ਨਵੀਂ ਦਿੱਲੀ: ਦੁਨੀਆ ਭਰ ’ਚ ਇੰਨੇ ਮੋਬਾਈਲ ਫ਼ੋਨ ਲਾਂਚ ਹੁੰਦੇ ਹਨ ਕਿ ਕੰਪਨੀਆਂ ਵਿਚਾਲੇ ਮੁਕਾਬਲਾ ਸਖ਼ਤ ਹੁੰਦਾ ਜਾ ਰਿਹਾ ਹੈ। ਅਮਰੀਕਾ ਦੀ ਵੱਡੀ ਕੰਪਨੀ Apple ਕੋਲ ਪਿਛਲੇ ਕੁਝ ਸਮੇਂ ਤੋਂ ਸਮਾਰਟਫ਼ੋਨ ਦੀ ਵਿਕਰੀ ਦੇ ਮਾਮਲੇ ’ਚ ਨੰਬਰ 1 ਦਾ ਜਿਹੜਾ ਤਾਜ ਸੀ, ਉਹ ਖੁੱਸ ਚੁੱਕਾ ਹੈ। ਦੱਖਣੀ ਕੋਰੀਆ ਦੀ ਕੰਪਨੀ ਸੈਮਸੰਗ ਨੇ ਐਪਲ ਨੂੰ ਪਛਾੜ ਕੇ ਇੱਕ ਵਾਰ ਫਿਰ ਪਹਿਲਾ ਨੰਬਰ ਹਾਸਲ ਕਰ ਲਿਆ ਹੈ।


ਪਹਿਲੇ ਨੰਬਰ ’ਤੇ ਰਹੀ Samsung


ਇੱਕ ਤਾਜ਼ਾ ਰਿਪੋਰਟ ਅਨੁਸਾਰ ਇਸ ਵਰ੍ਹੇ ਦੀ ਪਹਿਲੀ ਤਿਮਾਹੀ ’ਚ Samsung ਪਹਿਲੇ ਸਥਾਨ ’ਤੇ ਰਹੀ, ਜਦਕਿ ਦੂਜੇ ਨੰਬਰ ’ਤੇ Apple ਕਾਬਜ਼ ਰਹੀ। ਚੀਨੀ ਸਮਾਰਟਫ਼ੋਨ ਕੰਪਨੀ Xiaomi ਨੇ ਵੀ ਸਾਲ 2021 ਦੀ ਪਹਿਲੀ ਤਿਮਾਹੀ ’ਚ ਵਧ ਕੇ 62 ਫ਼ੀ ਸਦੀ ਉੱਤੇ ਚਲਾ ਗਿਆ। ਨਾਲ 14 ਫ਼ੀਸਦੀ ਮਾਰਕਿਟ ਸ਼ੇਅਰ ਨਾਲ ਕੰਪਨੀ ਤੀਜੇ ਸਥਾਨ ’ਤੇ ਰਹੀ। ਓਵਰਆਲ ਗਲੋਬਲ ਸਮਾਰਟਫ਼ੋਨ ਸੇਲ ਵਿੱਚ 27% ਦਾ ਵਾਧਾ ਹੋਇਆ ਹੈ, ਜੋ ਹੁਣ 34 ਕਰੋੜ 70 ਲੱਖ ਯੂਨਿਟਾਂ ਹੋ ਗਿਆ ਹੈ।


ਇੰਨਾ ਰਿਹਾ ਮਾਰਕਿਟ ਸ਼ੇਅਰ


Samsung ਨੇ ਸਾਲ 2021 ਦੀ ਪਹਿਲੀ ਤਿਮਾਹੀ ਵਿੱਚ 76.5 ਮਿਲੀਅਨ ਸਮਾਰਟਫ਼ੋਨ ਵੇਚੇ, ਜਿਸ ਤੋਂ ਬਾਅਦ Samsung ਦਾ ਮਾਰਕਿਟ ਸ਼ੇਅਰ 22 ਫ਼ੀਸਦੀ ਰਿਹਾ। ਇਸ ਦੌਰਾਨ ਸਮਾਰਟਫ਼ੋਨ ਬਿਜ਼ਨੈਸ ਰਾਹੀਂ ਹੋਣ ਵਾਲੀ ਕਮਾਈ ’ਚ 66 ਫ਼ੀ ਸਦੀ ਦਾ ਵਾਧਾ ਵੇਖਣ ਵੇਖਣ ਨੂੰ ਮਿਲਿਆ। ਕੰਪਨੀ ਦੀ ਕਮਾਈ ’ਚ ਸਮਾਰਟਫ਼ੋਨ Galaxy S21 ਸੀਰੀਜ਼ ਦੇ ਫ਼ੋਨਜ਼ ਦਾ ਅਹਿਮ ਰੋਲ ਰਿਹਾ।


ਐਪਲ ਨੇ ਪਹਿਲੀ ਤਿਮਾਹੀ ਦੌਰਾਨ 5 ਕਰੋੜ 24 ਲੱਖ ਆਈਫ਼ੋਨ ਵੇਚੇ, ਜਿਸ ਤੋਂ ਬਾਅਦ ਕੰਪਨੀ ਦਾ ਮਾਰਕਿਟ ਸ਼ੇਅਰ 15 ਫ਼ੀ ਸਦੀ ਰਿਹਾ। ਇਸ ਦੇ ਨਾਲ ਹੀ ਕੰਪਨੀ ਦੂਜੇ ਨੰਬਰ ਉੱਤੇ ਰਹੀ। ਇਸ ਵਿੱਚ ਕੰਪਨੀ ਦੀ iPhone 12 ਸੀਰੀਜ਼ ਦੀ ਸਭ ਤੋਂ ਵੱਧ ਮੰਗ ਰਹੀ।


Oppo ਤੇ Vivo ਦੀ ਵੀ ਵਧੀ ਮੰਗ


ਇੱਕ ਰਿਪੋਰਟ ਮੁਤਾਬਕ ਇਸ ਵਰ੍ਹੇ ਦੀ ਪਹਿਲੀ ਤਿਮਾਹੀ ’ਚ Oppo ਅਤੇ Vivo ਬ੍ਰਾਂਡ ਦੇ ਸਮਾਰਟਫ਼ੋਨਜ਼ ਦੀ ਮੰਗ ਵਿੱਚ ਉਛਾਲ ਵੇਖਿਆ ਗਿਆ। ਚੀਨ ਦੀ ਹੋਰ ਕੰਪਨੀ ਹੁਵਾਵੇ ਨੂੰ ਅਮਰੀਕਾ ਵੱਲੋਂ ਲਾਏ ਬੈਨ ਦਾ ਨੁਕਸਾਨ ਝੰਲਣਾ ਪਿਆ। Huawei ਇਸ ਕਾਰਣ 7ਵੇਂ ਸਥਾਨ ’ਤੇ ਚਲੀ ਗਈ। ਇਸ ਕੰਪਨੀ ਨੇ ਲਗਭਗ 1 ਕਰੋੜ 86 ਲੱਖ ਸਮਾਰਟਫ਼ੋਨ ਵੇਚੇ, ਜਿਸ ਵਿੱਚ Honor ਬ੍ਰਾਂਡ ਦੇ ਸਮਾਰਟਫ਼ੋਨ ਸ਼ਾਮਲ ਹਨ।


ਇਹ ਵੀ ਪੜ੍ਹੋ: ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਮਾਹਿਰ ਡਾਕਟਰ ਦੇ ਵੱਡਮੁੱਲੇ ਸੁਝਾਅ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904