ਦਰਅਸਲ, ਬਾਲੀਵੁੱਡ ਦੇ ਉੱਘੇ ਫ਼ਿਲਮਕਾਰ ਕਰਨ ਜੌਹਰ ਨੇ ਵੀਡੀਓ ਅਪਲੋਡ ਕੀਤੀ ਜਿਸ ਵਿੱਚ ਦੀਪਿਕਾ ਪਾਦੂਕੋਣ, ਅਰਜੁਨ ਕਪੂਰ, ਮਲਾਇਕਾ ਅਰੋੜਾ, ਵਰੁਣ ਧਵਨ ਤੇ ਉਨ੍ਹਾਂ ਦੀ ਪ੍ਰੇਮਿਕਾ ਨਤਾਸ਼ਾ, ਰਣਬੀਰ ਕਪੂਰ, ਜ਼ੋਇਆ ਅਖ਼ਤਰ ਜਿਹੇ ਵੱਡੇ ਸਿਤਾਰਿਆਂ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ ਖਾਤੇ 'ਤੇ ਪਾਈ।
ਸਿਰਸਾ ਨੇ ਇਸ ਵੀਡੀਓ ਨੂੰ ਆਪਣੇ ਅਧਿਕਾਰਤ ਟਵਿੱਟਰ ਖਾਤੇ 'ਤੇ ਸਾਂਝਾ ਕਰਦਿਆਂ ਦੋਸ਼ ਲਾਏ ਕਿ ਵੀਡੀਓ ਵਿੱਚ ਸਿਤਾਰੇ ਨਸ਼ੇ ਦੀ ਵਰਤੋਂ ਕਰ ਰਹੇ ਹਨ। ਰਾਜੌਰੀ ਗਾਰਡਨ ਤੋਂ ਵਿਧਾਇਕ ਮਨਜਿੰਦਰ ਸਿਰਸਾ ਨੇ ਲਿਖਿਆ ਕਿ ਉਹ ਅਜਿਹੇ ਨਸ਼ਾ ਲੈਣ ਵਾਲੇ ਸਿਤਾਰਿਆਂ ਖ਼ਿਲਾਫ਼ ਆਵਾਜ਼ ਉਠਾਉਂਦੇ ਹਨ। ਹਾਲਾਂਕਿ, ਵੀਡੀਓ ਵਿੱਚ ਸਾਫ ਤੌਰ 'ਤੇ ਇਹ ਨਹੀਂ ਦਿਖਾਈ ਦੇ ਰਿਹਾ ਕਿ ਸਾਰੇ ਅਦਾਕਾਰ ਤੇ ਹੋਰ ਮਹਿਮਾਨ ਨਸ਼ਾ ਕਰ ਰਹੇ ਹਨ।
ਸਿਰਸਾ ਦੇ ਟਵੀਟ ਤੋਂ ਬਾਅਦ ਮੁੰਬਈ ਦੇ ਉੱਘੇ ਕਾਂਗਰਸੀ ਨੇਤਾ ਮਿਲਿੰਦ ਦਿਓੜਾ ਨੇ ਸਿਰਸਾ ਤੋਂ ਮੁਆਫ਼ੀ ਦੀ ਮੰਗ ਕੀਤੀ ਹੈ। ਦਿਓੜਾ ਨੇ ਲਿਖਿਆ ਹੈ ਕਿ ਉਸ ਪਾਰਟੀ ਵਿੱਚ ਉਨ੍ਹਾਂ ਦੀ ਪਤਨੀ ਵੀ ਸ਼ਾਮਲ ਸੀ ਅਤੇ ਉੱਥੇ ਕੋਈ ਵੀ ਨਸ਼ਾ ਨਹੀਂ ਸੀ ਕਰ ਰਿਹਾ। ਉਨ੍ਹਾਂ ਸਿਰਸਾ ਨੂੰ ਤਾੜਨਾ ਕੀਤੀ ਕਿ ਉਹ ਅਜਿਹੇ ਲੋਕਾਂ ਨੂੰ ਬਦਨਾਮ ਨਾ ਕਰਨ ਜਿਨ੍ਹਾਂ ਨੂੰ ਉਹ ਜਾਣਦੇ ਵੀ ਨਹੀਂ। ਆਸ ਹੈ ਕਿ ਤੁਸੀਂ ਮੁਆਫ਼ੀ ਮੰਗੋਗੇ। ਇਸ ਪੂਰੇ ਮਾਜਰੇ 'ਤੇ ਹਾਲੇ ਤਕ ਕਿਸੇ ਵੀ ਸਿਤਾਰੇ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।