Galaxy S20 FE 5G ਨੂੰ ਲਾਂਚ ਕਰ ਦਿੱਤਾ ਗਿਆ ਹੈ। ਇਸ ਸਮਾਰਟਫੋਨ ਵਿੱਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਤੇ ਹੋਲ ਪੰਚ ਡਿਸਪਲੇਅ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸੈਮਸੰਗ ਦੇ ਇਸ ਸਮਾਰਟਫੋਨ ਵਿੱਚ ਛੇ ਵੱਖ-ਵੱਖ ਰੰਗ ਆਪਸ਼ਨ ਮਿਲਣਗੇ। ਕੰਪਨੀ ਨੇ ਇਸ ਸਮਾਰਟਫੋਨ ਵਿੱਚ 120Hz ਰਿਫਰੈਸ਼ ਰੇਟ ਡਿਸਪਲੇਅ ਦਿੱਤੀ ਹੈ, ਜੋ ਗਲੈਕਸੀ ਐਸ 20 ਸੀਰੀਜ਼ ਵਿੱਚ ਦਿਖਾਈ ਦਿੱਤੀ ਸੀ। ਤੁਸੀਂ ਇਸ ਨੂੰ 4ਜੀ ਤੇ 5ਜੀ ਦੋਵਾਂ ਐਡੀਸ਼ਨਾਂ ਵਿੱਚ ਪ੍ਰਾਪਤ ਕਰੋਗੇ।


[mb]1600937020[/mb]

Samsung Galaxy S20 FE 5G ਡਿਊਲ ਸਿਮ ਸਪੋਰਟ ਨਾਲ ਉਪਲੱਬਧ ਹੈ, ਜੋ ਐਂਡਰਾਇਡ 10 'ਤੇ ਆਧਾਰਤ One UI 2.0 'ਤੇ ਕੰਮ ਕਰਦਾ ਹੈ। ਸਮਾਰਟਫੋਨ 'ਚ 6.5-inch ਦਾ full-HD+ (1,080×2,400 pixels) Super AMOLED Infinity-O ਡਿਸਪਲੇਅ ਹੈ, ਜੋ ਗੋਰਿਲਾ ਗਲਾਸ 3 ਪ੍ਰੋਟੈਕਸ਼ਨ ਨਾਲ ਆਉਂਦੀ ਹੈ। ਫੋਨ ਵਿੱਚ 120Hz ਰਿਫਰੈਸ਼ ਰੇਟ, 20:9 aspect ratio ਤੇ 407ppi ਦੀ pixel density ਦਿੱਤੀ ਗਈ ਹੈ। ਸਮਾਰਟਫੋਨ ਦੇ 4ਜੀ ਵੇਰੀਐਂਟ 'ਚ ਔਕਟਾ-ਕੋਰ ਐਕਸਿਨੋਸ 990 ਚਿੱਪਸੈੱਟ ਲੱਗਾ ਹੈ, ਜਦਕਿ 5 ਜੀ ਵੇਰੀਐਂਟ 'ਚ ਔਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 865 ਐਸਸੀ ਦਿੱਤਾ ਹੈ।

ਸੈਮਸੰਗ ਦੇ ਇਸ ਫੋਨ ਦੇ 5ਜੀ ਮਾਡਲ ਦੀ ਕੀਮਤ 9699 (ਲਗਪਗ 51,400 ਰੁਪਏ) ਹੈ। ਕੰਪਨੀ ਨੇ 4ਜੀ ਮਾਡਲ ਦੀ ਕੀਮਤ ਬਾਰੇ ਅਜੇ ਤੱਕ ਕੋਈ ਖੁਲਾਸਾ ਨਹੀਂ ਕੀਤਾ ਹੈ। ਇਹ ਸਮਾਰਟਫੋਨ 6 ਜੀਬੀ ਰੈਮ + 128 ਜੀਬੀ, 8 ਜੀਬੀ + 128 ਜੀਬੀ ਤੇ 8 ਜੀਬੀ + 256 ਜੀਬੀ ਸਟੋਰੇਜ ਵੇਰੀਐਂਟ 'ਚ ਉਪਲੱਬਧ ਹੈ। ਕੰਪਨੀ ਨੇ ਇਸ ਸਮਾਰਟਫੋਨ ਨੂੰ ਕਲਾਉਡ ਰੈੱਡ, ਕਲਾਉਡ ਓਰੇਂਜ, ਕਲਾਉਡ ਲਵੇਂਡਰ, ਕਲਾਉਡ ਮਿੰਟ, ਕਲਾਉਡ ਨੇਵੀ ਤੇ ਕਲਾਉਡ ਵ੍ਹਾਈਟ ਰੰਗ ਦੇ ਵਿਕਲਪਾਂ 'ਚ ਲਾਂਚ ਕੀਤਾ ਹੈ। ਫਿਲਹਾਲ ਭਾਰਤ ਵਿੱਚ ਇਸ ਫੋਨ ਦੀ ਕੀਮਤ ਦਾ ਖੁਲਾਸਾ ਨਹੀਂ ਹੋਇਆ। ਫੋਨ ਦੀ ਵਿਕਰੀ 2 ਅਕਤੂਬਰ ਤੋਂ ਸ਼ੁਰੂ ਹੋਵੇਗੀ।