ਕਾਰ ਚਲਾਉਣ ਤੋਂ ਪਹਿਲਾਂ ਗਰਮ ਕਰਨੀ ਲਾਜ਼ਮੀ ਹੈ? ਜਾਣੋ ਸੱਚਾਈ
ਏਬੀਪੀ ਸਾਂਝਾ | 10 Aug 2018 02:57 PM (IST)
ਸੰਕੇਤਕ ਤਸਵੀਰ
ਕੀ ਤੁਹਾਨੂੰ ਅਜਿਹਾ ਲੱਗਦਾ ਹੈ ਕਿ ਕਾਰ ਨੂੰ ਹਰ ਵਾਰ ਚਲਾਉਣ ਲਈ ਪਹਿਲਾਂ ਗਰਮ ਕਰਨਾ ਪੈਂਦਾ ਹੈ? ਅਜਿਹਾ ਬਿਲਕੁਲ ਵੀ ਸੱਚ ਨਹੀਂ। ਕਾਰ ਚਲਾਉਣ ਵਾਲੇ, ਖ਼ਾਸਕਰ ਨਵੇਂ ਕਾਰ ਚਲਾਉਣ ਵਾਲਿਆਂ ਦਰਮਿਆਨ ਅਜਿਹੀਆਂ ਕਈ ਧਾਰਨਾਵਾਂ ਹਨ ਜੋ ਸੱਚ ਨਹੀਂ ਹੁੰਦੀਆਂ। ਇੱਥੇ ਅਸੀਂ ਤੁਹਾਨੂੰ ਕੁਝ ਅਜਿਹੀਆਂ ਹੀ ਗ਼ਲਤਫ਼ਹਿਮੀਆਂ ਬਾਰੇ ਦੱਸ ਰਹੇ ਹਾਂ ਜੋ ਲੋਕਾਂ ਦਰਮਿਆਨ ਪ੍ਰਚਲਿਤ ਹਨ। ਅਜਿਹੀ ਧਾਰਨਾ ਹੈ ਕਿ ਡ੍ਰਾਈਵਿੰਗ ਤੋਂ ਪਹਿਲਾਂ ਕਾਰ ਦੇ ਇੰਜਣ ਨੂੰ ਗਰਮ ਕਰਨਾ ਚਾਹੀਦਾ ਹੈ। ਆਟੋਮੋਬਾਈਲ ਮਾਹਰ ਮੁਰਾਦ ਅਲੀ ਨੇ ਦੱਸਿਆ ਕਿ ਅਜਿਹਾ ਨਹੀਂ ਹੈ। ਅੱਜਕੱਲ੍ਹ ਜ਼ਿਆਦਾਤਰ ਕਾਰਾਂ ਵਿੱਚ ਫਿਊਲ ਇੰਜੈਕਸ਼ਨ ਤਕਨੀਕ ਦੀ ਵਰਤੋਂ ਹੁੰਦੀ ਹੈ। ਪਹਿਲਾਂ ਇਸ ਦੀ ਥਾਂ ਕਾਰਬੋਰੇਟਰ ਹੁੰਦਾ ਸੀ। ਇਸ ਵਿੱਚ ਤਾਪਮਾਨ ਦੇ ਆਧਾਰ 'ਤੇ ਹਵਾ ਤੇ ਤੇਲ ਦਾ ਮਿਸ਼ਰਣ ਐਡਜਸਟ ਕਰਨਾ ਨਾਮੁਮਕਿਨ ਹੋ ਜਾਂਦਾ ਸੀ। ਪਰ ਫ਼ਿਊਲ ਇੰਜੈਕਸ਼ਨ ਤਕਨੀਕ ਨਾਲ ਇੰਜਣ ਖ਼ੁਦ-ਬ-ਖ਼ੁਦ ਫਿਊਲ ਤੇ ਹਵਾ ਦੇ ਅਨੁਪਾਤ ਨੂੰ ਅਡਜਸਟ ਕਰ ਲੈਂਦਾ ਹੈ। ਇਸ ਕਾਰਨ ਵੱਧ ਠੰਢੇ ਤਾਪਮਾਨ ਵਿੱਚ ਵੀ ਸੌਖ ਰਹਿੰਦੀ ਹੈ। ਅੱਜ ਕੱਲ੍ਹ ਕਾਰਾਂ ਦੇ ਇੰਜਣ ਵੀ ਇਸ ਤਰ੍ਹਾਂ ਨਾਲ ਡਿਜ਼ਾਈਨ ਕੀਤੇ ਹੁੰਦੇ ਹਨ, ਜੋ ਤੇਜ਼ੀ ਨਾਲ ਗਰਮ ਹੋ ਜਾਂਦੇ ਹਨ।