟਫੋਨ 'ਚ 6.4 ਇੰਚ ਦੀ ਸੁਪਰ ਐਮੋਲੇਡ (AMOLED) ਡਿਸਪਲੇਅ ਦਿੱਤੀ ਜਾ ਸਕਦੀ ਹੈ। ਫੋਨ ਐਂਡਰਾਇਡ 12 ਆਪਰੇਟਿੰਗ ਸਿਸਟਮ 'ਤੇ ਕੰਮ ਕਰੇਗਾ। ਕਾਰਗੁਜ਼ਾਰੀ ਲਈ, ਇਸ ਵਿੱਚ ਮੀਡੀਆਟੈਕ ਹੈਲੀਓ ਜੀ90 ਪ੍ਰੋਸੈਸਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ 'ਚ ਕੰਪਨੀ 4GB ਰੈਮ ਅਤੇ 128GB ਇੰਟਰਨਲ ਸਟੋਰੇਜ ਦੇ ਸਕਦੀ ਹੈ।

ਕੈਮਰਾ
ਸੈਮਸੰਗ ਗਲੈਕਸੀ ਐਮ23 5ਜੀ (Samsung Galaxy M23 5G) ਵਿੱਚ ਫੋਟੋਗ੍ਰਾਫੀ ਲਈ ਕੁਐਡ ਕੈਮਰਾ ਸੈਟਅਪ ਦਿੱਤਾ ਜਾ ਸਕਦਾ ਹੈ, ਜਿਸ ਦਾ ਪ੍ਰਾਇਮਰੀ ਕੈਮਰਾ 48 ਮੈਗਾਪਿਕਸਲ ਦਾ ਹੋਵੇਗਾ। ਇਸ ਦੇ ਨਾਲ ਹੀ 2-2 ਮੈਗਾਪਿਕਸਲ ਦਾ ਮੈਕਰੋ ਲੈਂਜ਼ ਅਤੇ ਡੈਪਥ ਸੈਂਸਰ ਦਿੱਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 13 ਮੈਗਾਪਿਕਸਲ ਦਾ ਕੈਮਰਾ ਪਾਇਆ ਜਾ ਸਕਦਾ ਹੈ।

ਪਾਵਰ ਤੇ ਕੁਨੈਕਟੀਵਿਟੀ
ਸੈਮਸੰਗ ਗੈਲੈਕਸੀ ਐਮ 23 5 ਜੀ ਪਾਵਰ ਲਈ ਇਸ 'ਚ 5000mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ। ਕੁਨੈਕਟੀਵਿਟੀ ਲਈ ਇਸ 'ਚ ਵਾਈ-ਫਾਈ, ਬਲੂਟੁੱਥ, ਜੀਪੀਐਸ, ਯੂਐਸਬੀ ਪੋਰਟ ਵਰਗੇ ਫੀਚਰ ਦਿੱਤੇ ਜਾ ਸਕਦੇ ਹਨ। ਇਸ ਫੋਨ ਨੂੰ ਤਿੰਨ ਰੰਗਾਂ ਬਲੈਕ, ਵਾਈਟ ਅਤੇ ਬਲੂ 'ਚ ਲਾਂਚ ਕੀਤਾ ਜਾ ਸਕਦਾ ਹੈ।


 


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ