ਮੁੰਬਈ: PUBG ਖੇਡਣ ਲਈ ਆਨਲਾਈਨ ਲੈਣ-ਦੇਣ ਰਾਹੀਂ ਕਥਿਤ ਤੌਰ 'ਤੇ 10 ਲੱਖ ਰੁਪਏ ਖਰਚ ਕਰਨ ਦੇ ਦੋਸ਼ ਵਿੱਚ ਮਾਪਿਆ ਨੂੰ ਆਪਣੇ ਬੇਟੇ ਨੂੰ ਝਿੜਕਣਾ ਮਹਿੰਗਾ ਪੈ ਗਿਆ। ਜਾਣਕਾਰੀ ਮੁਤਾਬਕ ਜੋਬੇਸ਼ਵਰੀ ਖੇਤਰ ਵਿੱਚ ਰਹਿਣ ਵਾਲਾ ਇੱਕ 16 ਸਾਲਾ ਕਿਸ਼ੋਰ ਆਪਣੇ ਘਰ ਤੋਂ ਭੱਜ ਗਿਆ। ਸ਼ੁੱਕਰਵਾਰ ਨੂੰ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੜਕੇ ਦੇ ਪਿਤਾ ਨੇ MIDC ਪੁਲਿਸ ਥਾਣੇ ਵਿੱਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ।


ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਭਜੇ ਹੋਏ ਲੜਕੇ ਦਾ ਵੀਰਵਾਰ ਦੁਪਹਿਰ ਨੂੰ ਅੰਧੇਰੀ (ਪੂਰਬੀ) ਦੇ ਮਹਾਕਾਲੀ ਕੇਵਸ ਖੇਤਰ ਵਿੱਚ ਪਤਾ ਲਗਾਇਆ ਅਤੇ ਉਸਨੂੰ ਉਸਦੇ ਮਾਪਿਆਂ ਕੋਲ ਭੇਜ ਦਿੱਤਾ।


ਮੁੰਡਾ ਚਿੱਠੀ ਲਿਖ ਕੇ ਘਰੋਂ ਭੱਜਿਆ


ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਸ਼ਾਮ ਨੂੰ ਸਾਹਮਣੇ ਆਈ ਜਦੋਂ ਲੜਕੇ ਦੇ ਪਿਤਾ ਨੇ ਐਮਆਈਡੀਸੀ ਪੁਲਿਸ ਥਾਣੇ ਵਿੱਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਅਗਵਾ ਦਾ ਮਾਮਲਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।


ਜਾਂਚ ਦੌਰਾਨ ਲੜਕੇ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਕਿਸ਼ੋਰ ਪਿਛਲੇ ਮਹੀਨੇ ਤੋਂ PUBG ਦਾ ਆਦੀ ਹੋ ਗਿਆ ਸੀ ਅਤੇ ਮੋਬਾਈਲ ਫ਼ੋਨ 'ਤੇ ਖੇਡਦੇ ਹੋਏ ਆਪਣੀ ਮਾਂ ਦੇ ਬੈਂਕ ਖਾਤੇ ਤੋਂ 10 ਲੱਖ ਰੁਪਏ ਖ਼ਰਚ ਕੀਤੇ ਸੀ। ਅਧਿਕਾਰੀ ਨੇ ਦੱਸਿਆ ਕਿ ਜਦੋਂ ਮਾਪਿਆਂ ਨੂੰ ਆਨਲਾਈਨ ਲੈਣ -ਦੇਣ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਉਸ ਨੂੰ ਝਿੜਕਿਆ ਜਿਸ ਤੋਂ ਬਾਅਦ ਉਸ ਨੇ ਚਿੱਠੀ ਲਿਖੀ ਅਤੇ ਘਰ ਛੱਡ ਦਿੱਤਾ।


ਇਹ ਵੀ ਪੜ੍ਹੋ: ਵਿਆਹ ਰਿਸੈਪਸ਼ਨ ਡਿਨਰ 'ਚ ਨਾ ਆਉਣ ਵਾਲੇ ਮਹਿਮਾਨਾਂ ਨੂੰ ਲਾੜੀ ਨੇ ਭੇਜਿਆ 17,700 ਰੁਪਏ ਦਾ ਬਿੱਲ, ਜਾਣੋ ਕਾਰਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904