ਟਾਟਾ ਮੋਟਰਸ ਦੀਆਂ ਦੋ ਜ਼ਬਰਦਸਤ ਕਾਰਾਂ, ਜਾਣੋ ਫੀਚਰ
ਏਬੀਪੀ ਸਾਂਝਾ | 25 Oct 2018 04:37 PM (IST)
ਮੁੰਬਈ: ਟਾਟਾ ਮੋਟਰਸ ਆਪਣੀਆਂ ਦੋ ਕਾਰਾਂ Tata Tiago JTP ਤੇ Tigor JTP ਨੂੰ ਕੱਲ੍ਹ ਯਾਨੀ 26 ਅਕਤੂਬਰ ਨੂੰ ਲੌਂਚ ਕਰਨ ਜਾ ਰਿਹਾ ਹੈ ਪਰ ਕੰਪਨੀ ਨੇ ਇਸ ਤੋਂ ਪਹਿਲਾਂ ਆਪਣੀਆਂ ਕਾਰਾਂ ਦੇ ਫੀਚਰਸ ਤੋਂ ਪਰਦਾ ਚੁੱਕ ਦਿੱਤਾ ਹੈ। ਦੋਨੋਂ ਕਾਰਾਂ ਪ੍ਰਫੌਰਮ ਬੇਸਡ ਹਨ ਜਿਨ੍ਹਾਂ ਦੇ ਇੰਜਨ ਨੂੰ ਸਟੈਂਡਰਡ ਵੇਰੀਐਂਟ ਤੋਂ ਜ਼ਿਆਦਾ ਪਾਵਰਫੁੱਲ ਬਣਾਇਆ ਗਿਆ ਹੈ। Tata Tiago JTP ਤੇ Tigor JTP ਨੂੰ ਨਵਾਂ 1.2 ਲੀਟਰ ਦਾ ਟਰਬੋਚਾਰਜਡ ਰੇਵੋਟ੍ਰਾਨ ਪੈਟਰੋਲ ਇੰਜ਼ਨ ਦਿੱਤਾ ਗਿਆ ਹੈ, ਜੋ 114PS ਦੀ ਪਾਵਰ ਤੇ 150 Nm ਟਾਰਕ ਜਨਰੇਟ ਕਰਦਾ ਹੈ। ਦੋਨਾਂ ਕਾਰਾਂ ਦੇ ਸਟੈਂਡਰਡ ਵੇਰੀਐਂਟ ‘ਚ 85PS ਦੀ ਪਾਵਰ ਤੇ 114 Nm ਦਾ ਟਾਰਕ ਮਿਲਦਾ ਹੈ। ਜੇਟੀਪੀ ਵੇਰੀਐਂਟ ‘ਚ ਨਵੇਂ ਇਨਟੈਕ ਐਗਜਾਸਟ ਸਿਸਟਮ ਕਰਕੇ ਇੰਜ਼ਨ ਦੀ ਪ੍ਰਫਾਰਮੈਂਸ ਵਧੀ ਹੈ। ਇੰਜ਼ਨ ਦਾ ਆਉਟਪੁੱਟ ਵਧਾਉਣ ਲਈ ਰਿਵਾਇਜਡ 5-ਸਪੀਡ ਮੈਨੂਅਲ ਗਿਅਰਬਾਕਸ ਦੋਨੋਂ ਕਾਰਾਂ ‘ਚ ਦਿੱਤਾ ਗਿਆ ਹੈ, ਨਾਲ ਹੀ ਦੋਨਾਂ ‘ਚ ਸਿਟੀ ਤੇ ਸਪੋਰਟਸ ਡ੍ਰਾਈਵ ਮੋਡ ਵੀ ਹਨ। ਟਾਟਾ ਦਾ ਦਾਅਵਾ ਹੈ ਕਿ ਉਸ ਦੀਆਂ ਦੋਨੋਂ ਕਾਰਾਂ ਮਹਿਜ਼ 10 ਸੈਕਿੰਡ ‘ਚ 0 ਤੋਂ 100 ਕਿਲੋਮੀਟਰ ਦੀ ਸਪੀਡ ਕੈਚ ਕਰੇਗੀ। ਸੈਫਟੀ ਫੀਚਰ ਦੀ ਗੱਲ ਕਰੀਏ ਤਾਂ ਦੋਨੋਂ ਪ੍ਰਫੋਰਮੈਂਸ ਬੇਸਡ ਕਾਰਾਂ ‘ਚ ਏਬੀਐੱਸ+ਈਬੀਡੀ ਤੇ ਟਵਿਨ ਏਅਰਬੈਗ ਸਟੈਂਡਰਡ ਦਿੱਤੇ ਗਏ ਹਨ। ਟਾਟਾ ਨੇ ਇਸ ਦੇ ਨਾਲ ਹੀ ਆਪਣੀਆਂ ਦੋਨੋਂ ਨਵੀਂਆਂ ਕਾਰਾਂ ‘ਚ ਅੰਦਰ ਤੇ ਬਾਹਰ ਸਟਾਈਲਿਸ ਮੇਕਓਵਰ ਕੀਤਾ ਗਿਆ ਹੈ। ਕਾਰਾਂ ਦੇ ਸਾਈਡ ਸਕਰਟਸ, ਵੇਂਟੇਡ ਬੋਨਟ, ਨਵਾਂ ਆਇਲ ਵੀਲ ਡਿਜ਼ਾਈਨ ਤੇ ਵਿੰਗ ਮਿਰਰ ਹਾਊਸਿੰਗ ਦੇ ਨਾਲ ਰੂਫ ਲਈ ਕੰਟ੍ਰਾਸਟ ਕਲਰ ਦਿੱਤੇ ਗਏ ਹਨ। ਟਾਟਾ ਨੇ ਅਜੇ ਆਪਣੀਆਂ ਕਾਰਾਂ ਦੀ ਕੀਮਤਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਪਰ ਉਮੀਦ ਹੈ ਕਿ ਟਾਟਾ ਟਿਆਗੋ ਜੇਟੀਪੀ ਦੀ ਕੀਮਤ 6 ਲੱਖ ਤੇ ਟਿਗੋਰ ਕਰੀਬ 7 ਲੱਖ ਤਕ ਮਿਲਣ ਦੀ ਸੰਭਾਵਨਾ ਹੈ। ਟਾਟਾ ਦੇ ਨਾਲ ਜੇਟੀਪੀ ਨਾਂ Jayem ਇੰਜਨੀਰਿੰਗ ਕਰਕੇ ਜੁੜਿਆ ਹੈ।