ਤਰਨਤਾਰਨ: 4 ਸਤੰਬਰ ਦੀ ਰਾਤ ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ ਦੇ ਇੱਕ ਖਾਲੀ ਪਲੌਟ ‘ਚ ਧਮਾਕਾ ਹੋਇਆ ਸੀ। ਜਿਸ ‘ਚ ਦੋ ਵਿਅਕਤੀਆਂ ਦੀ ਮੋਤ ਹੋ ਗਈ ਸੀ ਅਤੇ ਇੱਕ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਿਆ ਸੀ। ਮ੍ਰਿਤਕਾਂ ਦੀ ਪਛਾਣ ਵਿੱਕੀ ਅਤੇ ਹੈੱਪੀ ਸਿੰਘ ਵੱਜੋ ਹੋਈ ਸੀ ਅਤੇ ਜ਼ਖ਼ਮੀ ਦੀ ਪਛਾਣ ਗੁਰਜੰਟ ਸਿੰਘ ਦੇ ਤੌਰ ‘ਤੇ ਹੋਈ।
ਧਮਾਕੇ ‘ਚ ਜ਼ਖ਼ਮੀ ਗੁਰਜੰਟ ਸਿੰਘ ਨੂੰ ਇਲਾਜ ਦੇ ਲਈ ਤਰਨਤਾਰਨ ਦੇ ਨਿਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਐਨਆਈਏ ਟੀਮ ਤਰਨਤਾਰਨ ਪੁਲਿਸ ਨਾਲ ਧਮਾਕੇ ਵਾਲੀ ਥਾਂ ਦੀ ਜਾਂਚ ਕਰ ਰਹੀ ਹੈ। ਇਹ ਧਮਾਕਾ ਰਾਤ ਨੂੰ ਖੇਤਾਂ ‘ਚ ਕੀਤੀ ਜਾ ਰਹੀ ਖੁਦਾਈ ਦੌਰਾਨ ਹੋਇਆ ਜਿਸ ਦੀ ਆਵਾਜ਼ ਕਾਫੀ ਦੂਰ ਤਕ ਸੁਣਾਈ ਗਈ ਸੀ।
ਇਸ ਮਾਮਲੇ ‘ਚ ਐਨਆਈਏ ਟੀਮ ਅੱਜ ਤਰਨ ਤਾਰਨ ਦੇ ਹਸਪਤਾਲ ਪਹੁੰਚੀ ਜਿੱਥੇ ਗੁਰਜੰਟ ਸਿੰਘ ਦਾ ਇਲਾਜ਼ ਕੀਤਾ ਜਾ ਰਿਹਾ ਹੈ। ਜਿੱਥੇ ਉਸ ਨੂੰ ਹਿਰਾਸਤ ‘ਚ ਲੈਣ ਤੋਂ ਬਾਅਦ ਪੁੱਛਗਿੱਛ ਕੀਤੀ ਜਾਵੇਗੀ।
ਤਰਨਤਾਰਨ ਧਮਾਕਾ: ਐਨਆਈਏ ਟੀਮ ਨੇ ਗੁਰਜੰਟ ਸਿੰਘ ਨੂੰ ਕੀਤਾ ਗ੍ਰਿਫ਼ਤਾਰ
ਏਬੀਪੀ ਸਾਂਝਾ
Updated at:
04 Oct 2019 12:06 PM (IST)
ਐਨਆਈਏ ਟੀਮ ਅੱਜ ਤਰਨਤਾਰਨ ਧਮਾਕਾ ਦੇ ਹਸਪਤਾਲ ਪਹੁੰਚੀ ਜਿੱਥੇ ਗੁਰਜੰਟ ਸਿੰਘ ਦਾ ਇਲਾਜ਼ ਕੀਤਾ ਜਾ ਰਿਹਾ ਹੈ। ਜਿੱਥੇ ਉਸ ਨੂੰ ਹਿਰਾਸਤ ‘ਚ ਲੈਣ ਤੋਂ ਬਾਅਦ ਪੁੱਛਗਿੱਛ ਕੀਤੀ ਜਾਵੇਗੀ।
- - - - - - - - - Advertisement - - - - - - - - -