Aadhar: ਅੱਜ ਭਾਰਤ ਵਿੱਚ ਆਧਾਰ ਕਾਰਡ ਲੋਕਾਂ ਦੀ ਪਛਾਣ ਬਣ ਗਿਆ ਹੈ। ਆਧਾਰ ਕਾਰਡ ਨਾਗਰਿਕਾਂ ਦੀ ਪਛਾਣ ਬਣ ਗਿਆ ਹੈ। ਅੱਜ, ਆਧਾਰ ਕਾਰਡ ਨੂੰ ਲਗਭਗ ਹਰ ਜਗ੍ਹਾ ਇੱਕ ਵੈਧ ਆਈਡੀ ਮੰਨਿਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਮੋਬਾਈਲ ਨੰਬਰ ਨੂੰ ਵੀ ਆਧਾਰ ਕਾਰਡ ਨਾਲ ਲਿੰਕ ਕੀਤਾ ਜਾਂਦਾ ਹੈ ਤਾਂ ਜੋ ਤੁਹਾਨੂੰ ਮੋਬਾਈਲ 'ਤੇ ਅਪਡੇਟ ਮਿਲਦੀ ਰਹੇ।
ਪਰ ਕਈ ਵਾਰ ਵੱਖ-ਵੱਖ ਮੋਬਾਈਲ ਨੰਬਰਾਂ ਦੀ ਵਰਤੋਂ ਕਰਨ ਦੇ ਚੱਕਰ ਵਿੱਚ ਲੋਕ ਇਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਨੇ ਆਧਾਰ ਨੂੰ ਕਿਸ ਨੰਬਰ ਨਾਲ ਲਿੰਕ ਕਰਵਾਇਆ ਸੀ। ਅਜਿਹੀ ਸਥਿਤੀ ਵਿੱਚ ਅੱਜ ਅਸੀਂ ਤੁਹਾਨੂੰ ਇੱਕ ਆਸਾਨ ਟ੍ਰਿਕ ਬਾਰੇ ਦੱਸਣ ਜਾ ਰਹੇ ਹਾਂ ਜਿਸ ਰਾਹੀਂ ਤੁਸੀਂ ਆਸਾਨੀ ਨਾਲ ਆਧਾਰ ਨਾਲ ਲਿੰਕ ਕੀਤੇ ਮੋਬਾਈਲ ਨੰਬਰ ਦਾ ਪਤਾ ਲਗਾ ਸਕਦੇ ਹੋ।
UIDAI ਤੋਂ ਪਤਾ ਲੱਗੇਗਾ ਨੰਬਰ
ਤੁਹਾਨੂੰ ਦੱਸ ਦਈਏ ਕਿ UIDAI ਇੱਕ ਅਧਿਕਾਰਤ ਵੈੱਬਸਾਈਟ ਹੈ ਜੋ ਤੁਹਾਨੂੰ ਆਧਾਰ ਨਾਲ ਸਬੰਧਤ ਕੰਮ ਕਰਨ ਵਿੱਚ ਮਦਦ ਕਰਦੀ ਹੈ। ਆਧਾਰ 'ਚ ਲਿੰਕ ਨੰਬਰ ਜਾਣਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਇਸ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਸਭ ਤੋਂ ਉੱਤੇ ਟਾਪ ਬਾਰ 'ਚ My Aadhaar 'ਤੇ ਜਾ ਕੇ ਉਸ 'ਤੇ ਕਲਿੱਕ ਕਰਨਾ ਹੋਵੇਗਾ।
ਇੱਥੇ ਤੁਹਾਨੂੰ Aadhaar Services ਨਜ਼ਰ ਆਵੇਗਾ, ਜਿਸ ਦੇ ਬਿਲਕੁਲ ਹੇਠਾਂ Verify Email/Mobile Number ਲਿਖਿਆ ਹੋਵੇਗਾ, ਤੁਹਾਨੂੰ ਇਸ 'ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਆਧਾਰ ਨੰਬਰ, ਮੋਬਾਈਲ ਨੰਬਰ ਅਤੇ ਕੈਪਚਾ ਸਹੀ ਤਰ੍ਹਾਂ ਭਰ ਕੇ ਸਬਮਿਟ ਕਰਨਾ ਹੋਵੇਗਾ। ਜਿਵੇਂ ਹੀ ਤੁਸੀਂ ਸਬਮਿਟ 'ਤੇ ਕਲਿੱਕ ਕਰੋਗੇ, ਆਧਾਰ ਕਾਰਡ ਨਾਲ ਲਿੰਕ ਕੀਤੇ ਮੋਬਾਈਲ ਨੰਬਰ ਦੀ ਜਾਣਕਾਰੀ ਤੁਹਾਡੇ ਸਾਹਮਣੇ ਆ ਜਾਵੇਗੀ।
ਵੱਖਰੇ ਮੋਬਾਈਲ ਨੰਬਰ ਤੋਂ ਵੀ ਕਰ ਸਕਦੇ ਚੈੱਕ
ਅਸੀਂ ਤੁਹਾਨੂੰ ਦੱਸ ਦਈਏ ਕਿ ਕਈ ਵਾਰ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਜਿਹੜਾ ਨੰਬਰ ਪਾਇਆ ਹੈ, ਉਹ ਪਹਿਲਾਂ ਤੋਂ ਹੀ ਵੈਰੀਫਾਈ ਹੈ (The mobile number you have entered is already verified with our records) ਇਦਾਂ ਲਿਖਿਆ ਹੋਇਆ ਨਜ਼ਰ ਆਉਂਦਾ ਹੈ। ਇਸ ਤੋਂ ਬਾਅਦ ਜਿਹੜਾ ਮੋਬਾਈਲ ਨੰਬਰ ਆਧਾਰ ਨਾਲ ਲਿੰਕ ਨਹੀਂ ਹੈ, ਉਸ ਨੂੰ ਐਂਟਰ ਕਰਨ ਤੋਂ ਬਾਅਦ ਤੁਹਾਨੂੰ ਸਕ੍ਰੀਨ 'ਤੇ (The mobile number you have entered does not match with our records) ਆਹ ਮੈਸੇਜ ਲਿਖਿਆ ਹੋਇਆ ਦਿਖਾਈ ਦੇਵੇਗਾ। ਇਦਾਂ ਕਰਕੇ ਤੁਸੀਂ ਵੱਖ-ਵੱਖ ਨੰਬਰ ਦਰਜ ਕਰਕੇ ਪਤਾ ਲਗਾ ਸਕਦੇ ਹੋ ਕਿ ਕਿਹੜਾ ਮੋਬਾਈਲ ਨੰਬਰ ਆਧਾਰ ਕਾਰਡ ਨਾਲ ਲਿੰਕ ਹੈ ਅਤੇ ਕਿਹੜਾ ਮੋਬਾਈਲ ਨੰਬਰ ਲਿੰਕ ਨਹੀਂ ਹੈ।