ਸੈਨ ਫ੍ਰਾਂਸਿਸਕੋ: ਕੰਪਿਊਟਰ ਤੇ ਪ੍ਰਿੰਟਰ ਹਾਰਡਵੇਅਰ ਬਣਾਉਣ ਵਾਲੀ ਅਮਰੀਕਨ ਕੰਪਨੀ ਐਚਪੀ ਨੇ ਦੁਨੀਆ ਭਰ ‘ਚ ਆਪਣੇ 10 ਫੀਸਦ ਤੋਂ ਜ਼ਿਆਦਾ ਕਰਮੀਆਂ ਦੀ ਛਾਂਟੀ ਕਰੇਗੀ। ਕੰਪਨੀ ਨੇ ਆਪਣੀ ਲਾਗਤ ਘਟਾਉਣ ਤੇ ਪ੍ਰਕਿਰਿਆ ਨੂੰ ਆਸਾਨ ਬਣਾਉਣ ਦਾ ਫੈਸਲਾ ਕੀਤਾ ਹੈ। ਕੰਪਨੀ ਨੇ ਕਿਹਾ ਕਿ ਆਉਣ ਵਾਲੇ ਤਿੰਨ ਸਾਲ ‘ਚ ਉਹ 9000 ਤੱਕ ਮੁਲਾਜ਼ਮਾਂ ਦੀ ਛਾਂਟੀ ਕਰੇਗੀ। ਕੰਪਨੀ ਦੇ ਦੁਨੀਆ ਭਰ ‘ਚ ਕਰੀਬ 55,000 ਮੁਲਾਜ਼ਮ ਹਨ। ਨਵੰਬਰ ‘ਚ ਐਚਪੀ ਦੇ ਮੁੱਖ ਅਧਿਕਾਰੀ ਦਾ ਕਾਰਜਭਾਰ ਸੰਭਾਣ ਜਾ ਰਹੇ ਐਨਰਿਕ ਲੋਰੇਸ ਨੇ ਇੱਕ ਪ੍ਰੈਸ ਕਾਨਫਰੰਸ ‘ਚ ਕਿਹਾ, “ਅਸੀਂ ਸਖ਼ਤ ਅਤੇ ਨਿਰਣਾਇਕ ਫੈਸਲੇ ਕਰ ਰਹੇ ਹਾਂ ਤਾਂ ਜੋ ਆਪਣੂ ਅਗਲੀ ਯਾਤਰਾ ਸ਼ੁਰੂ ਕਰ ਸਕੀਏ।” ਲੋਰੇਂਸ ਕੰਪਨੀ ਦੇ ਪ੍ਰਿੰਟਰ ਕਾਰੋਬਾਰ ਦੇ ਇੰਚਾਰਜ ਹਨ। ਇਸ ਸਾਲ ਦੀ ਸ਼ੁਰੂਆਤ ‘ਚ ਉਨ੍ਹਾਂ ਨਵੀਂ ਜ਼ਿੰਮੇਦਾਰੀ ਦੇਣ ਦਾ ਫੈਸਲਾ ਕੀਤਾ ਸੀ। ਉਹ ਨਵੰਬਰ ‘ਚ ਡਿਓਨ ਵੀਜਲਰ ਦਾ ਸਥਾਨ ਲੈਣਗੇ।