Samsung technology leak in China : ਚੀਨ ਵਿੱਚ ਇੱਕ ਵਿਅਕਤੀ ਨੂੰ ਸੈਮਸੰਗ (Samsung) ਦੀ ਟੈਕਨਾਲੋਜੀ ਨੂੰ ਲੀਕ ਕਰਨਾ ਮਹਿੰਗਾ ਪੈ ਗਿਆ। ਇਸ ਦੀ ਬਜਾਏ ਸੁਪਰੀਮ ਕੋਰਟ ਨੇ ਉਸ ਵਿਅਕਤੀ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ। ਦਰਅਸਲ, ਸਾਲ 2018 ਵਿੱਚ, ਇਹ ਚੀਨੀ ਕੰਪਨੀਆਂ ਨੂੰ ਸੈਮਸੰਗ ਡਿਸਪਲੇਅ ਦੇ ਐਜ ਪੈਨਲ ਟੈਕਨਾਲੋਜੀ ਨੂੰ ਲੀਕ ਕਰਨ ਦਾ (Samsung technology leak in China)ਮਾਮਲਾ ਹੈ। ਦੱਸਣਯੋਗ ਹੈ ਕਿ ਉਹ ਵਿਅਕਤੀ ਕੋਈ ਆਮ ਆਦਮੀ ਨਹੀਂ ਸੀ, ਸਗੋਂ ਇੱਕ ਮੀਡੀਅਮ ਸਾਈਜ਼ ਦੀ ਟੇਕ ਫਰਮ ਦਾ ਸਾਬਕਾ ਮੁਖੀ ਸੀ। ਇਹ ਸਜ਼ਾ ਬੀਤੇ ਵੀਰਵਾਰ ਨੂੰ ਸੁਣਾਈ ਗਈ ਹੈ।



117.7ਅਮਰੀਕੀ ਡਾਲਰ ਦਾ ਨਿਵੇਸ਼ ਕਰ ਕੇ ਕੀਤਾ ਵਿਕਸਿਤ 



ਕੋਰੀਆ ਟਾਈਮਜ਼ ਦੀ ਖਬਰ ਮੁਤਾਬਕ ਕਰਵਡ ਸਕਰੀਨ ਦੇ ਕਿਨਾਰੇ ਨੂੰ ਬਣਾਉਣ ਲਈ ਐਜ ਪੈਨਲ ਟੈਕਨਾਲੋਜੀ, ਜਿਸ ਨੂੰ 3ਡੀ ਲੈਮੀਨੇਸ਼ਨ ਟੈਕਨਾਲੋਜੀ ਵੀ ਕਹਿੰਦੇ ਹਨ, ਇਸ ਦਾ ਇਸਤੇਮਾਲ ਕਵਰ ਸਕਰੀਨ ਐਜ ਬਣਾਉਣ ਲਈ ਕੀਤਾ ਜਾਂਦਾ ਹੈ। ਦੱਸ ਦੇਈਏ ਕਿ ਸੈਮਸੰਗ ਨੂੰ ਇਸ ਟੈਕਨਾਲੋਜੀ ਨੂੰ ਵਿਕਸਿਤ ਕਰਨ ਲਈ ਲਗਭਗ 117.7 ਮਿਲੀਅਨ ਡਾਲਰ ਦਾ ਨਿਵੇਸ਼ ਕਰਨਾ ਪਿਆ ਸੀ।  ਇਸ ਲਈ 38 ਇੰਜੀਨੀਅਰਾਂ ਨੇ ਛੇ ਸਾਲ ਤੱਕ ਖੋਜ ਕੀਤੀ। ਅਜਿਹੇ 'ਚ ਉਸ ਵਿਅਕਤੀ ਨੇ ਜਾਣਕਾਰੀ ਲੀਕ ਕਰਕੇ ਵੱਡਾ ਅਪਰਾਧ ਕੀਤਾ, ਜਿਸ ਦੇ ਬਦਲੇ 'ਚ ਅਦਾਲਤ ਨੇ ਇਹ ਸਜ਼ਾ ਸੁਣਾਈ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ


ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ


ਨੋਟ: