ਨਵੀਂ ਦਿੱਲੀ: ਚੋਣ ਕਮਿਸ਼ਨ ਦਾ ਫੈਸਲਾ ਅੱਜ ਦੇਸ਼ ਦੇ 14 ਸੂਬਿਆਂ ਦੀਆਂ 64 ਵਿਧਾਨ ਸਭਾ ਸੀਟਾਂ ਅਤੇ ਇੱਕ ਲੋਕ ਸਭਾ ਸੀਟ ‘ਤੇ ਹੋਣ ਵਾਲੀਆਂ ਉਪ ਚੋਣਾਂ ਲਈ ਆਵੇਗਾ। ਚੋਣ ਕਮਿਸ਼ਨ ਨੇ ਕੁਝ ਸਮਾਂ ਪਹਿਲਾਂ ਕਿਹਾ ਸੀ ਕਿ ਬਿਹਾਰ ਚੋਣਾਂ ਅਤੇ ਉਪ ਚੋਣਾਂ ਇਕੋ ਸਮੇਂ ਦੇ ਨੇੜੇ ਹੋਣਗੀਆਂ। ਪਰ ਸਬੰਧਤੀ ਸੂਬਿਆਂ ਤੋਂ ਬੇਨਤੀਆਂ ਨਹੀਂ ਮਿਲੀਆਂ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ 25 ਸਤੰਬਰ ਨੂੰ ਕਿਹਾ ਕਿ ਪਿਛਲੇ ਇੱਕ ਹਫ਼ਤੇ ਵਿੱਚ ਜ਼ਿਆਦਾਤਰ ਬਿਨੇ ਹਾਸਲ ਹੋਈਆਂ ਹਨ ਅਤੇ ਕਮਿਸ਼ਨ ਜਾਣਕਾਰੀ ‘ਤੇ ਵਿਚਾਰ-ਵਟਾਂਦਰੇ ਤੋਂ ਬਾਅਦ ਹੀ ਫੈਸਲਾ ਲਵੇਗਾ।

ਇਨ੍ਹਾਂ ਸੂਬਿਆਂ ਦੀਆਂ ਵਿਧਾਨ ਸਭਾ ਸੀਟਾਂ ‘ਤੇ ਉਪ ਚੋਣਾਂ ਹੋਣਗੀਆਂ:

ਉਨ੍ਹਾਂ 14 ਸੂਬਿਆਂ ਜਿੱਥੇ 64 ਵਿਧਾਨ ਸਭਾ ਸੀਟਾਂ ਖਾਲੀ ਹਨ ਚੋਂ ਜ਼ਿਆਦਾਤਰ 27 ਸੀਟਾਂ ਮੱਧ ਪ੍ਰਦੇਸ਼ ਵਿਚ ਖਾਲੀ ਹਨ। ਇਹ ਸੀਟਾਂ ਕਾਂਗਰਸ ਦੇ ਵਿਧਾਇਕਾਂ ਦੇ ਅਸਤੀਫੇ ਅਤੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਖਾਲੀ ਹਨ। ਅੱਠ ਸੀਟਾਂ ਗੁਜਰਾਤ ਅਤੇ ਉੱਤਰ ਪ੍ਰਦੇਸ਼ ਵਿੱਚ ਅਤੇ ਪੰਜ ਸੀਟਾਂ ਮਣੀਪੁਰ ਵਿੱਚ ਖਾਲੀ ਹਨ। ਅਸਾਮ, ਝਾਰਖੰਡ, ਕੇਰਲ, ਨਾਗਾਲੈਂਡ, ਤਾਮਿਲਨਾਡੂ ਅਤੇ ਓਡੀਸ਼ਾ ਵਿਚ ਉਪ ਚੋਣਾਂ ਹੋਣੀਆਂ ਹਨ, ਜਦੋਂਕਿ ਛੱਤੀਸਗੜ, ਹਰਿਆਣਾ, ਕਰਨਾਟਕ ਅਤੇ ਪੱਛਮੀ ਬੰਗਾਲ ਵਿਚ ਇੱਕ-ਇੱਕ ਸੀਟ ਦੀ ਚੋਣ ਕੀਤੀ ਜਾਵੇਗੀ।

ਬਿਹਾਰ ਦੀ ਇਸ ਸੀਟ ‘ਤੇ ਲੋਕ ਸਭਾ ਉਪ ਚੋਣ:

ਬਿਹਾਰ ਦੀ ਵਾਲਮੀਕਿਨਗਰ ਲੋਕ ਸਭਾ ਸੀਟ 'ਤੇ ਉਪ-ਚੋਣ ਹੋਣੀ ਹੈ। ਇਸ ਦੇ ਨਾਲ ਹੀ ਚੋਣ ਕਮਿਸ਼ਨ ਨੇ ਬਿਹਾਰ ਵਿਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਕੁਲ ਤਿੰਨ ਪੜਾਵਾਂ ਵਿਚ ਚੋਣਾਂ ਹੋਣੀਆਂ ਹਨ। ਪਹਿਲੇ ਪੜਾਅ ਲਈ 28 ਅਕਤੂਬਰ, ਦੂਜੇ ਪੜਾਅ ਲਈ 3 ਨਵੰਬਰ ਅਤੇ ਤੀਜੇ ਪੜਾਅ ਲਈ 7 ਨਵੰਬਰ ਨੂੰ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ 10 ਨਵੰਬਰ ਨੂੰ ਕੀਤੀ ਜਾਏਗੀ। ਵੋਟਿੰਗ ਦੇ ਪਹਿਲੇ ਪੜਾਅ ਵਿਚ ਤਕਰੀਬਨ 31,000 ਬੂਥਾਂ ਵਿਚ ਵੋਟਾਂ ਪਾਈਆਂ ਜਾਣਗੀਆਂ, ਦੂਜੇ ਪੜਾਅ ਵਿਚ 42,000 ਬੂਥਾਂ ਅਤੇ ਤੀਸਰੇ ਪੜਾਅ ਵਿਚ 33,000 ਬੂਥਾਂ 'ਤੇ ਵੋਟਾਂ ਪੈਣਗੀਆਂ। ਦੱਸ ਦਈਏ ਕਿ ਸੂਬੇ ‘ਚ ਕੁੱਲ 243 ਵਿਧਾਨ ਸਭਾ ਸੀਟਾਂ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904