ਨਵੀਂ ਦਿੱਲੀਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਆਪਣੇ ਨਵੇਂ ਪ੍ਰੀਮੀਅਮ ਸਮਾਰਟਫੋਨ ਗਲੈਕਸੀ S10 Lite ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਫਲਿੱਪਕਾਰਟ ਨੇ ਇਸ ਫੋਨ ਦਾ ਟੀਜ਼ਰ ਵੀ ਜਾਰੀ ਕੀਤਾ ਹੈ, ਜੋ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਇਹ ਫੋਨ 23 ਜਨਵਰੀ ਨੂੰ ਭਾਰਤ 'ਚ ਲਾਂਚ ਕੀਤਾ ਜਾਵੇਗਾ। ਹਾਸਲ ਜਾਣਕਾਰੀ ਲਈ ਦੱਸ ਦੇਈਏ ਕਿ ਕੰਪਨੀ ਨੇ ਹਾਲ ਹੀ 'ਚ ਇਸ ਫੋਨ ਨੂੰ CES 2020 'ਚ ਲਾਂਚ ਕੀਤਾ ਸੀ।


ਫੀਚਰਸ ਦੀ ਗੱਲ ਕਰੀਏ ਤਾਂ ਗਲੈਕਸੀ ਐਸ 10 ਲਾਈਟ 'ਚ ਕੁਆਲਕਾਮ ਸਨੈਪਡ੍ਰੈਗਨ 855 ਪ੍ਰੋਸੈਸਰ ਉਪਲੱਬਧ ਹੋਵੇਗਾ। ਇਸ ਤੋਂ ਇਲਾਵਾ ਇਹ 6 ਜੀਬੀ ਤੇ 8 ਜੀਬੀ ਰੈਮ ਆਪਸ਼ਨ ਦੇ ਨਾਲ ਆਵੇਗਾ। ਦੋਵੇਂ ਵੇਰੀਐਂਟ 128 ਜੀਬੀ ਸਟੋਰੇਜ਼ ਨਾਲ ਲੈਸ ਹੋਣਗੇ। ਫੋਟੋਗ੍ਰਾਫੀ ਲਈ ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲੇਗਾ, ਜਿਸ '5 ਮੈਗਾਪਿਕਸਲ ਦਾ ਮੈਕਰੋ ਸੈਂਸਰ, 48 ਮੈਗਾਪਿਕਸਲ ਦਾ ਵਾਈਡ ਐਂਗਲ ਸੈਂਸਰ ਤੇ 12 ਮੈਗਾਪਿਕਸਲ ਦਾ ਅਲਟਰਾ ਵਾਈਡ ਸੈਂਸਰ ਹੋਵੇਗਾ। ਇਸ ਤੋਂ ਇਲਾਵਾ ਇਸ '32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਜਾਵੇਗਾ।


ਫਲਿੱਪਕਾਰਟ 'ਤੇ ਗਲੈਕਸੀ ਨੋਟ 10 ਲਾਈਟ ਨੂੰ ਗਲੈਕਸੀ ਐਸ 10 ਲਾਈਟ ਦੇ ਨਾਲ ਲਾਂਚ ਕੀਤਾ ਜਾਵੇਗਾ। ਨਵੀਂ ਗਲੈਕਸੀ ਨੋਟ 10 ਲਾਈਟ '6.7 ਇੰਚ ਦੀ ਸੁਪਰ AMOLED ਫੁੱਲ ਐਚਡੀ+ ਇਨਫਿਨਿਟੀ-ਓ ਡਿਸਪਲੇਅ ਮਿਲੇਗੀ। ਪ੍ਰਫਾਮੈਂਸ ਲਈ ਇਸ 'ਚ ਆਕਟਾ-ਕੋਰ Exynos 8895 ਪ੍ਰੋਸੈਸਰ ਦਿੱਤਾ ਜਾਵੇਗਾ। ਇਹ ਫੋਨ 6 ਜੀਬੀ ਅਤੇ 8 ਜੀਬੀ ਰੈਮ ਵਿਕਲਪਾਂ 'ਚ ਉਪਲੱਬਧ ਹੋਵੇਗਾ ਅਤੇ ਦੋਵੇਂ ਵੇਰੀਐਂਟ '128 ਜੀਬੀ ਇੰਟਰਨਲ ਸਟੋਰੇਜ ਨਾਲ ਲੈਸ ਹੋਵੇਗਾ। ਫੋਨ '4500mAh ਦੀ ਬੈਟਰੀ ਮਿਲੇਗੀ।