Kolkata Rape-Murder Case: ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਬਲਾਤਕਾਰ ਅਤੇ ਕਤਲ ਦਾ ਸ਼ਿਕਾਰ ਹੋਈ ਜੂਨੀਅਰ ਡਾਕਟਰ ਦੇ ਪਿਤਾ ਨੇ ਆਪਣਾ ਦਰਦ ਬਿਆਨ ਕੀਤਾ। ਆਪਣੇ ਦੁੱਖ ਬਾਰੇ ਦੱਸਦਿਆਂ ਉਨ੍ਹਾਂ ਨੇ ਕਿਹਾ ਕਿ ਜਦੋਂ ਮੈਂ ਆਪਣੀ ਧੀ ਦੀ ਲਾਸ਼ ਦੇਖੀ ਤਾਂ ਮੇਰੀ ਰੂਹ ਕੰਬ ਗਈ ਸੀ।
ਪਿਤਾ ਨੇ ਕਿਹਾ, 'ਜਦੋਂ ਮੈਂ ਉਸ ਨੂੰ ਦੇਖਿਆ ਮੈਨੂੰ ਪਤਾ ਮੈਂ ਕੀ ਮਹਿਸੂਸ ਕਰ ਰਿਹਾ ਸੀ। ਉਸ ਦੇ ਸਰੀਰ 'ਤੇ ਕੱਪੜੇ ਨਹੀਂ ਸਨ। ਉਹ ਸਿਰਫ਼ ਇੱਕ ਚਾਦਰ ਵਿੱਚ ਲਿਪਟੀ ਹੋਈ ਸੀ। NDTV ਦੀ ਰਿਪੋਰਟ ਮੁਤਾਬਕ ਪਿਤਾ ਨੇ ਆਪਣੀ ਧੀ ਦੀ ਲਾਸ਼ ਮਿਲਣ ਤੋਂ ਬਾਅਦ ਵਾਪਰੀਆਂ ਘਟਨਾਵਾਂ ਬਾਰੇ ਦੱਸਦਿਆਂ ਹੋਇਆਂ ਕਿਹਾ ਕਿ ਉਹ ਅਜੇ ਵੀ ਇਸ ਦੁੱਖ ਤੋਂ ਉਭਰ ਨਹੀਂ ਸਕੇ ਹਨ। ਉਨ੍ਹਾਂ ਨੇ ਦੱਸਿਆ ਕਿ ਦੇਰ ਰਾਤ ਉਨ੍ਹਾਂ ਨੂੰ ਫੋਨ ਆਇਆ ਸੀ, ਜਿਸ ਵਿਚ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਉਨ੍ਹਾਂ ਦੀ ਲੜਕੀ ਨੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ ਹੈ।
ਜੂਨੀਅਰ ਡਾਕਟਰ ਦੇ ਪਿਤਾ ਨੇ ਕਿਹਾ, "ਮੈਨੂੰ ਰਾਤ 11 ਵਜੇ ਫੋਨ ਆਇਆ, ਮੈਂ 12 ਵਜੇ ਹਸਪਤਾਲ ਪਹੁੰਚਿਆ ਅਤੇ ਮੈਂ ਸਵੇਰੇ 3:30 ਵਜੇ ਹੀ ਉਸ ਦੀ ਲਾਸ਼ ਦੇਖ ਸਕਿਆ। ਜਦੋਂ ਮੈਂ ਉਸ ਨੂੰ ਦੇਖਿਆ ਤਾਂ ਮੇਰੀ ਰੂਹ ਕੰਬ ਗਈ ਸੀ। ਉਸ ਦੇ ਸਰੀਰ 'ਤੇ ਕੱਪੜੇ ਨਹੀਂ ਸਨ।" ਉਹ ਸਿਰਫ ਇੱਕ ਚਾਦਰ ਵਿੱਚ ਲਪੇਟੀ ਹੋਈ ਸੀ ਜਿੱਥੇ ਉਸ ਦੇ ਪੈਰ-ਪੈਰ ਵੱਖ-ਵੱਖ ਸਨ ਅਤੇ ਉਸ ਦਾ ਇੱਕ ਹੱਥ ਉਸਦੇ ਸਿਰ 'ਤੇ ਸੀ।
ਇਸ ਘਟਨਾ ਦੇ ਖਿਲਾਫ ਦੇਸ਼ ਭਰ 'ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਜਦਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ 17-18 ਅਗਸਤ ਨੂੰ 24 ਘੰਟੇ ਦੀ ਹੜਤਾਲ 'ਤੇ ਸੀ।
ਇਸ ਮਾਮਲੇ ਨੂੰ ਲੈ ਕੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮਹਿਲਾ ਡਾਕਟਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਨੂੰ ਲੈ ਕੇ ਸ਼ੁੱਕਰਵਾਰ (16 ਅਗਸਤ) ਨੂੰ ਕੋਲਕਾਤਾ ਦੇ ਮੌਲਾਲੀ ਤੋਂ ਡੋਰੀਨਾ ਕ੍ਰਾਸਿੰਗ ਇਲਾਕੇ ਤੱਕ ਰੋਸ ਰੈਲੀ ਕੱਢੀ ਸੀ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਸੀ।
ਹਾਲਾਂਕਿ ਪੀੜਤਾ ਦੇ ਪਿਤਾ ਨੇ ਬੰਗਾਲ ਦੇ ਮੁੱਖ ਮੰਤਰੀ 'ਤੇ ਨਿਸ਼ਾਨਾ ਸਾਧਦਿਆਂ ਹੋਇਆਂ ਕਿਹਾ ਕਿ ਉਨ੍ਹਾਂ ਦਾ ਮਮਤਾ ਬੈਨਰਜੀ ਤੋਂ ਭਰੋਸਾ ਉੱਠ ਗਿਆ ਹੈ। ਉਨ੍ਹਾਂ ਨੇ ਕਿਹਾ, "ਸ਼ੁਰੂਆਤ ਵਿੱਚ ਮੈਨੂੰ ਉਨ੍ਹਾਂ 'ਤੇ ਪੂਰਾ ਭਰੋਸਾ ਸੀ, ਪਰ ਹੁਣ ਨਹੀਂ। ਉਹ ਇਨਸਾਫ਼ ਦੀ ਮੰਗ ਕਰ ਰਹੀ ਹੈ, ਪਰ ਉਹ ਅਜਿਹਾ ਕਿਉਂ ਕਹਿ ਰਹੀ ਹੈ? ਉਹ ਇਸ ਦੀ ਜ਼ਿੰਮੇਵਾਰੀ ਚੁੱਕ ਸਕਦੀ ਹੈ, ਪਰ ਉਹ ਅਜਿਹਾ ਕੁਝ ਨਹੀਂ ਕਰ ਰਹੀ।"