ਲੌਕਡਾਊਨ ਵਿੱਚ ਤਕਨਾਲੌਜੀ ਨੇ ਦਿਖਾਈ ਆਪਣੀ ਤਾਕਤ, ਵਰਕ ਫਰੌਮ ਹੋਮ ਤੋਂ ਲੈ ਕੇ ਸਿੱਖਿਆ ਵਿੱਚ ਤਬਦੀਲੀਆਂ
ਏਬੀਪੀ ਸਾਂਝਾ | 04 Jul 2020 04:49 PM (IST)
ਤਕਨਾਲੌਜੀ ਦੀ ਸਹੀ ਵਰਤੋਂ ਇਸਦੇ ਵੱਡੇ ਫਾਇਦੇ ਦਿੰਦਾ ਹੈ ਪਰ ਇਸ ਦੀ ਗਲਤ ਵਰਤੋਂ ਤੁਹਾਨੂੰ ਨੁਕਸਾਨ ਵੀ ਪਹੁੰਚਾ ਸਕਦੀ ਹੈ। ਟੈਕਨੋਲੋਜੀ ਨੇ ਲੋਕਾਂ ਦੇ ਜੀਵਨ ਨੂੰ ਲੌਕਡਾਊਨ ਵਿੱਚ ਬਹੁਤ ਆਸਾਨ ਬਣਾ ਦਿੱਤਾ ਹੈ।
ਨਵੀਂ ਦਿੱਲੀ: ਕੋਰੋਨਾਵਾਇਰਸ ਕਾਰਨ ਦੇਸ਼ ਵਿਚ ਲੌਕਡਾਊਨ ਕਾਰਨ ਹਰ ਕਿਸੇ ਦੀ ਜ਼ਿੰਦਗੀ ਵਿਚ ਕਈ ਤਬਦੀਲੀਆਂ ਵੇਖੀਆਂ ਗਈਆਂ ਹਨ। ਪਹਿਲਾਂ, ਜਿੱਥੇ ਕੰਪਨੀਆਂ ਘਰ ਤੋਂ ਕੰਮ ਨਹੀਂ ਕਰਨ ਦਿੰਦੀਆਂ ਸੀ, ਅੱਜ ਕੰਪਨੀਆਂ ਘਰ ਤੋਂ ਕੰਮ ਕਰਕੇ ਚੱਲ ਰਹੀਆਂ ਹਨ। ਸਿਰਫ ਦਫਤਰ ਹੀ ਨਹੀਂ, ਸਕੂਲ/ਕਾਲਜ ਵੀ ਆਨਲਾਈਨ ਪੜ੍ਹਾਈ ਕਰਵਾ ਰਹੇ ਹਨ ਅਤੇ ਇਹ ਸਭ ਤਕਨਾਲੌਜੀ ਨਾਲ ਸੰਭਵ ਹੋਇਆ ਹੈ। ਡਾਟਾ ਦੀ ਸਹੀ ਵਰਤੋਂ: ਜੀਓ ਦੇ ਆਉਣ ਨਾਲ ਇੰਟਰਨੈਟ ਡਾਟਾ ਸਸਤਾ ਹੋ ਗਿਆ ਹੈ, ਜਿਸ ਦਾ ਹੁਣ ਸਹੀ ਅਰਥਾਂ ‘ਚ ਫਾਈਦਾ ਹੋ ਰਿਹਾ ਹੈ। ਜਿਓ ਤੋਂ ਬਾਅਦ ਵੋਡਾਫੋਨ, ਬੀਐਸਐਨਐਲ, ਅਤੇ ਏਅਰਟੈੱਲ ਨੂੰ ਵੀ ਸਸਤੀਆਂ ਸੇਵਾਵਾਂ ਕਰਨੀਆਂ ਪਈਆਂ। ਲੌਕਡਾਊਨ ਤੋਂ ਪਹਿਲਾਂ ਜ਼ਿਆਦਾਤਰ ਲੋਕ ਆਪਣੇ ਇੰਟਰਨੈੱਟ ਦੀ ਵਰਤੋਂ ਸਿਰਫ ਮਨੋਰੰਜਨ ਲਈ ਕਰਦੇ ਸੀ। ਪਰ ਹੁਣ ਜ਼ਿਆਦਾਤਰ ਲੋਕ ਇਸ ਨੂੰ ਆਪਣੇ ਕੰਮਾਂ ‘ਚ ਲਾਗੂ ਕਰ ਰਹੇ ਹਨ। ਤਕਨਾਲੌਜੀ ਇੰਨੀ ਐਡਵਾਂਸ ਹੁੰਦੀ ਦਾ ਰਹੀ ਹੈ ਕਿ ਘਰ ਤੋਂ ਤੁਸੀਂ ਆਪਣੇ ਕੰਪਿਊਟਰ ‘ਤੇ ਬਹੁਤ ਸਾਰੇ ਲੋਕਾਂ ਨਾਲ ਗੱਲ ਕਰ ਸਕਦੇ ਹੋ ਅਤੇ ਆਪਣੇ ਦਫਤਰ ਦਾ ਕੰਮ ਉਸੇ ਤਰ੍ਹਾਂ ਕਰ ਸਕਦੇ ਹੋ ਜਿਸ ਤਰ੍ਹਾਂ ਤੁਸੀਂ ਦਫਤਰ ਵਿਚ ਕਰਦੇ ਹੋ। ਵ੍ਹੱਟਸਐਪ 'ਤੇ ਦਫਤਰ ਖੋਲ੍ਹ ਗਏ ਹਨ। ਲੋਕਾਂ ਦਾ ਕੰਮ ਆਸਾਨ ਹੋ ਗਿਆ ਹੈ। ਸਿੱਖਿਆ ਹੁਣ ਆਨਲਾਈਨ: ਸਿੱਖਿਆ ਪ੍ਰਦਾਨ ਕਰਨ ਦਾ ਇੱਕ ਜ਼ਰੂਰੀ ਤੱਤ ਹੈ ਸੰਚਾਰ ਨੂੰ ਆਨਲਾਈਨ ਉਪਲਬਧ ਸਾਧਨਾਂ ਨੇ ਬੇਹੱਦ ਸੌਖਾ ਕਰ ਦਿੱਤਾ ਹੈ। ਸਿੱਖਿਆ ਅਸਲ ਵਿਚ ਵਧੇਰੇ ਅਧਿਐਨ ਕੇਂਦ੍ਰਿਤ ਹੋ ਗਈ ਹੈ। ਆਨਲਾਈਨ ਕਲਾਸਰੂਮ ਵਿੱਚ, ਅਧਿਆਪਕਾਂ ਵਲੋਂ ਵਿਦਿਆਰਥੀਆਂ ਦੀ ਕਮਿਊਨਿਟੀ ਬਣਾਈ ਜਾ ਸਕਦੀ ਹੈ, ਉਨ੍ਹਾਂ ਨੂੰ ਪ੍ਰੋਜੈਕਟ ਦੇ ਸਕਦੇ ਹਨ ਅਤੇ ਵਿਦਿਆਰਥੀ ਆਪਣੇ ਪ੍ਰਸ਼ਨਾਂ ਦੇ ਜਵਾਬ ਹਾਸਲ ਕਰ ਸਕਦੇ ਹਨ ਅਤੇ ਇਹ ਸਭ ਰਿਅਲ ਟਾਈਮ ਵਿੱਚ ਹੁੰਦਾ ਹੈ। ਸਿੱਖਿਆ ਵਿਚ ਤਕਨਾਲੌਜੀ ਦੀ ਵਰਤੋਂ ਕਰਨ ਦਾ ਇੱਕ ਮਹੱਤਵਪੂਰਣ ਫਾਈਦਾ ਇਹ ਹੈ ਕਿ ਵਿਦਿਆਰਥੀ ਆਪਣੀ ਸਹੂਲਤ ਅਨੁਸਾਰ ਅਧਿਐਨ ਕਰਨ ਦੇ ਯੋਗ ਹਨ। ਸਮਾਂ ਅਤੇ ਪੈਸੇ ਦੀ ਬਚਤ: ਤਕਨਾਲੌਜੀ ਹੁਣ ਸਸਤੀ ਹੁੰਦੀ ਜਾ ਰਹੀ ਹੈ। ਤੁਸੀਂ ਘਰ ਬੈਠ ਕੇ ਖਰੀਦਦਾਰੀ ਕਰ ਸਕਦੇ ਹੋ, ਦੁਕਾਨ 'ਤੇ ਜਾਣ ਦੀ ਜ਼ਰੂਰਤ ਨਹੀਂ ਹੈ, ਤੁਸੀਂ ਇੱਕ ਕਲਿਕ 'ਤੇ ਕੱਪੜੇ ਤੋਂ ਖਾਣੇ ਦੀਆਂ ਚੀਜ਼ਾਂ ਆਸਾਨੀ ਨਾਲ ਹਾਸਲ ਕਰ ਸਕਦੇ ਹੋ, ਇਸ ਨਾਲ ਤੁਹਾਡਾ ਸਮਾਂ ਅਤੇ ਕਿਰਾਇਆ ਬਚਦਾ ਹੈ, ਅਤੇ ਇਹ ਸਭ ਕੁਝ ਸਿਰਫ ਤਕਨਾਲੌਜੀ ਦੇ ਕਾਰਨ ਸੰਭਵ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904