Air Conditioner: ਗਰਮੀ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਏਅਰ ਕੰਡੀਸ਼ਨਰ। ਬਜ਼ਾਰ ਵਿੱਚ ਬਹੁਤ ਸਾਰੇ ਵਿੰਡੋ ਅਤੇ ਸਪਲਿਟ ਏ.ਸੀ. ਮਿਲਦੇ ਹਨ। ਪਰ ਏਸੀ ਖਰੀਦਣ ਵੇਲੇ ਅਕਸਰ ਇਸ ਗੱਲ ਨੂੰ ਲੈਕੇ ਭੰਬਲਭੂਸਾ ਪਿਆ ਰਹਿੰਦਾ ਹੈ ਸਾਨੂੰ ਸਪਲਿਟ ਏਸੀ ਜਾਂ ਵਿੰਡੋ ਏਸੀ ਖਰੀਦਣਾ ਚਾਹੀਦਾ ਹੈ, ਜਿਸ ਨਾਲ ਬਿਜਲੀ ਦੀ ਖਪਤ ਘੱਟ ਹੋਵੇਗੀ ਅਤੇ ਇਸ ਦੇ ਨਾਲ ਹੀ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ।
ਜ਼ਿਆਦਾਤਰ ਲੋਕ ਆਪਣੇ ਕਮਰੇ ਦੇ ਆਕਾਰ ਅਤੇ ਘਰ ਦੀ ਬਣਤਰ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਏਸੀ ਖਰੀਦਦੇ ਹਨ ਅਤੇ ਬਾਅਦ ਵਿਚ ਉਨ੍ਹਾਂ ਨੂੰ ਭਾਰੀ ਬਿਜਲੀ ਦੇ ਬਿੱਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਦੋਵਾਂ ਵਿੱਚੋਂ ਕਿਹੜਾ ਏਸੀ ਵਧੀਆ ਹੁੰਦਾ ਹੈ, ਸਪਲਿਟ ਜਾਂ ਵਿੰਡੋ। ਇਸ ਕਰਕੇ ਬਿਜਲੀ ਦਾ ਬਿੱਲ ਵੱਧ ਆਉਂਦਾ ਹੈ। ਜੇਕਰ ਤੁਸੀਂ ਵੀ ਇਸ ਗੱਲ ਤੋਂ ਅਣਜਾਣ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਜ਼ਰੂਰੀ ਹੈ।
ਬਹੁਤ ਸਾਰੇ ਲੋਕ ਸੋਚਦੇ ਹਨ ਕਿ ਵਿੰਡੋ ਏਸੀ ਸਪਲਿਟ ਏਸੀ ਨਾਲੋਂ ਘੱਟ ਬਿਜਲੀ ਦੀ ਖਪਤ ਕਰਦਾ ਹੈ ਅਤੇ ਇਸ ਕਰਕੇ ਵਿੰਡੋ ਏਸੀ ਵਿੱਚ ਬਿੱਲ ਘੱਟ ਆਉਂਦਾ ਹੈ। ਇੰਨਾ ਹੀ ਨਹੀਂ, ਕਈ ਵਾਰ ਲੋਕ ਸੋਚਦੇ ਹਨ ਕਿ ਵਿੰਡੋ ਏਸੀ ਦਾ ਆਕਾਰ ਛੋਟਾ ਹੈ ਅਤੇ ਇਸ ਵਿਚ ਇਕ ਯੂਨਿਟ ਹੈ, ਇਸ ਲਈ ਬਿੱਲ ਘੱਟ ਆਉਂਦਾ ਹੈ।
ਪਰ, ਤੁਹਾਨੂੰ ਦੱਸ ਦਈਏ ਕਿ ਅਜਿਹਾ ਬਿਲਕੁਲ ਨਹੀਂ ਹੈ। ਵਿੰਡੋ ਏਸੀ ਵਿੱਚ ਬਿਜਲੀ ਦਾ ਬਿੱਲ ਸਪਲਿਟ ਏਸੀ ਨਾਲੋਂ ਵੱਧ ਆਉਂਦਾ ਹੈ। ਤੁਹਾਨੂੰ ਦੱਸ ਦਈਏ ਕਿ ਵਿੰਡੋ ਏਸੀ ਬਾਜ਼ਾਰ ਵਿੱਚ ਸਪਲਿਟ ਏਸੀ ਨਾਲੋਂ ਸਸਤਾ ਹੋ ਸਕਦਾ ਹੈ, ਪਰ ਤੁਸੀਂ ਏਸੀ ਖਰੀਦਣ ਵਿੱਚ ਜਿੰਨਾ ਪੈਸਾ ਬਚਾਉਂਦੇ ਹੋ, ਉਸ ਤੋਂ ਜ਼ਿਆਦਾ ਪੈਸਾ ਬਿਜਲੀ ਦੇ ਬਿੱਲ ਭਰਨ ਵਿੱਚ ਖਰਚ ਕਰ ਦਿੰਦੇ ਹੋ।
ਜੇਕਰ ਤੁਹਾਨੂੰ ਨਹੀਂ ਪਤਾ ਹੈ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਵਿੰਡੋ ਏਸੀ ਆਮ ਤੌਰ 'ਤੇ 900 ਤੋਂ 1400 ਵਾਟ ਪ੍ਰਤੀ ਘੰਟੇ ਦੀ ਦਰ ਨਾਲ ਬਿਜਲੀ ਦੀ ਖਪਤ ਕਰਦਾ ਹੈ। ਜਦੋਂ ਤੁਸੀਂ ਕੂਲਿੰਗ ਵਧਾਉਣ ਲਈ AC ਦਾ ਤਾਪਮਾਨ ਘਟਾਉਂਦੇ ਹੋ, ਤਾਂ ਕੰਪ੍ਰੈਸਰ 'ਤੇ ਜ਼ਿਆਦਾ ਦਬਾਅ ਪੈਂਦਾ ਹੈ ਅਤੇ ਜ਼ਿਆਦਾ ਬਿਜਲੀ ਦੀ ਖਪਤ ਹੁੰਦੀ ਹੈ।
ਇਸ ਦੇ ਨਾਲ ਹੀ ਸਪਲਿਟ AC ਵਿੱਚ ਕਈ ਤਰ੍ਹਾਂ ਦੀ ਲੇਟੈਸਟ ਟੈਕਨਾਲੋਜੀ ਹੈ ਜਿਵੇਂ ਕਿ ਕਨਵਰਟੀਬਲ ਅਤੇ ਇਨਵਰਟਰ ਟੈਕਨਾਲੋਜੀ। ਇਸ ਕਾਰਨ ਸਪਲਿਟ ਏਸੀ ਜ਼ਿਆਦਾ ਬਿਜਲੀ ਦੀ ਬਚਤ ਕਰਦਾ ਹੈ।ਜੇਕਰ ਤੁਹਾਡਾ ਕਮਰਾ ਬਹੁਤ ਛੋਟਾ ਹੈ ਤਾਂ ਤੁਸੀਂ ਵਿੰਡੋ ਏਸੀ ਖਰੀਦ ਸਕਦੇ ਹੋ ਪਰ ਵੱਡੇ ਕਮਰਿਆਂ ਲਈ ਸਿਰਫ ਸਪਲਿਟ ਏਸੀ ਕਾਰਗਰ ਹੈ। ਵਿੰਡੋ ਏਸੀ ਛੋਟੇ ਕਮਰੇ ਨੂੰ ਵੀ 24 ਡਿਗਰੀ ਤੋਂ 26 ਡਿਗਰੀ ਤੱਕ ਠੰਡਾ ਕਰ ਦੇਵੇਗਾ।
ਤਾਪਮਾਨ ਨੂੰ ਹਾਈ ਰੱਖਣ ਨਾਲ ਬਿਜਲੀ ਦੀ ਖਪਤ ਘੱਟ ਜਾਵੇਗੀ, ਜਿਸ ਨਾਲ ਬਿੱਲ ਵੀ ਘੱਟ ਜਾਵੇਗਾ। ਵਿੰਡੋ AC ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸਨੂੰ ਲਗਾਉਣ ਲਈ ਤੁਹਾਨੂੰ ਕਮਰੇ 'ਚ ਜ਼ਿਆਦਾ ਡਿਮੋਲੇਸ਼ਨ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਇਹ ਸਪਲਿਟ AC ਤੋਂ ਥੋੜ੍ਹਾ ਸਸਤਾ ਵੀ ਹੋਵੇਗਾ।
ਇਹ ਵੀ ਪੜ੍ਹੋ: ਤੱਪਦੀ ਗਰਮੀ ਕਾਰਨ AC 'ਚ ਹੋ ਰਹੇ ਧਮਾਕਾ ਤੇ ਲੱਗ ਰਹੀ ਅੱਗ ! ਤਾਂ ਏ.ਸੀ ਨੂੰ ਫਟਣ ਤੋਂ ਇੰਝ ਬਚਾਓ