WhatsApp DigiLocker services: ਸਰਕਾਰ ਨੇ ਇਸ ਸਾਲ ਦੇ ਸ਼ੁਰੂ ਵਿੱਚ ਐਲਾਨ ਕੀਤਾ ਸੀ ਕਿ DigiLocker ਸੇਵਾਵਾਂ WhatsApp 'ਤੇ MyGov ਹੈਲਪਡੈਸਕ ਰਾਹੀਂ ਉਪਲਬਧ ਹੋਣਗੀਆਂ। ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਸ਼ੁਰੂ ਕਰਨ ਨਾਲ ਇਹ ਸੇਵਾਵਾਂ ਆਸਾਨ ਤੇ ਪਾਰਦਰਸ਼ੀ ਤਰੀਕੇ ਨਾਲ ਆਮ ਲੋਕਾਂ ਤੱਕ ਪਹੁੰਚ ਜਾਣਗੀਆਂ। DigiLocker ਵਰਗੀਆਂ ਸਰਕਾਰੀ ਸੇਵਾਵਾਂ ਨੂੰ ਸਰਕਾਰ ਵੱਲੋਂ WhatsApp 'ਤੇ ਪਹੁੰਚ ਦਿੱਤੀ ਜਾ ਰਹੀ ਹੈ।
ਡਿਜੀਲੌਕਰ, ਡਿਜੀਟਲ ਇੰਡੀਆ ਪ੍ਰੋਗਰਾਮ ਦੇ ਤਹਿਤ ਇੱਕ ਪਹਿਲਕਦਮੀ ਹੈ ਜਿਸਦਾ ਉਦੇਸ਼ ਲੋਕਾਂ ਨੂੰ ਡਿਜੀਟਲ ਦਸਤਾਵੇਜ਼ ਵਾਲੇਟ ਪ੍ਰਦਾਨ ਕਰਵਾਉਣਾ ਹੈ। ਜਿੱਥੇ ਆਮ ਉਪਭੋਗਤਾ ਆਪਣੇ ਸਾਰੇ ਦਸਤਾਵੇਜ਼ ਸੁਰੱਖਿਅਤ ਅਤੇ ਸਟੋਰ ਕਰ ਸਕਦੇ ਹਨ। ਕਿਰਪਾ ਕਰਕੇ ਨੋਟ ਕਰੋ ਕਿ ਡਿਜੀਲੌਕਰ ਵਿੱਚ ਸਟੋਰ ਕੀਤੇ ਸਾਰੇ ਦਸਤਾਵੇਜ਼ਾਂ ਨੂੰ ਅਸਲ ਦਸਤਾਵੇਜ਼ ਮੰਨਿਆ ਜਾਂਦਾ ਹੈ। ਇਨ੍ਹਾਂ ਸੇਵਾਵਾਂ ਦੀ ਸ਼ੁਰੂਆਤ ਦੇ ਸਮੇਂ ਸਰਕਾਰ ਦੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ, ਨਾਗਰਿਕ ਹੁਣ WhatsApp 'ਤੇ MyGov ਹੈਲਪਡੈਸਕ 'ਤੇ ਡਿਜੀਲੌਕਰ ਸੇਵਾਵਾਂ ਦੀ ਵਰਤੋਂ ਕਰ ਸਕਦੇ ਹਨ।
ਇਹ ਕੁਝ ਦਸਤਾਵੇਜ਼ ਹਨ ਜੋ ਡਿਜੀਲੌਕਰ 'ਤੇ ਸਟੋਰ ਕੀਤੇ ਜਾ ਸਕਦੇ ਹਨ
ਪੈਨ ਕਾਰਡ
ਡ੍ਰਾਇਵਿੰਗ ਲਾਇਸੰਸ
CBSE ਜਮਾਤ ਦੀ 10 ਪਾਸ ਮਾਰਕਸ਼ੀਟ
ਵਾਹਨ ਰਜਿਸਟ੍ਰੇਸ਼ਨ ਸਰਟੀਫਿਕੇਟ (RC)
ਬੀਮਾ ਪਾਲਿਸੀ- ਦੋ ਪਹੀਆ ਵਾਹਨ
10ਵੀਂ ਜਮਾਤ ਦੀ ਮਾਰਕਸ਼ੀਟ
12ਵੀਂ ਜਮਾਤ ਦੀ ਮਾਰਕਸ਼ੀਟ
ਬੀਮਾ ਪਾਲਿਸੀ ਦੇ ਦਸਤਾਵੇਜ਼
ਜਾਣੋ, WhatsApp 'ਤੇ MyGov ਹੈਲਪਡੈਸਕ ਰਾਹੀਂ ਆਪਣੇ ਦਸਤਾਵੇਜ਼ਾਂ ਤੱਕ ਕਿਵੇਂ ਐਕਸੈਸ ਕੀਤਾ ਜਾਵੇ-
+91-9013151515 ਨੂੰ ਸੇਵ ਕਰੋ ਅਤੇ "ਡਿਜੀਲੌਕਰ" ਟਾਈਪ ਕਰਕੇ ਇਸ ਨੰਬਰ 'ਤੇ ਸੁਨੇਹਾ ਭੇਜੋ। ਇਹ ਨੰਬਰ ਪੂਰੇ ਦੇਸ਼ ਵਿਚ ਇਕਸਾਰ ਹੋਵੇਗੀ।
ਤੁਹਾਨੂੰ ਆਪਣਾ ਡਿਜੀਲੌਕਰ ਅਕਾਊਂਟ ਬਣਾਉਣ, ਤਸਦੀਕ ਕਰਨ ਤੇ ਪੈਨ ਕਾਰਡ, ਡਰਾਈਵਿੰਗ ਲਾਇਸੈਂਸ, ਸੀਬੀਐਸਈ ਮਾਰਕਸ਼ੀਟ, ਆਰਸੀ ਵਰਗੇ ਦਸਤਾਵੇਜ਼ਾਂ ਨੂੰ ਡਾਊਨਲੋਡ ਕਰਨ ਦਾ ਵਿਕਲਪ ਦਿੱਤਾ ਜਾਵੇਗਾ।
ਡਿਜੀਲੌਕਰ ਐਪ ਅਤੇ ਵੈੱਬਸਾਈਟ 'ਤੇ ਤਸਦੀਕ ਲਈ ਤੁਹਾਨੂੰ ਆਪਣਾ ਆਧਾਰ ਨੰਬਰ ਦਰਜ ਕਰਨ ਲਈ ਕਿਹਾ ਜਾਵੇਗਾ।
ਆਧਾਰ ਨੰਬਰ ਦਰਜ ਕਰਨ ਤੋਂ ਬਾਅਦ, ਚੈਟਬੋਟ ਵਨ-ਟਾਈਮ ਪਾਸਵਰਡ (OTP) ਦੀ ਮਦਦ ਨਾਲ ਇਸ ਦੀ ਪੁਸ਼ਟੀ ਕਰੇਗਾ।
ਸਾਰੇ ਦਸਤਾਵੇਜ਼ WhatsApp ਤੋਂ ਡਾਊਨਲੋਡ ਕੀਤੇ ਜਾਣਗੇ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।