ਨਵੀਂ ਦਿੱਲੀ: ਅੱਜ ਕੱਲ ਸਮਾਰਟਫੋਨ ਕੰਪਨੀਆਂ ਆਪਣੇ ਸਮਾਰਟਫੋਨ 'ਚ ਸ਼ਾਨਦਾਰ ਕੈਮਰਾ ਸੈੱਟਅਪ ਦੇ ਰਹੀਆਂ ਹਨ। ਜੇ ਤੁਸੀਂ ਫੋਟੋਆਂ ਅਤੇ ਵੀਡੀਓ ਬਣਾਉਣ ਲਈ ਇੱਕ ਚੰਗਾ ਕੈਮਰਾ ਸਮਾਰਟਫੋਨ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਇੱਥੇ ਅਸੀਂ ਤੁਹਾਨੂੰ ਕੁਝ ਖਾਸ ਵਿਕਲਪ ਦੱਸ ਰਹੇ ਹਾਂ।
Samsung Galaxy M30s
Samsung Galaxy M30s ਫੋਟੋਗ੍ਰਾਫੀ ਲਈ ਵਧੀਆ ਸਮਾਰਟਫੋਨ ਹੈ। ਇਸ ‘ਚ 48MP + 8MP + 5MP ਦਾ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ, ਜਦਕਿ ਇਸ ‘ਚ ਸੈਲਫੀ ਲਈ 16 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ ਫੋਨ ਦੀ ਕੀਮਤ 15,500 ਰੁਪਏ ਤੋਂ ਸ਼ੁਰੂ ਹੁੰਦੀ ਹੈ। ਫੋਨ 4 ਜੀਬੀ ਰੈਮ + 64 ਜੀਬੀ ਤੇ 6 ਜੀਬੀ ਰੈਮ + 128 ਜੀਬੀ ਸਟੋਰੇਜ ਵੇਰੀਐਂਟ 'ਚ ਉਪਲੱਬਧ ਹੋਵੇਗਾ। ਪਾਵਰ ਲਈ, ਇਸ ਫੋਨ ‘ਚ 6000mAh ਦੀ ਭਾਰੀ ਬੈਟਰੀ ਹੈ।
Moto G8 Plus
ਮਟਰੋਲਾ ਦਾ ਮੋਟੋ ਜੀ 8 ਪਲੱਸ ਇਕ ਦਮਦਾਰ ਸਮਾਰਟਫੋਨ ਹੈ। ਫੋਟੋਗ੍ਰਾਫੀ ਲਈ ਇਸ ਵਿੱਚ 48MP + 5MP + 16MP ਕੈਮਰਾ ਸੈੱਟਅਪ ਹੈ। ਜਦਕਿ ਸੈਲਫੀ ਵਿੱਚ ਇਸ ਵਿੱਚ 25 ਐਮਪੀ ਦਾ ਕੈਮਰਾ ਹੈ। ਇਸ ਫੋਨ 'ਚ 4,000 mAh ਦੀ ਬੈਟਰੀ ਹੈ। ਇਸ ਤੋਂ ਇਲਾਵਾ ਇਹ ਫੋਨ 4 ਜੀਬੀ ਰੈਮ ਤੇ 64 ਜੀਬੀ ਇੰਟਰਨਲ ਸਟੋਰੇਜ ਦੇ ਨਾਲ ਆਉਂਦਾ ਹੈ। ਮੈਮੋਰੀ ਨੂੰ ਮਾਈਕਰੋ ਐਸ ਡੀ ਕਾਰਡ ਦੇ ਜ਼ਰੀਏ 512 ਜੀਬੀ ਤਕ ਵਧਾਇਆ ਜਾ ਸਕਦਾ ਹੈ। ਇਸ ਫੋਨ ਦੀ ਕੀਮਤ 13,999 ਰੁਪਏ ਹੈ।
20 ਹਜ਼ਾਰ ਤੋਂ ਘੱਟ ‘ਚ ਖਰੀਦੋ ਇਹ ਸ਼ਾਨਦਾਰ ਏਸੀ, ਗਰਮੀ ‘ਚ ਮਿਲੇਗੀ ਰਾਹਤ
Redmi Note 9 Pro
ਰੈਡਮੀ ਨੇ ਵੀ ਹਾਲ ਹੀ ਵਿੱਚ ਆਪਣੀ ਨੋਟ ਸੀਰੀਜ਼ ਵਿੱਚ ਨਵਾਂ ਨੋਟ 9 ਪ੍ਰੋ ਲਾਂਚ ਕੀਤਾ ਸੀ। ਫੋਟੋਗ੍ਰਾਫੀ ਲਈ ਇਸ ਵਿੱਚ 48MP + 8MP + 5MP + 2MP ਰੀਅਰ ਕੈਮਰਾ ਸੈੱਟਅਪ ਹੈ। ਸੈਲਫੀ ਲਈ ਇਸ ਵਿੱਚ 16 ਐਮ ਪੀ ਦਾ ਫਰੰਟ ਕੈਮਰਾ ਹੈ। ਇਹ ਫੋਨ 2 ਵੇਰੀਐਂਟ 4 ਜੀਬੀ ਰੈਮ ਤੇ 64 ਜੀਬੀ ਸਟੋਰੇਜ ਅਤੇ 6 ਜੀਬੀ ਰੈਮ ਤੇ 128 ਜੀਬੀ ਸਟੋਰੇਜ ਦੇ ਨਾਲ ਆਉਂਦਾ ਹੈ। ਇਸ ਫੋਨ ਦੀ ਬੈਟਰੀ 5020 mAh ਹੈ। ਇਸ ਫੋਨ ਦੀ ਕੀਮਤ 12,999 ਰੁਪਏ ਤੋਂ ਸ਼ੁਰੂ ਹੁੰਦੀ ਹੈ।
ਪ੍ਰੋਫੈਸ਼ਨਲ ਕੈਮਰੇ ਨਾਲੋਂ ਵੀ ਵਧੀਆ ਫੋਟੋ ਖਿੱਚੋ, 48MP ਕੈਮਰਾ ਸੈੱਟਅਪ ਨਾਲ ਲੈਸ ਲੇਟੈਸਟ ਸਾਮਰਟਫੋਨ
ਏਬੀਪੀ ਸਾਂਝਾ
Updated at:
26 May 2020 01:36 PM (IST)
ਅੱਜ ਕੱਲ ਸਮਾਰਟਫੋਨ ਕੰਪਨੀਆਂ ਆਪਣੇ ਸਮਾਰਟਫੋਨ 'ਚ ਸ਼ਾਨਦਾਰ ਕੈਮਰਾ ਸੈੱਟਅਪ ਦੇ ਰਹੀਆਂ ਹਨ। ਜੇ ਤੁਸੀਂ ਫੋਟੋਆਂ ਅਤੇ ਵੀਡੀਓ ਬਣਾਉਣ ਲਈ ਇੱਕ ਚੰਗਾ ਕੈਮਰਾ ਸਮਾਰਟਫੋਨ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਇੱਥੇ ਅਸੀਂ ਤੁਹਾਨੂੰ ਕੁਝ ਖਾਸ ਵਿਕਲਪ ਦੱਸ ਰਹੇ ਹਾਂ।
- - - - - - - - - Advertisement - - - - - - - - -