ਨਵੀਂ ਦਿੱਲੀ: ਭਾਰਤ ‘ਚ ਟਾਟਾ ਮੋਟਰਸ ਆਪਣੀਆਂ ਕਾਰਾਂ ਨੂੰ ਲੈ ਕੇ ਇੱਕ ਵਾਰ ਮੁੜ ਸੁਰਖੀਆਂ ‘ਚ ਬਣੇ ਰਹਿਣ ਦਾ ਕਾਰਨ ਬਣਦੀ ਜਾ ਰਹੀ ਹੈ। ਟਾਟਾ ਆਪਣੀਆਂ ਕਾਰਾਂ ਤੇ ਡਿਜ਼ਾਇਨ ਦੇ ਨਾਲ ਫੀਚਰਸ ਕਰਕੇ ਗਾਹਕਾਂ ਦੀ ਪਸੰਦ ਬਣਦੀ ਜਾ ਰਹੀ ਹੈ। ਇਸ ਦੇ ਨਾਲ ਹੀ ਹੁਣ ਖ਼ਬਰ ਆਈ ਹੈ ਕਿ ਟਾਟਾ ਆਪਣੀ ਕਾਰ ਹੈਰੀਅਰ ‘ਚ ਕੁਝ ਬਦਲਾਅ ਕਰਨ ਵਾਲੀ ਹੈ।
ਜੀ ਹਾਂ, ਟਾਟਾ ਹੈਰੀਅਰ ਹੁਣ ਜਲਦੀ ਹੀ ਆਲ ਬਲੈਕ ਕਲਰ ‘ਚ ਪੇਸ਼ ਹੋਣ ਵਾਲੀ ਹੈ। ਇਹ ਕਾਰ ਅਗਸਤ 2019 ‘ਚ ਲੌਂਚ ਕੀਤੀ ਜਾਵੇਗੀ। ਟਾਟਾ ਮੋਟਰਸ ਨੇ ਇਸ ਕਾਰ ਨੂੰ ਆਪਣੀ ਸਾਲਾਨਾ ਜਨਰਲ ਮੀਟਿੰਗ ‘ਚ ਪੇਸ਼ ਕੀਤਾ ਸੀ। ਨਵੀਂ ਹੈਰੀਅਰ ਦਾ ਗਲਾਸੀ ਬਲੈਕ ਕਲਰ ਆਕਰਸ਼ਿਤ ਕਰਦਾ ਹੈ। ਇਸ ‘ਚ 17 ਇੰਚ ਦਾ ਅਲਾਏ ਵਹੀਲ ਦਿੱਤਾ ਹੈ, ਜੋ ਬਲੈਕ ਕਲਰ ‘ਚ ਹੈ।
ਐਕਟੀਰੀਅਰ ਦੇ ਨਾਲ ਕਾਰ ਦਾ ਇੰਟੀਰੀਅਰ ਵੀ ਬਲੈਕ ਹੀ ਹੈ। ਸੀਟ ਕਵਰ ਵੀ ਬਲੈਕ ਹਨ ਜਦਕਿ ਕਾਰ ‘ਚ ਫਾਕਸ ਵੁੱਡ ਡੈਸ਼ ਦੀ ਥਾਂ ਮੈਟ ਗ੍ਰੇ ਪੈਨਲ ਦਿੱਤਾ ਜਾਵੇਗਾ। ਇਨ੍ਹਾਂ ਬਦਲਾਵਾਂ ਤੋਂ ਇਲਾਵਾ ਕਾਰ ‘ਚ ਸਾਰੇ ਫੀਚਰਸ ਸਟੈਂਡਰਡ ਮਾਡਲ ਨਾਲ ਦੇ ਹਨ।
ਹੁਣ ਦੇਖਣਾ ਸਿਰਫ ਇਹ ਹੈ ਕਿ ਕੀ ਕੰਪਨੀ ਇਸ ਨੂੰ ਪੁਰਾਣੀ ਕੀਮਤ ‘ਚ ਲੌਂਚ ਕਰੇਗੀ ਜਾਂ ਇਸ ਦੀ ਕੀਮਤ ‘ਚ ਕੁਝ ਵਾਧਾ ਕੀਤਾ ਜਾਵੇਗਾ।
ਟਾਟਾ ਹੈਰੀਅਰ ਜਲਦੀ ਆ ਰਹੀ ਨਵੇਂ ਅੰਦਾਜ਼ 'ਚ, ਦੇਖਦੇ ਹਾਂ ਕੀਮਤ ‘ਤੇ ਪਵੇਗਾ ਕੋਈ ਅਸਰ
ਏਬੀਪੀ ਸਾਂਝਾ
Updated at:
31 Jul 2019 05:50 PM (IST)
ਭਾਰਤ ‘ਚ ਟਾਟਾ ਮੋਟਰਸ ਆਪਣੀਆਂ ਕਾਰਾਂ ਨੂੰ ਲੈ ਕੇ ਇੱਕ ਵਾਰ ਮੁੜ ਸੁਰਖੀਆਂ ‘ਚ ਬਣੇ ਰਹਿਣ ਦਾ ਕਾਰਨ ਬਣਦੀ ਜਾ ਰਹੀ ਹੈ। ਟਾਟਾ ਆਪਣੀਆਂ ਕਾਰਾਂ ਤੇ ਡਿਜ਼ਾਇਨ ਦੇ ਨਾਲ ਫੀਚਰਸ ਕਰਕੇ ਗਾਹਕਾਂ ਦੀ ਪਸੰਦ ਬਣਦੀ ਜਾ ਰਹੀ ਹੈ।
- - - - - - - - - Advertisement - - - - - - - - -