IPL 2025 Captains List All Teams: ਆਈਪੀਐਲ 2025 ਦੀ ਸ਼ੁਰੂਆਤ ਵਿੱਚ ਕਰੀਬ 2 ਮਹੀਨਿਆਂ ਤੋਂ ਵੱਧ ਦਾ ਸਮਾਂ ਬਾਕੀ ਹੈ। ਬੀਸੀਸੀਆਈ ਦੇ ਉਪ-ਪ੍ਰਧਾਨ ਨੇ ਹਾਲ ਹੀ ਵਿੱਚ ਦੱਸਿਆ ਸੀ ਕਿ ਸੀਜ਼ਨ 21 ਮਾਰਚ ਤੋਂ ਸ਼ੁਰੂ ਹੋਵੇਗਾ। ਇਸ ਦੌਰਾਨ, ਸ਼੍ਰੇਅਸ ਅਈਅਰ ਨੂੰ ਪੰਜਾਬ ਕਿੰਗਜ਼ ਦਾ ਕਪਤਾਨ ਘੋਸ਼ਿਤ ਕੀਤਾ ਗਿਆ ਹੈ। ਇਸ ਗੱਲ ਤੋਂ ਸ਼ਾਇਦ ਤੁਸੀ ਜਾਣੂ ਹੋਵੋਗੇ ਕਿ ਸ਼੍ਰੇਅਸ ਨੂੰ ਪੰਜਾਬ ਨੇ ਮੈਗਾ ਨਿਲਾਮੀ ਵਿੱਚ 26.75 ਕਰੋੜ ਰੁਪਏ ਵਿੱਚ ਖਰੀਦਿਆ ਸੀ। ਇਸ ਦੇ ਨਾਲ, ਉਹ ਆਈਪੀਐਲ ਇਤਿਹਾਸ ਦਾ ਦੂਜਾ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਸੀ। ਖੈਰ, ਪੰਜਾਬ ਤੋਂ ਪਹਿਲਾਂ ਵੀ ਕਈ ਟੀਮਾਂ ਆਪਣੇ ਕਪਤਾਨਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀਆਂ ਹਨ।
6 ਟੀਮਾਂ ਦੇ ਕਪਤਾਨ ਦੀ ਹੋਈ ਪੁਸ਼ਟੀ
ਮੁੰਬਈ ਇੰਡੀਅਨਜ਼ ਨੇ ਆਪਣੀ ਰਿਟੇਨਸ਼ਨ ਸੂਚੀ ਜਾਰੀ ਕਰਦੇ ਹੋਏ, ਕਿਹਾ ਸੀ ਕਿ ਹਾਰਦਿਕ ਪਾਂਡਿਆ ਅਗਲੇ ਸੀਜ਼ਨ ਲਈ ਐਮਆਈ ਦਾ ਕਪਤਾਨ ਬਣਿਆ ਰਹੇਗਾ। ਜਿੱਥੇ ਰਿਤੁਰਾਜ ਗਾਇਕਵਾੜ ਆਈਪੀਐਲ 2024 ਦੇ ਸਫਲ ਟ੍ਰਾਇਲ ਤੋਂ ਬਾਅਦ ਸੀਐਸਕੇ ਦੇ ਕਪਤਾਨ ਹੋਣਗੇ, ਉੱਥੇ ਪੈਟ ਕਮਿੰਸ ਲਗਾਤਾਰ ਦੂਜੇ ਸੀਜ਼ਨ ਲਈ ਐਸਆਰਐਚ ਨੂੰ ਫਾਈਨਲ ਵਿੱਚ ਲੈ ਜਾਣਾ ਚਾਹੁਣਗੇ। ਭਾਵੇਂ ਪਿਛਲੇ ਸੀਜ਼ਨ ਵਿੱਚ ਗੁਜਰਾਤ ਟਾਈਟਨਸ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਸੀ, ਪਰ ਟੀਮ ਨੇ ਇੱਕ ਵਾਰ ਫਿਰ ਸ਼ੁਭਮਨ ਗਿੱਲ 'ਤੇ ਭਰੋਸਾ ਦਿਖਾਇਆ ਹੈ। ਇਸ ਦੇ ਨਾਲ ਹੀ, ਹੁਣ ਤੱਕ ਆਈਪੀਐਲ 2025 ਲਈ ਆਪਣੇ ਕਪਤਾਨ ਦਾ ਐਲਾਨ ਕਰਨ ਵਾਲੀ ਛੇਵੀਂ ਅਤੇ ਆਖਰੀ ਟੀਮ ਰਾਜਸਥਾਨ ਰਾਇਲਜ਼ ਹੈ, ਜਿਸਦੀ ਅਗਵਾਈ ਸੰਜੂ ਸੈਮਸਨ ਕਰਨਗੇ।
ਸੀਐਸਕੇ - ਰਿਤੁਰਾਜ ਗਾਇਕਵਾੜ (18 ਕਰੋੜ)
SRH - ਪੈਟ ਕਮਿੰਸ (18 ਕਰੋੜ)
ਮੁੰਬਈ ਇੰਡੀਅਨਜ਼ - ਹਾਰਦਿਕ ਪਾਂਡਿਆ (16.35 ਕਰੋੜ)
ਗੁਜਰਾਤ ਟਾਈਟਨਸ - ਸ਼ੁਭਮਨ ਗਿੱਲ (16.50 ਕਰੋੜ)
ਪੰਜਾਬ ਕਿੰਗਜ਼ - ਸ਼੍ਰੇਅਸ ਅਈਅਰ (26.75 ਕਰੋੜ)
ਰਾਜਸਥਾਨ ਰਾਇਲਜ਼ - ਸੰਜੂ ਸੈਮਸਨ (18 ਕਰੋੜ)
ਚਾਰ ਟੀਮਾਂ ਨੂੰ ਅਜੇ ਵੀ ਕਪਤਾਨ ਦੀ ਉਡੀਕ
ਚੇਨਈ, ਹੈਦਰਾਬਾਦ, ਮੁੰਬਈ, ਗੁਜਰਾਤ, ਪੰਜਾਬ ਅਤੇ ਰਾਜਸਥਾਨ ਨੇ ਆਪਣੀਆਂ-ਆਪਣੀਆਂ ਟੀਮਾਂ ਦੇ ਕਪਤਾਨਾਂ ਦਾ ਐਲਾਨ ਕਰ ਦਿੱਤਾ ਹੈ। ਪਰ ਹੁਣ ਆਰਸੀਬੀ, ਲਖਨਊ ਸੁਪਰ ਜਾਇੰਟਸ, ਦਿੱਲੀ ਕੈਪੀਟਲਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਆਪਣੇ ਲੀਡਰ ਦੀ ਉਡੀਕ ਕਰ ਰਹੇ ਹਨ। ਇੱਕ ਪਾਸੇ, ਵਿਰਾਟ ਕੋਹਲੀ ਭਾਵੇਂ ਖ਼ਰਾਬ ਫਾਰਮ ਨਾਲ ਜੂਝ ਰਹੇ ਹੋਣ, ਪਰ ਉਨ੍ਹਾਂ ਨੂੰ ਦੁਬਾਰਾ ਆਰਸੀਬੀ ਦੀ ਕਪਤਾਨੀ ਮਿਲਣ ਬਾਰੇ ਬਹੁਤ ਸਾਰੀਆਂ ਅਟਕਲਾਂ ਹਨ। ਦਿੱਲੀ ਤੋਂ ਲਖਨਊ ਵਿੱਚ ਗਏ ਰਿਸ਼ਭ ਪੰਤ ਆਈਪੀਐਲ ਦੇ ਸਭ ਤੋਂ ਮਹਿੰਗੇ ਖਿਡਾਰੀ ਹਨ। ਉਨ੍ਹਾਂ ਨੂੰ ਲਖਨਊ ਨੇ 27 ਕਰੋੜ ਰੁਪਏ ਵਿੱਚ ਖਰੀਦਿਆ। ਅਜਿਹੀਆਂ ਅਟਕਲਾਂ ਹਨ ਕਿ ਪੰਤ ਨੂੰ LSG ਦੀ ਕਪਤਾਨੀ ਮਿਲੇਗੀ। ਰਿਪੋਰਟਾਂ ਦੇ ਅਨੁਸਾਰ, ਕੇਐਲ ਰਾਹੁਲ ਅਤੇ ਅਕਸ਼ਰ ਪਟੇਲ ਮਿਲ ਕੇ ਦਿੱਲੀ ਕੈਪੀਟਲਜ਼ ਦੀ ਕਮਾਨ ਸੰਭਾਲ ਸਕਦੇ ਹਨ, ਜਦੋਂ ਕਿ ਕੇਕੇਆਰ ਦੀ ਅਗਵਾਈ ਵੈਂਕਟੇਸ਼ ਅਈਅਰ ਦੇ ਹੱਥਾਂ ਵਿੱਚ ਜਾ ਸਕਦੀ ਹੈ।