Smartphone: ਸਮਾਰਟਫੋਨ ਅੱਜ ਹਰ ਕਿਸੇ ਦੀ ਜ਼ਿੰਦਗੀ ਦਾ ਮਹੱਤਵਪੂਰਨ ਹਿੱਸਾ ਬਣ ਗਿਆ ਹੈ। ਇਸ ਨੂੰ ਹਰ ਸਮੇਂ ਆਪਣੇ ਕੋਲ ਰੱਖਣਾ ਸਾਡੀ ਆਦਤ ਬਣ ਗਈ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਸਮਾਰਟਫੋਨ ਨੂੰ ਗਲਤ ਤਰੀਕੇ ਨਾਲ ਜਾਂ ਗਲਤ ਜਗ੍ਹਾ 'ਤੇ ਰੱਖਣਾ ਖ਼ਤਰਨਾਕ ਸਾਬਤ ਹੋ ਸਕਦਾ ਹੈ? ਖਾਸ ਕਰਕੇ ਆਪਣੀ ਪੈਂਟ ਦੀ ਪਿਛਲੀ ਜੇਬ ਵਿੱਚ ਸਮਾਰਟਫੋਨ ਰੱਖਣਾ ਇੱਕ ਵੱਡੀ ਗਲਤੀ ਹੋ ਸਕਦੀ ਹੈ। ਇਹ ਨਾ ਸਿਰਫ਼ ਤੁਹਾਡੇ ਡਿਵਾਈਸ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਬਲਕਿ ਇੱਕ ਗੰਭੀਰ ਹਾਦਸਾ ਵੀ ਹੋ ਸਕਦਾ ਹੈ। ਆਓ ਜਾਣਦੇ ਹਾਂ ਇਦਾਂ ਕਿਉਂ ਹੁੰਦਾ ਹੈ।
SmartPhone ਫਟਣ ਦਾ ਖ਼ਤਰਾਸਮਾਰਟਫ਼ੋਨ ਵਿੱਚ ਮੌਜੂਦ ਲਿਥੀਅਮ-ਆਇਨ ਬੈਟਰੀ 'ਤੇ ਬਹੁਤ ਜ਼ਿਆਦਾ ਦਬਾਅ, ਗਰਮੀ ਜਾਂ ਪੰਕਚਰ ਹੋਣ ਕਰਕੇ ਫਟ ਸਕਦੀ ਹੈ। ਇਸਨੂੰ ਆਪਣੀ ਪੈਂਟ ਦੀ ਪਿਛਲੀ ਜੇਬ੍ਹ ਵਿੱਚ ਰੱਖਣ ਨਾਲ ਫੋਨ 'ਤੇ ਦਬਾਅ ਪੈਂਦਾ ਹੈ, ਖਾਸ ਕਰਕੇ ਜਦੋਂ ਤੁਸੀਂ ਬੈਠਦੇ ਹੋ। ਇਹ ਦਬਾਅ ਬੈਟਰੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਫ਼ੋਨ ਦੇ ਫਟਣ ਦੀ ਸੰਭਾਵਨਾ ਨੂੰ ਵਧਾ ਸਕਦਾ ਹੈ।
Overheating ਹੋਣ ਦਾ ਖ਼ਤਰਾਫ਼ੋਨ ਨੂੰ ਆਪਣੀ ਪੈਂਟ ਦੀ ਪਿਛਲੀ ਜੇਬ੍ਹ ਵਿੱਚ ਰੱਖਣ ਨਾਲ ਏਅਰਫਲੋ ਘੱਟ ਜਾਂਦਾ ਹੈ, ਜਿਸ ਕਾਰਨ ਡਿਵਾਈਸ ਗਰਮ ਹੋਣ ਲੱਗ ਪੈਂਦਾ ਹੈ। ਜੇਕਰ ਫ਼ੋਨ ਪਹਿਲਾਂ ਹੀ ਚਾਰਜ ਹੋ ਰਿਹਾ ਹੈ ਜਾਂ ਤੁਸੀਂ ਭਾਰੀ ਐਪਸ ਦੀ ਵਰਤੋਂ ਕਰ ਰਹੇ ਹੋ, ਤਾਂ ਇਹ ਓਵਰਹੀਟਿੰਗ ਦਾ ਕਾਰਨ ਬਣ ਸਕਦਾ ਹੈ। ਓਵਰਹੀਟਿੰਗ ਨਾਲ ਬੈਟਰੀ ਅਤੇ ਹੋਰ ਹਾਰਡਵੇਅਰ ਨੂੰ ਨੁਕਸਾਨ ਪਹੁੰਚ ਸਕਦੀ ਹੈ।
ਐਕਸੀਡੈਂਟ ਦਾ ਡਰਫ਼ੋਨ ਨੂੰ ਪਿਛਲੀ ਜੇਬ੍ਹ ਵਿੱਚ ਰੱਖਣ ਨਾਲ ਨਾ ਸਿਰਫ਼ ਡਿਵਾਈਸ ਨੂੰ ਨੁਕਸਾਨ ਪਹੁੰਚ ਸਕਦਾ ਹੈ ਸਗੋਂ ਤੁਹਾਨੂੰ ਸੱਟ ਵੀ ਲੱਗ ਸਕਦੀ ਹੈ। ਜੇਕਰ ਤੁਸੀਂ ਬੈਠਦੇ ਹੋ ਤਾਂ ਫ਼ੋਨ ਟੁੱਟ ਸਕਦਾ ਹੈ ਅਤੇ ਇਸਦੇ ਟੁਕੜੇ ਤੁਹਾਡੀ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਡਿਵਾਈਸ ਦੀ ਲਾਈਫ ਘੱਟ ਹੁੰਦੀ ਲਗਾਤਾਰ ਦਬਾਅ ਅਤੇ ਝਟਕੇ ਕਰਕੇ ਫ਼ੋਨ ਦੇ ਅੰਦਰੂਨੀ ਹਿੱਸਿਆਂ ਜਿਵੇਂ ਕਿ ਸਕ੍ਰੀਨ, ਬੈਟਰੀ ਅਤੇ ਸਰਕਿਟ ਬੋਰਡ 'ਤੇ ਮਾੜਾ ਅਸਰ ਪੈਂਦਾ ਹੈ। ਇਹ ਡਿਵਾਈਸ ਦੀ ਲਾਈਫ ਘਟਾਉਂਦਾ ਹੈ ਅਤੇ ਰਿਪੇਅਰ ਦਾ ਖਰਚਾ ਵੱਧ ਜਾਂਦਾ ਹੈ। ਫ਼ੋਨ ਨੂੰ ਪਿਛਲੀ ਜੇਬ ਵਿੱਚ ਰੱਖਣ ਨਾਲ ਚੋਰੀ ਨੂੰ ਆਸਾਨ ਬਣਾਉਂਦਾ ਹੈ। ਜੇਬਕਤਰੇ ਆਸਾਨੀ ਨਾਲ ਤੁਹਾਡਾ ਫ਼ੋਨ ਖੋਹ ਸਕਦੇ ਹਨ, ਖਾਸ ਕਰਕੇ ਭੀੜ ਵਾਲੀਆਂ ਥਾਵਾਂ 'ਤੇ।
ਸਾਵਧਾਨੀਆਂ ਵਰਤੋ
ਆਪਣੇ ਸਮਾਰਟਫੋਨ ਨੂੰ ਹਮੇਸ਼ਾ ਆਪਣੀ ਅਗਲੀ ਜੇਬ ਜਾਂ ਬੈਗ ਵਿੱਚ ਰੱਖੋ।ਫ਼ੋਨ ਨੂੰ ਜ਼ਿਆਦਾ ਗਰਮ ਹੋਣ ਤੋਂ ਬਚਾਓ।ਬੈਟਰੀ ਅਤੇ ਡਿਵਾਈਸ ਦੀ ਨਿਯਮਿਤ ਤੌਰ 'ਤੇ ਜਾਂਚ ਕਰਦੇ ਰਹੋ।ਆਪਣੀਆਂ ਪੈਂਟਾਂ ਦੀਆਂ ਪਿਛਲੀਆਂ ਜੇਬਾਂ ਨੂੰ ਸਿਰਫ਼ ਹਲਕੇ ਅਤੇ ਗੈਰ-ਮਹੱਤਵਪੂਰਨ ਚੀਜ਼ਾਂ ਲਈ ਹੀ ਵਰਤੋ।ਸਮਾਰਟਫੋਨ ਨੂੰ ਆਪਣੀ ਪੈਂਟ ਦੀ ਪਿਛਲੀ ਜੇਬ ਵਿੱਚ ਰੱਖਣਾ ਨਾ ਸਿਰਫ਼ ਡਿਵਾਈਸ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਬਲਕਿ ਤੁਹਾਡੀ ਸੁਰੱਖਿਆ ਲਈ ਵੀ ਖਤਰਨਾਕ ਹੋ ਸਕਦਾ ਹੈ।