Spotify Service Restored: ਮਸ਼ਹੂਰ ਮਿਊਜ਼ਿਕ ਸਟ੍ਰੀਮਿੰਗ ਐਪ ਸਪੋਟੀਫਾਈ ਦੀ ਸਰਵਿਸ ਡਾਊਨ ਹੋਣ ਕਰਕੇ ਦੁਨੀਆ ਭਰ ਦੇ ਹਜ਼ਾਰਾਂ ਯੂਜ਼ਰਸ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਦਰਅਸਲ, ਐਪਲ ਮਿਊਜ਼ਿਕ ਦਾ ਮੁਕਾਬਲਾ ਕਰਨ ਵਾਲੀ ਇਸ ਐਪ ਦੀ ਸਰਵਿਸ 29 ਸਤੰਬਰ ਦੀ ਦੇਰ ਰਾਤ ਨੂੰ ਅਚਾਨਕ ਬੰਦ ਹੋ ਗਈ। ਇਸ ਤੋਂ ਬਾਅਦ ਹਜ਼ਾਰਾਂ ਲੋਕਾਂ ਨੇ ਇਸ ਦੀ ਜਾਣਕਾਰੀ ਦਿੱਤੀ। ਹਾਲਾਂਕਿ 3 ਘੰਟੇ ਬਾਅਦ ਇਸ ਦੀ ਸੇਵਾ ਬਹਾਲ ਕਰ ਦਿੱਤੀ ਗਈ।

Continues below advertisement


Downdetector.com ਦੇ ਅਨੁਸਾਰ, ਐਤਵਾਰ ਦੇਰ ਰਾਤ 40 ਹਜ਼ਾਰ ਤੋਂ ਵੱਧ ਯੂਜ਼ਰਸ ਨੇ ਮਿਊਜ਼ਿਕ ਸਟ੍ਰੀਮਿੰਗ ਐਪ ਵਿੱਚ ਸਮੱਸਿਆ ਹੋਣ ਦੀ ਰਿਪੋਰਟ ਕੀਤੀ ਸੀ। ਯੂਜ਼ਰਸ ਨੂੰ ਸਿਰਫ ਹਾਲ ਹੀ ਵਿੱਚ ਪਲੇਅ ਕੀਤਾ ਹੋਇਆ ਕੰਟੈਂਟ ਹੀ ਸ਼ੋਅ ਹੋ ਰਿਹਾ ਸੀ। ਉਹ ਨਾਂ ਤਾਂ ਕੋਈ ਮਿਊਜ਼ਿਕ ਸਰਚ ਕਰ ਪਾ ਰਹੇ ਸੀ ਅਤੇ ਨਾਂ ਹੀ ਕਿਸੇ ਐਪ ਵਿੱਚ ਲੌਗਇਨ ਕਰ ਪਾ ਰਹੇ ਸੀ। ਯੂਜ਼ਰਸ ਦੀ ਸ਼ਿਕਾਇਤ 'ਤੇ ਕੰਪਨੀ ਨੇ ਹੁਣ ਇਸ ਦਾ ਹੱਲ ਦਿੱਤਾ ਹੈ।


ਇਹ ਵੀ ਪੜ੍ਹੋ: Weather Update: ਪੰਜਾਬ-ਚੰਡੀਗੜ੍ਹ 'ਚ ਇੰਨੀ ਤਰੀਕ ਤੋਂ ਪਵੇਗਾ ਜ਼ੋਰਦਾਰ ਮੀਂਹ, ਜਾਣੋ ਤੁਹਾਡੇ ਸ਼ਹਿਰ 'ਚ ਕਿਵੇਂ ਦਾ ਰਹੇਗਾ ਮੌਸਮ


ਕੰਪਨੀ ਨੇ ਆਪਣੇ X ਹੈਂਡਲ ਤੋਂ ਇੱਕ ਪੋਸਟ ਸ਼ੇਅਰ ਕੀਤੀ ਹੈ। ਕੰਪਨੀ ਨੇ ਆਪਣੀ ਪੋਸਟ 'ਚ ਕਿਹਾ ਕਿ ਹੁਣ ਸਭ ਕੁਝ ਠੀਕ ਹੈ, ਜੇਕਰ ਤੁਹਾਨੂੰ ਕੋਈ ਸਮੱਸਿਆ ਆ ਰਹੀ ਹੈ ਤਾਂ ਸਾਡੇ ਕਸਟਮਰ ਕੇਅਰ ਨਾਲ ਸੰਪਰਕ ਕਰੋ। ਜੇਕਰ ਤੁਹਾਨੂੰ ਮਿਊਜ਼ਿਕ ਦੀ ਸਟ੍ਰੀਮਿੰਗ ਵਿੱਚ ਸਮੱਸਿਆ ਆ ਰਹੀ ਹੈ ਤਾਂ ਤੁਸੀਂ ਆਫੀਸ਼ੀਅਲ ਕਸਟਮਰ ਕੇਅਰ ਨਾਲ ਸੰਪਰਕ ਕਰ ਸਕਦੇ ਹੋ। ਰਿਪੋਰਟਾਂ ਮੁਤਾਬਕ ਯੂਜ਼ਰਸ ਨੂੰ ਐਪ ਦੇ ਨਾਲ-ਨਾਲ ਮਿਊਜ਼ਿਕ ਸਟ੍ਰੀਮਿੰਗ ਪਲੇਟਫਾਰਮ ਦੀ ਵੈੱਬਸਾਈਟ 'ਤੇ ਗਾਣੇ ਸੁਣਨ 'ਚ ਦਿੱਕਤ ਆ ਰਹੀ ਸੀ। ਨਾਲ ਹੀ, ਐਪ ਵਿੱਚ ਗਾਣੇ ਲੋਡ ਕਰਨ ਵਿੱਚ ਸਮੱਸਿਆ ਆ ਰਹੀ ਸੀ।





ਤੁਹਾਨੂੰ ਦੱਸ ਦਈਏ ਕਿ ਸਪੋਟੀਫਾਈ ਇਸ ਸਮੇਂ ਐਪਲ ਮਿਊਜ਼ਿਕ, ਅਮੇਜ਼ਨ ਮਿਊਜ਼ਿਕ ਵਰਗੇ ਵੱਡੇ ਪ੍ਰੀਮੀਅਮ ਮਿਊਜ਼ਿਕ ਸਟ੍ਰੀਮਿੰਗ ਪਲੇਟਫਾਰਮਸ ਨੂੰ ਸਖਤ ਮੁਕਾਬਲਾ ਦੇ ਰਿਹਾ ਹੈ। ਪਰ ਸਟ੍ਰੀਮਿੰਗ ਸਰਵਿਸ ਵਿੱਚ ਸਮੱਸਿਆ ਹੋਣ ਦੇ ਕਰਕੇ, ਯੂਜ਼ਰਸ ਘੱਟ ਸਕਦੇ ਹਨ।


ਇਹ ਵੀ ਪੜ੍ਹੋ: ਅੱਜ ਤੋਂ ਬਦਲ ਗਏ Toll Tax ਦੇ ਆਹ ਨਿਯਮ, 12 ਫੀਸਦੀ ਵਧਿਆ ਕਿਰਾਇਆ, ਜਾਣੋ ਨਵੇਂ ਰੇਟ