ਚੰਡੀਗੜ੍ਹ: ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮਨਿਊ ਦੀ ਜਾਈਦਾਦ ਪਿੱਛਲੇ ਪੰਜ ਸਾਲ ‘ਚ ਦੁਗਣੀ ਤੋਂ ਵੀ ਜ਼ਿਆਦਾ ਹੋ ਗਈ ਹੈ। ਹਰਿਆਣਾ ਦੇ ਨਾਰਨੌਂਦ ਵਿਧਾਨ ਸਭਾ ਸੀਟ ਤੋਂ ਨਾਮਜਦਗੀ ਦਾਖਲ ਕਰਨ ਸਮੇਂ ਬੀਜੇਪੀ ਨੇਤਾ ਨੇ ਆਪਣੀ ਜਾਈਦਾਦ ਦਾ ਖੁਲਾਸਾ ਕੀਤਾ। ਕੈਪਟਨ ਕੋਲ 170.41 ਕਰੋੜ ਰੁਪਏ ਤੋਂ ਜ਼ਿਆਦਾ ਦੀ ਜਾਈਦਾਦ ਹੈ। 2014 ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਦੀ ਜਾਈਦਾਦ 77.36 ਕਰੋੜ ਰੁਪਏ ਸੀ।
ਚੋਣ ਅਧਿਕਾਰੀ ਸਾਹਮਣੇ ਦਾਖਲ ਪੱਤਰ ‘ਚ ਉਨ੍ਹਾਂ ਨੇ ਚਲ-ਅਚਲ ਜਾਈਦਾਦ ‘ਚ 76.76 ਕਰੋੜ ਰੁਪਏ ਅਤੇ 93.95 ਕਰੋੜ ਰੁਪਏ ਐਲਾਨ ਕੀਤੇ ਹਨ। ਬੀਜੇਪੀ ਨੇਤਾ ਕੋਲ 3.90 ਕਰੜਿ ਰੁਪਏ ਦੇ ਵਹਿਕਲ ਹਨ। ਇਸ ਤੋਂ ਇਲਾਵਾ 1.82 ਕਰੋੜ ਰੁਪਏ ਦੇ ਸੋਨੇ ਅੇਤ ਹੀਰੇ ਦੇ ਗਹਿਣੇ ਹਨ। ਮੰਤਰੀ ਨੇ ਆਪਣੀ ਆਮਦਨ ਸਾਧਨਾਂ ‘ਚ ਸੈਲਰੀ, ਕਿਰਾਇਆ, ਆਵਾਜਾਈ ਕਾਰੋਬਾਰ, ਵਿਆਜ਼ ਅਤੇ ਖੇਤੀ ਨੂੰ ਸ਼ਾਮਲ ਕੀਤਾ ਹੈ।
ਇਸ ਤੋਂ ਇਲਾਵਾ ਆਦਮਪੁਰ ਤੋਂ ਦੁਬਾਰਾਚ ਚੋਣ ਲੜ੍ਹ ਰਹੇ ਕਾਂਗਰਸ ਨੇਤਾ ਕੁਲਦੀਪ ਬਿਸ਼ਨੋਰੀ ਨੇ ਵੀ ਵੀਰਵਾਰ ਨੂੰ ਨੋਮੀਨੇਸ਼ਨ ਭਰੀ। ਜਿਸ ‘ਚ ਉਨ੍ਹਾਂ ਨੇ ਆਪਣੀ ਆਮਦਨ 105.52 ਕਰੋੜ ਰੁਪਏ ਐਲਾਨੀ। ਬਿਸ਼ਨੋਈ ਕੋਲ ਅੋਡੀ, ਬੀਐਮਡਬਲੂ ਅਤੇ ਮਰਸਡੀਜ਼ ਜਿਹੀਆਂ ਗੱਡੀਆਂ ਹਨ।
ਬੀਜੇਪੀ ਨੇਤਾ ਤੇ ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮਨਿਊ ਦੀ ਜਾਇਦਾਦ ‘ਚ ਦੁਗਣੇ ਤੋਂ ਜ਼ਿਆਦਾ ਵਾਧਾ
ਏਬੀਪੀ ਸਾਂਝਾ
Updated at:
04 Oct 2019 12:31 PM (IST)
ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮਨਿਊ ਦੀ ਜਾਈਦਾਦ ਪਿੱਛਲੇ ਪੰਜ ਸਾਲ ‘ਚ ਦੁਗਣੀ ਤੋਂ ਵੀ ਜ਼ਿਆਦਾ ਹੋ ਗਈ ਹੈ। ਹਰਿਆਣਾ ਦੇ ਨਾਰਨੌਂਦ ਵਿਧਾਨ ਸਭਾ ਸੀਟ ਤੋਂ ਨਾਮਜਦਗੀ ਦਾਖਲ ਕਰਨ ਸਮੇਂ ਬੀਜੇਪੀ ਨੇਤਾ ਨੇ ਆਪਣੀ ਜਾਈਦਾਦ ਦਾ ਖੁਲਾਸਾ ਕੀਤਾ।
- - - - - - - - - Advertisement - - - - - - - - -