ਲੰਡਨ: ਸੋਮਵਾਰ ਨੂੰ ਡਰਬੀ (Derby ) ਵਿੱਚ ਇੱਕ ਪਾਕਿਸਤਾਨੀ ਨਾਗਰਿਕ (Pakistani man) ਨੇ ਸ਼੍ਰੀ ਗੁਰੂ ਅਰਜਨ ਦੇਵ ਗੁਰਦੁਆਰੇ (Guru Arjan Dev Gurdwara) ਵਿੱਚ ਤੋੜ-ਫੋੜ ਕੀਤੀ। ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗੁਰਦੁਆਰੇ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਘਟਨਾ ਵਿੱਚ ਕਿਸੇ ਨੂੰ ਸੱਟ ਨਹੀਂ ਲੱਗੀ, ਪਰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।

ਤੋੜ-ਫੋੜ ਕਰਨ ਵਾਲੇ ਆਦਮੀ ਨੇ ਗੁਰਦੁਆਰੇ ਦੀਆਂ ਕੰਧਾਂ ‘ਤੇ ਇੱਕ ਨੋਟ ਵੀ ਚਿਪਕਾਇਆ ਜਿਸ ‘ਚ ਕਸ਼ਮੀਰ ਬਾਰੇ ਲਿਖਿਆ ਗਿਆ। ਉਸ ਨੇ ਲਿਖਿਆ ਕਿ ਕਸ਼ਮੀਰੀਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰੋ, ਨਹੀਂ ਤਾਂ ਹਰ ਕੋਈ ਮੁਸ਼ਕਲ ‘ਚ ਆ ਜਾਵੇਗਾ। ਇਸ ਦੇ ਨਾਲ ਨੋਟ ‘ਚ ਇੱਕ ਫੋਨ ਨੰਬਰ ਵੀ ਦਿੱਤਾ ਗਿਆ।



ਗੁਰਦੁਆਰੇ ਨਾਲ ਜੁੜੇ ਅਧਿਕਾਰੀਆਂ ਨੇ ਕਿਹਾ, "ਇਸ ਕਿਸਮ ਦਾ ਘ੍ਰਿਣਾਯੋਗ ਅਪਰਾਧ ਜਾਂ ਸਿਖਾਂ ਵਿਰੁੱਧ ਕਿਸੇ ਵੀ ਤਰ੍ਹਾਂ ਦੇ ਅਪਰਾਧ ਸਾਨੂੰ ਸੇਵਾ ਕਰਨ ਤੇ ਅਰਦਾਸ ਕਰਨ ਤੋਂ ਨਹੀਂ ਰੋਕ ਸਕਣਗੇ। ਅਸੀਂ ਭਾਈਚਾਰੇ ਦੀ ਸੇਵਾ ਕਰਦੇ ਰਹਾਂਗੇ ਤੇ ਰੋਜ਼ਾਨਾ ਅਰਦਾਸ ਕਰਦੇ ਰਹਾਂਗੇ। ਅਸੀਂ ਆਪਣੇ ਸਾਰੇ ਸੇਵਕਾਂ ਦੀ ਰਾਖੀ ਕਰਾਂਗੇ ਤੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਈ ਜਾਏਗੀ।”

ਲੰਡਨ ਵਿੱਚ ਭਾਰਤੀਆਂ ਤੇ ਭਾਰਤੀ ਮੂਲ ਦੇ ਲੋਕਾਂ ‘ਤੇ ਹਮਲੇ ਵੱਡੇ ਪੱਧਰ ‘ਤੇ ਹੁੰਦੇ ਰਹੇ ਹਨ। ਪਿਛਲੇ ਸਾਲ ਅਗਸਤ ਵਿੱਚ ਭਾਰਤ ਦੇ 73ਵੇਂ ਆਜ਼ਾਦੀ ਦਿਵਸ ਨੂੰ ਮਨਾਉਣ ਲਈ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਇਕੱਠੇ ਹੋਏ ਭਾਰਤੀਆਂ ‘ਤੇ ਪਾਕਿਸਤਾਨੀ ਪ੍ਰਦਰਸ਼ਨਕਾਰੀਆਂ ਨੇ ਅੰਡੇ ਤੇ ਪਾਣੀ ਦੀਆਂ ਬੋਤਲਾਂ ਸੁੱਟੀਆਂ ਤੇ ਪਥਰਾਓ ਵੀ ਕੀਤਾ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904