ਜੇਕਰ ਤੁਸੀਂ ਨਵਾਂ ਸਮਾਰਟਫੋਨ ਲੈਣ ਦੀ ਪਲਾਨਿੰਗ ਕਰ ਰਹੇ ਹੋ ਤਾਂ ਥੋੜਾ ਇੰਤਜ਼ਾਰ ਕਰੋ। ਕਿਉਂਕਿ ਅਗਲੇ ਮਹੀਨੇ ਬਾਕਮਾਲ ਸਮਾਰਟਫੋਨ ਦੀ ਐਂਟਰੀ ਹੋਣ ਵਾਲੀ ਹੈ। ਭਾਰਤੀ ਬਜ਼ਾਰ 'ਚ ਜੂਨ 'ਚ ਪੋਕੋ ਤੇ ਸੈਮਸੰਗ ਜਿਹੀਆਂ ਕੰਪਨੀਆਂ ਫੋਨ ਲੌਂਚ ਕਰਨਗੀਆਂ। ਇਸ ਦੇ ਨਾਲ ਹੀ ਵਨਪਲੱਸ ਦੇ ਚਾਹੁਣ ਵਾਲਿਆਂ ਲਈ ਵੀ ਜਲਦ ਨਵੇਂ ਸਮਾਰਟਫੋਨ ਮਾਰਕਿਟ 'ਚ ਆਉਣ ਵਾਲੇ ਹਨ। ਤਹਾਨੂੰ ਦੱਸਦੇ ਹਾਂ ਜੂਨ 'ਚ ਕਿਹੜੇ-ਕਿਹੜੇ ਸਮਾਰਟਫੋਨ ਲੌਂਚ ਹੋਣ ਵਾਲੇ ਹਨ।


POCO M3 Pro 5G


POCO M3 Pro 5G 'ਚ 6.50 ਇੰਚ ਦਾ ਡਿਸਪਲੇਅ ਦਿੱਤਾ ਗਿਆ ਹੈ। ਜਿਸ ਦਾ ਰੈਜ਼ੋਲੁਸ਼ਨ 1080x2400 ਪਿਕਸਲ ਹੈ। ਇਹ ਫੋਨ 1080x2400 ਪ੍ਰੋਸੈਸਰ ਨਾਲ ਲੈਸ ਹੈ। ਫੋਨ ਐਂਡਰੌਇਡ 11 ਓਪਰਿਟਿੰਗ ਸਿਸਟਮ ਤੇ ਕੰਮ ਕਰਦਾ ਹੈ। ਇਸ 'ਚ 4GB ਰੈਮ ਤੇ 64GB ਇੰਟਰਨਲ ਸਟੋਰੇਜ ਦਿੱਤੀ ਗਈ ਹੈ। POCO M3 Pro 5G ਚ ਫੋਟੋਗ੍ਰਾਫੀ ਲਈ ਟ੍ਰਿਪਲ ਰਿਅਰ ਕੈਮਰਾ ਦਿੱਤਾ ਗਿਆ ਹੈ। ਜਿਸ ਦਾ ਪ੍ਰਾਇਮਰੀ ਕੈਮਰਾ 48 ਮੈਗਾਪਿਕਸਲ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ 'ਚ 2 ਮੈਗਾਪਿਕਸਲ ਦਾ ਮੈਕਰੋ ਤੇ 2 ਮੈਗਾਪਿਕਸਲ ਦਾ ਹੀ ਡੈਪਥ ਸੈਂਸਰ ਮਿਲਦਾ ਹੈ। ਸੈਲਫੀ ਲਈ ਫੋਨ 'ਚ 8 ਮੈਗਾਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਪਾਵਰ ਲਈ POCO M3 Pro 5G 'ਚ 5000mAh ਦੀ ਬੈਟਰੀ ਦਿੱਤੀ ਗਈ ਹੈ। ਇਹ ਫੋਨ 15000 ਰੁਪਏ ਦੀ ਕੀਮਤ ਦੇ ਆਸ-ਪਾਸ ਲੌਂਚ ਕੀਤਾ ਜਾ ਸਕਦਾ ਹੈ।


Samsung Galaxy M32


ਮੀਡੀਆ ਰਿਪੋਰਟਾਂ ਦੇ ਮੁਤਾਬਕ ਅਗਲੇ ਮਹੀਨੇ Samsung Galaxy M32 ਸਮਾਰਟਫੋਨ ਵੀ ਭਾਰਤ 'ਚ ਐਂਟਰੀ ਕਰ ਸਕਦਾ ਹੈ। ਫੋਨ ਐਂਡਰੌਇਡ 11 ਬੇਸਡ One UI ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਇਸ ਫੋਨ 'ਚ ਪਰਫੌਰਮੈਂਸ ਲਈ MdeiaTek Helio G80 ਪ੍ਰੋਸੈਸਰ ਵਰਤਿਆ ਗਿਆ ਹੈ। ਇਸ ਦੇ ਨਾਲ ਹੀ ਫੁੱਲ ਐਚਡੀ ਡਿਸਪਲੇਅ ਮਿਲ ਸਕਦੀ ਹੈ। ਇਸ 'ਚ 6GB ਰੈਮ ਤੋਂ ਇਲਾਵਾ 6000mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ। ਭਾਰਤ 'ਚ ਇਸ ਫੋਨ ਦੀ ਕੀਮਤ 15000 ਤੋਂ 17000 ਰੁਪਏ ਦੇ ਵਿਚ ਹੋ ਸਕਦੀ ਹੈ।


OnePlus Nord CE 5G


OnePlus Nord CE 5G ਪਿਛਲੇ ਸਾਲ ਯੂਰੋਪੀਅਨ ਮਾਰਕਿਟ 'ਚ ਲੌਂਚ ਹੋਏ Nord N10 5G ਦਾ ਸਕਸੈਸਰ ਮੰਨਿਆ ਜਾ ਰਿਹਾ ਹੈ। ਇਸ ਫੋਨ 'ਚ 6.49 ਇੰਚ ਫਲੈਟ ਡਿਸਪਲੇਅ, ਗਲੌਸੀ ਪਲਾਸਟਿਕ ਰੀਅਰ ਪੈਨਲ, ਮੈਟਲ ਫ੍ਰੇਮ ਤੇ ਮੋਟੇ ਬੇਜੇਲ ਦਿੱਤੇ ਜਾ ਸਕਦੇ ਹਨ। ਇਸ ਦੇ ਨਾਲ ਹੀ ਇਸ 'ਚ ਸਾਈਡ ਤੇ ਫਿੰਗਰਪ੍ਰਿੰਟ ਸਕੈਨਰ ਵੀ ਦਿੱਤਾ ਜਾ ਸਕਦਾ ਹੈ। ਫੋਨ ਟ੍ਰਿਪਲ ਰੀਅਰ ਕੈਮਰਾ, ਯੂਐਸਬੀ-ਟਾਇਹ ਸੀ ਪੋਰਟ ਤੇ 3.5mm ਹੈੱਡਫੋਨ ਜੈਕ ਜਿਹੇ ਫੀਚਰਸ ਨਾਲ ਲੈਸ ਹੋ ਸਕਦਾ ਹੈ। ਫੋਨ 'ਚ 64 ਮੈਗਾਪਿਕਸਲ ਦੇ ਪ੍ਰਾਇਮਰੀ ਕੈਮਰਾ ਤੇ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ। ਇਸ ਫੋਨ ਦੀ ਕੀਮਤ 25000 ਰੁਪਏ ਦੇ ਆਸ-ਪਾਸ ਹੋਣ ਦੀ ਸੰਭਾਵਨਾ ਹੈ।