ਹੁਣ ਘਰ ਬੈਠੇ ਵੇਖੋ ਸਿਨੇਮਾ!
ਏਬੀਪੀ ਸਾਂਝਾ | 19 Sep 2018 11:41 AM (IST)
ਨਵੀਂ ਦਿੱਲੀ: ਸੈਮਸੰਗ ਨੇ ਮੰਗਲਵਾਰ ਨੂੰ ਭਾਰਤ ਵਿੱਚ ‘ਐਲਈਡੀ ਫਾਰ ਹੋਮ’ ਲਾਂਚ ਕੀਤਾ। ਨਵੇਂ ਹੋਮ ਸਕਰੀਨ ਦੀ ਕੀਮਤ ਇੱਕ ਤੋਂ ਸਾਢੇ ਤਿੰਨ ਕਰੋੜ ਰੁਪਏ ਹੋ ਸਕਦੀ ਹੈ। ਸੀਰੀਜ਼ 110 ਇੰਚ ਦੀ ਫੁੱਲ HD, 130 ਇੰਚ, 220 ਇੰਚ ਤੇ 260 ਇੰਚ ਅਲਟਰਾ HD ਵਿਕਲਪਾਂ ਨਾਲ ਆਉਂਦਾ ਹੈ। ਸਕਰੀਨ ਨੂੰ ਐਕਟਿਵ LED ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਜੋ ਆਪਣੇ ਆਪ ਵਿੱਚ ਹੀ ਵੱਖਰਾ ਹੈ। ਇਹ ਉਨ੍ਹਾਂ ਲੋਕਾਂ ਲਈ ਹੈ ਜੋ ਘਰ ਵਿੱਚ ਵੀ ਸਿਨੇਮਾ ਦਾ ਆਨੰਦ ਮਾਣਨਾ ਚਾਹੁੰਦੇ ਹਨ। ਸੈਮਸੰਗ ਇੰਡੀਆ ਦੇ ਵਾਈਸ ਪ੍ਰੈਜ਼ੀਡੈਂਟ ਪੁਨਿਤ ਸੇਠੀ ਨੇ ਕਿਹਾ ਕਿ ਇਹ ਟੀਵੀ ਉਨ੍ਹਾਂ ਲੋਕਾਂ ਦੀ ਮੰਗ ਦੇ ਮੱਦੇਨਜ਼ਰ ਬਣਾਇਆ ਹੈ। ਉਹ ਆਪਣੇ ਗਾਹਕਾਂ ਨੂੰ ਕਟਿੰਗ ਐੱਜ ਡਿਸਪਲੇਅ ਵਾਲਾ ਅਨੁਭਵ ਦੇਣਾ ਚਾਹੁੰਦੇ ਹਨ। LED ਫਾਰ ਹੋਮ HDR ਪਿਕਚਰ ਰਿਫਾਈਨਮੈਂਟ ਤਕਨੀਕ ਨਾਲ ਆਉਂਦਾ ਹੈ ਜੋ ਤੁਹਾਨੂੰ ਕਲੀਅਰ ਵਿਜ਼ੀਬਿਲਟੀ ਦਿੰਦਾ ਹੈ। ਐਕਟਿਵ LED ਲੌਂਗ ਲਾਸਟਿੰਗ ਪ੍ਰਫੌਰਮੈਂਸ ਨਾਲ ਯੂਜ਼ਰ ਨੂੰ 100,000 ਘੰਟਿਆਂ ਦੀ ਬੈਕਅੱਪ ਦਿੰਦਾ ਹੈ। ਡਿਸਪਲੇਅ ਨੂੰ ਕਿਸੇ ਵੀ ਵੱਖਰੇ ਤਰ੍ਹਾਂ ਦੀ ਹੋਮ ਸੈਟਿੰਗ ਵਿੱਚ ਫਿੱਟ ਕੀਤਾ ਜਾ ਸਕਦਾ ਹੈ। ਮੌਡਿਊਲਰ ਫਾਰਮੇਸ਼ਨ ਤਕਨੀਕ ਦੀ ਮਦਦ ਨਾਲ ਯੂਜ਼ਰਸ ਸਕਰੀਨ ਦੇ ਆਕਾਰ ਨੂੰ ਕਸਟਮਾਈਜ਼ ਵੀ ਕਰ ਸਕਦੇ ਹਨ। ਇਸ ਨੂੰ ਕਿਤੇ ਵੀ ਫਿੱਟ ਕੀਤਾ ਜਾ ਸਕਦਾ ਹੈ।