ਨਵੀਂ ਦਿੱਲੀ: ਗੂਗਲ ਨੇ ਯੂਜ਼ਰਸ ਦੀ ਪ੍ਰਾਈਵੈਸੀ ਨੂੰ ਧਿਆਨ ‘ਚ ਰੱਖਦੇ ਹੋਏ ਨਵੇਂ ਟੂਲਸ ਜਾਰੀ ਕੀਤੇ ਹਨ। ਇਨ੍ਹਾਂ ਟੂਲਜ਼ ਯੂਜ਼ਰਸ ਗੂਗਲ ਨਾਲ ਜੁੜੀਆਂ ਹੋਈਆਂ ਐਪਸ ਤੇ ਵੈੱਬਸਾਈਟਸ ‘ਤੇ ਆਪਣੇ ਡੇਟਾ ਹਿਸਟਰੀ ਨੂੰ ਕੰਟ੍ਰੋਲ ਕਰ ਪਾਉਣਗੇ। ਨਵੇਂ ਟੂਲਜ਼ ਦੀ ਮਦਦ ਨਾਲ ਗੂਗਲ ਦੀ ਕੋਸ਼ਿਸ਼ ਯੂਜ਼ਰਸ ਦੇ ਡੇਟਾ ਨੂੰ ਪਹਿਲਾਂ ਤੋਂ ਜ਼ਿਆਦਾ ਸੁਰੱਖਿਅਤ ਕਰਨਾ ਹੈ।
ਗੂਗਲ ਦਾ ਨਵਾਂ ਪਾਸਵਰਡ ਚੈਕ ਅੱਪ ਟੂਲ ਕ੍ਰੋਮ ‘ਚ ਸੇਵ ਕੀਤੇ ਪਾਸਵਰਡਸ ਨੂੰ ਆਡਿਟ ਕਰੇਗਾ। ਇਸ ਟੂਲ ਨੂੰ ਇਸਤੇਮਾਲ ਕਰਨ ‘ਤੇ ਯੂਜ਼ਰਸ ਨੂੰ ਪਤਾ ਚੱਲ ਜਾਵੇਗਾ ਕੀ ਉਨ੍ਹਾਂ ਦਾ ਅਕਾਉਂਟ ਕਿਸੇ ਹੋਰ ਥਾਂ ‘ਤੇ ਇਸਤੇਮਾਲ ਹੋ ਰਿਹਾ ਹੈ ਜਾਂ ਨਹੀਂ। ਇਸ ਤੋਂ ਇਲਾਵਾ ਪਾਸਵਰਡ ਬ੍ਰੇਕ ਹੋਣ ‘ਤੇ ਵੀ ਉਸ ਦੀ ਜਾਣਕਾਰੀ ਤੁਹਾਨੂੰ ਮਿਲ ਜਾਵੇਗੀ।
ਤਿੰਨ ਹੋ ਨਵੇਂ ਟੂਲ ਲਾਂਚ:
ਗੂਗਲ ਨੇ ਆਪਣੇ ਪਲੇਟਫਾਰਮ ਨੂੰ ਪਹਿਲਾਂ ਤੋਂ ਜ਼ਿਆਦਾ ਸੁਰੱਖਿਅਤ ਬਣਾਉਨ ਦੇ ਲਈ ਤਿੰਨ ਹੋਰ ਟੂਲ ਵੀ ਲਾਂਚ ਕੀਤੇ ਹਨ। ਗੂਗਲ ਅਸਿਸਟੇਂਟ ‘ਚ ਯੂਜ਼ਰਸ ਨੂੰ ਆਪਣਾ ਸਾਰਾ ਹਿਸਟ੍ਰੀ ਡਾਟਾ ਕਲੀਅਰ ਕਰਨ ਦਾ ਮੌਕਾ ਮਿਲੇਗਾ। ਇੰਨਾ ਹੀ ਨਹੀਂ, ਯੂਜ਼ਰਸ ਗੂਗਲ ਅਸਿਸਟੇਂਟ ‘ਚ 7 ਦਿਨ ਪਹਿਲਾਂ ਦੇ ਆਪਣੀ ਡੇਟਾ ਹਿਸਟਰੀ ਨੂੰ ਕਲੀਅਰ ਕਰ ਸਕਦੇ ਹਨ।
ਗੂਗਲ ਮੈਪਸ ‘ਤੇ ਹੁਣ ਕੰਪਨੀ ਯੂਟਿਊਬ ਉੱਤੇ ਕ੍ਰੋਮ ਦੀ ਤਰ੍ਹਾਂ Incognito ਮੋਡ ਦੇਣ ਜਾ ਰਹੀ ਹੈ ਜਿਸ ਨਾਲ ਯੂਜ਼ਰਸ ਆਪਣੇ ਗੂਗਲ ਮੈਪਸ ਦੀ ਐਕਟੀਵਿਟੀ ਨੂੰ ਬੰਦ ਕਰਨ ਦਾ ਆਪਸ਼ਨ ਹਾਸਲ ਕਰਨਗੇ।
ਇਸ ਤੋਂ ਇਲਾਵਾ ਗੂਗਲ ਦਾ ਇੱਕ ਹੋਰ ਨਵਾਂ ਫੀਚਰ ਯੂਜ਼ਰਸ ਨੂੰ ਆਪਣਾ ਲੋਕੇਸ਼ਨ ਡੇਟਾ, ਬ੍ਰਾਉਜ਼ਿੰਗ ਹਿਸਟ੍ਰੀ ਤੇ ਐਪਸ ਦੀ ਐਕਟੀਵਿਟੀ ਨੂੰ ਆਪਣੇ ਆਪ ਡਿਲੀਟ ਕਰਨ ਦਾ ਆਪਸ਼ਨ ਦਵੇਗਾ। ਇਹ ਫੀਚਰ ਐਂਡ੍ਰੌਇਡ ਦੇ ਯੁਟਿਊਬ ‘ਤੇ ਪਹਿਲਾਂ ਕੰਮ ਕਰੇਗਾ।
ਗੂਗਲ ਨੇ ਪ੍ਰਾਈਵੇਸੀ ਕੰਟ੍ਰੋਲ ਲਈ ਜਾਰੀ ਕੀਤੇ ਨਵੇਂ ਟੂਲ, ਇੰਝ ਕੰਟ੍ਰੋਲ ਕਰ ਸਕਦੇ ਹੋ ਡੇਟਾ
ਏਬੀਪੀ ਸਾਂਝਾ
Updated at:
04 Oct 2019 02:41 PM (IST)
ਗੂਗਲ ਨੇ ਯੂਜ਼ਰਸ ਦੀ ਪ੍ਰਾਈਵੈਸੀ ਨੂੰ ਧਿਆਨ ‘ਚ ਰੱਖਦੇ ਹੋਏ ਨਵੇਂ ਟੂਲਸ ਜਾਰੀ ਕੀਤੇ ਹਨ। ਇਨ੍ਹਾਂ ਟੂਲਜ਼ ਯੂਜ਼ਰਸ ਗੂਗਲ ਨਾਲ ਜੁੜੀਆਂ ਹੋਈਆਂ ਐਪਸ ਤੇ ਵੈੱਬਸਾਈਟਸ ‘ਤੇ ਆਪਣੇ ਡੇਟਾ ਹਿਸਟਰੀ ਨੂੰ ਕੰਟ੍ਰੋਲ ਕਰ ਪਾਉਣਗੇ।
- - - - - - - - - Advertisement - - - - - - - - -