ਲੁਧਿਆਣਾ: ਪੰਜ ਸਾਲ ਤੋਂ ਵੱਧ ਸਮੇਂ ਤੋਂ ਭਾਰਤ ਵਿਚ ਰਹਿ ਰਹੇ ਅਫਗਾਨਿਸਤਾਨ ਦੇ ਕਈ ਸਿੱਖ ਸ਼ਰਨਾਰਥੀਆਂ ਲਈ ਖੁਸ਼ੀ ਦਾ ਖ਼ਬਰ ਹੈ। ਕੇਂਦਰ ਸਰਕਾਰ ਨੇ ਅਫਗਾਨਿਸਤਾਨ, ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਘੱਟਗਿਣਤੀ ਭਾਈਚਾਰਿਆਂ ਨਾਲ ਸਬੰਧਤ ਪ੍ਰਵਾਸੀਆਂ ਤੋਂ ਭਾਰਤੀ ਨਾਗਰਿਕਤਾ ਲਈ ਬਿਨੈ ਪੱਤਰ ਮੰਗੇ ਹਨ।ਇਸ ਨਾਲ ਉਹ ਦੇਸ਼ ਦੇ ਅਧਿਕਾਰਤ ਨਾਗਰਿਕ ਬਣਨ ਦੇ ਯੋਗ ਹਨ।ਸਿੱਖ ਸ਼ਰਨਾਰਥੀਆਂ ਨੇ ਹੁਣ ਖੁਸ਼ੀ ਜ਼ਾਹਰ ਕੀਤੀ ਹੈ ਅਤੇ ਇਕ ਅਜਿਹਾ ਕਾਨੂੰਨ ਬਣਾਉਣ ਲਈ ਸਰਕਾਰ ਦਾ ਧੰਨਵਾਦ ਕੀਤਾ ਹੈ
ਅਮਰੀਕ ਸਿੰਘ, ਇੱਕ ਸਿੱਖ ਸ਼ਰਨਾਰਥੀ ਨੇ ਨਿਊਜ਼ ਏਜੰਸੀ ਏਐੱਨਆਈ ਨੂੰ ਦੱਸਿਆ ਕਿ ਉਹ ਕਾਬੁਲ, ਅਫਗਾਨਿਸਤਾ ਤੋਂ ਆਇਆ ਹੈ ਅਤੇ 2013 ਤੋਂ ਲੁਧਿਆਣਾ ਵਿੱਚ ਰਹਿ ਰਿਹਾ ਹੈ।ਉਸਨੇ ਦੱਸਿਆ ਕਿ "ਉੱਥੇ ਜ਼ਿੰਦਗੀ ਬਹੁਤ ਮੁਸ਼ਕਲ ਹੋ ਗਈ ਸੀ ਅਤੇ ਸਾਨੂੰ ਆਪਣਾ ਧਰਮ ਬਦਲਣ ਲਈ ਵੀ ਜ਼ੋਰ ਪਾਇਆ ਜਾ ਰਿਹਾ ਸੀ।ਉਹ ਸਾਨੂੰ ਇਸਲਾਮ ਕਾਬੂਲ ਕਰਵਾਉਣਾ ਚਾਹੁੰਦੇ ਸੀ।ਇਸ ਲਈ ਅਸੀਂ ਸਰਕਾਰ ਦੇ ਇੱਸ ਕੱਦਮ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ।"
ਇੱਕ ਹੋਰ ਸਿੱਖ ਸ਼ਰਨਾਰਥੀ ਸੁਨੀਤਾ ਕੌਰ ਨੇ ANI ਨੂੰ ਦੱਸਿਆ ਕਿ, "ਇਹ ਸਾਡੇ ਲਈ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਭਾਰਤ ਸਰਕਾਰ ਨੇ ਨਾਗਰਿਕਤਾ ਦੇਣ ਲਈ ਅਰਜ਼ੀਆਂ ਮੰਗੀਆਂ ਹਨ।ਉਮੀਦ ਹੈ ਬਹੁਤ ਸਾਰੇ ਸ਼ਰਨਾਰਥੀਆਂ ਨੂੰ ਸਰਕਾਰ ਦੇ ਇਸ ਕੱਦਮ ਨਾਲ ਲਾਭ ਮਿਲੇਗਾ।"
ਇਹ ਵੀ ਪੜ੍ਹੋ: ਬਲੈਕ ਫੰਗਸ ਕਿੰਨ੍ਹਾਂ ਲੋਕਾਂ ਲਈ ਜ਼ਿਆਦਾ ਖਤਰਨਾਕ, ਇਹ ਬਿਮਾਰੀ ਫੈਲਣ ਦੇ ਕੀ ਹਨ ਕਾਰਨ ?
2012 ਵਿੱਚ ਭਾਰਤ ਆਏ ਸ਼ੰਮੀ ਸਿੰਘ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ, "ਅੱਜ ਸਾਨੂੰ ਸਵੇਰੇ ਪਤਾ ਲੱਗਾ ਕਿ ਭਾਰਤ ਸਰਕਾਰ ਨੇ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਤੋਂ ਆਏ ਗੈਰ-ਮੁਸਲਮਾਨ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਲਈ ਅਰਜ਼ੀਆਂ ਮੰਗੀਆਂ ਹਨ।ਕੋਰੋਨਾ ਦੇ ਇਸ ਦੁੱਖਦ ਸਮੇਂ ਵਿੱਚ ਸਾਡੇ ਸਭ ਲਈ ਇਹ ਇੱਕ ਬੇਹੱਦ ਚੰਗੀ ਖ਼ਬਰ ਹੈ।ਇੱਕ ਵਾਰ ਸਾਨੂੰ ਨਾਗਰਿਕਤਾ ਮਿਲ ਜਾਵੇ ਤਾਂ ਸਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਜਾਏਗਾ।"
ਇਹ ਵੀ ਪੜ੍ਹੋ: 25 ਪੈਸੇ ਦਾ ਸਿੱਕਾ ਬਦਲ ਸਕਦਾ ਤੁਹਾਡੀ ਕਿਸਮਤ, ਘਰ ਬੈਠੇ ਬਣਾ ਦੇਵੇਗਾ ਲੱਖਪਤੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ