ਨਵੀਂ ਦਿੱਲੀ: ਅੱਜ ਦੇਸ਼ ਦੀਆਂ ਸਰਕਾਰੀ ਤੇਲ ਕੰਪਨੀਆਂ ਨੇ ਡੀਜ਼ਲ ਦੀ ਕੀਮਤ ਵਿੱਚ ਕਟੌਤੀ ਕੀਤੀ ਹੈ ਤੇ ਡੀਜ਼ਲ ਦੀ ਕੀਮਤ ਵਿੱਚ 8 ਪੈਸੇ ਦੀ ਕਮੀ ਆਈ ਹੈ। ਹਾਲਾਂਕਿ, ਅੱਜ ਪੈਟਰੋਲ ਦੀ ਕੀਮਤ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਦਿੱਲੀ ਵਿੱਚ ਪੈਟਰੋਲ 81.06 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਿਲ ਰਿਹਾ ਹੈ ਤੇ ਡੀਜ਼ਲ ਦੀਆਂ ਕੀਮਤਾਂ ਅੱਜ 8 ਪੈਸੇ ਘੱਟ ਕੇ 70.63 ਰੁਪਏ ਪ੍ਰਤੀ ਲੀਟਰ ਰਹਿ ਗਈਆਂ ਹਨ।

ਜਾਣੋ ਤੁਹਾਡੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ:

ਅੱਜ ਜੇ ਦੇਸ਼ ਦੇ ਵੱਡੇ ਸ਼ਹਿਰਾਂ ਵਿਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਤੇ ਨਜ਼ਰ ਮਾਰੀਏ ਤਾਂ ਪੈਟਰੋਲ ਮੁੰਬਈ ਵਿੱਚ ਬਗੈਰ ਕਿਸੇ ਬਦਲਾਅ ਦੇ 87.74 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ ਤੇ ਡੀਜ਼ਲ ਦੀ ਕੀਮਤ 77.04 ਰੁਪਏ ਪ੍ਰਤੀ ਲੀਟਰ ‘ਤੇ ਆ ਗਈ ਹੈ। ਦੇਸ਼ ਦਾ ਸਭ ਤੋਂ ਮਹਿੰਗਾ ਤੇਲ ਇਸ ਸਮੇਂ ਵਿੱਤੀ ਰਾਜਧਾਨੀ ਮੁੰਬਈ ਵਿੱਚ ਮਿਲ ਰਿਹਾ ਹੈ।

ਕੋਲਕਾਤਾ ਦੀ ਗੱਲ ਕਰੀਏ ਤਾਂ ਇੱਥੇ ਡੀਜ਼ਲ ਦੀ ਕੀਮਤ 74.15 ਰੁਪਏ ਹੈ ਤੇ ਪੈਟਰੋਲ ਦੀ ਕੀਮਤ 82.59 ਰੁਪਏ ਪ੍ਰਤੀ ਲੀਟਰ ਹੈ। ਚੇਨਈ ਵਿਚ ਪੈਟਰੋਲ ਅੱਜ 84.14 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀਆਂ ਕੀਮਤਾਂ 76.10 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ ਹੈ।

ਦੱਸ ਦਈਏ ਕਿ ਹਰ ਸਵੇਰ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਦੀ ਕੀਮਤ ਵਿਚ ਹੋਏ ਬਦਲਾਅ ਦੇ ਅਧਾਰ ‘ਤੇ ਦੇਸ਼ ਵਿਚ ਤੇਲ ਦੀ ਕੀਮਤ ਵਿਚ ਤਬਦੀਲੀ ਆਉਂਦੀ ਹੈ, ਜਿਸ ਤੋਂ ਬਾਅਦ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਸਵੇਰੇ 6 ਵਜੇ ਬਦਲਦੀਆਂ ਹਨ। ਇੱਥੇ ਦਿੱਤੇ ਗਏ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਰੋਜ਼ਾਨਾ ਕੀਮਤ ਦੇ ਅਧਾਰ ‘ਤੇ ਹਨ।

Unlock-5: ਸਿਨੇਮਾ ਹਾਲ ਅਤੇ ਟੂਰਿਜ਼ਮ ਖੁਲ੍ਹਣ ਦੀ ਉਮੀਦ, ਜਾਣੋ 1 ਅਕਤੂਬਰ ਤੋਂ ਕੀ ਢਿੱਲ ਦੇ ਸਕਦੀ ਹੈ ਸਰਕਾਰ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904