ਨਵੀਂ ਦਿੱਲੀ: ਅੱਜਕੱਲ੍ਹ ਬਾਜ਼ਾਰ ’ਚ ਅਜਿਹੇ ਕਈ ਟੀਵੀ ਹਨ, ਜੋ ਤੁਹਾਨੂੰ ਘੱਟ ਕੀਮਤ ’ਤੇ ਵੀ ਮਿਲ ਜਾਂਦੇ ਹਨ ਪਰ ਉਨ੍ਹਾਂ ਦੀ ਪਿਕਚਰ ਕੁਆਲਿਟੀ ਬਹੁਤ ਸ਼ਾਨਦਾਰ ਹੁੰਦੀ ਹੈ। ਤੁਸੀਂ ਹੁਣ 10,000 ਰੁਪਏ ’ਚ ਵੀ ਵਧੀਆ ਟੀਵੀ ਖ਼ਰੀਦ ਸਕਦੇ ਹੋ।

Thomson R9 60 cm LED TV

ਇਹ ਇੱਕ ਸ਼ਾਨਦਾਰ LED TV ਹੈ; ਜਿਸ ਵਿੱਚ 1366 x 768 ਪਿਕਸਲ ਰੈਜ਼ੋਲਿਯ਼ਨ ਵਾਲਾ HD ਰੈਡੀ ਪੈਨਲ ਹੈ। ਇਸ ਦੀ ਸਾਊਂਡ ਆਊਟਪੁਟ 20W ਹੈ। ਫ਼ਲਿਪਕਾਰਟ ਉੱਤੇ ਇਸ ਦੀ ਕੀਮਤ 6,999 ਰੁਪਏ ਹੈ।

Panasonic 60 cm LED TV

ਇਸ ਟੀਵੀ ਦਾ ਰੈਜ਼ੋਲਿਊਸ਼ਨ 1366 x 768 ਪਿਕਸਲ ਹੈ। ਇਸ ਵਿੱਚ HD ਰੈਡੀ ਪੈਨਲ ਹੈ ਤੇ ਇਸ ਦੀ ਸਾਊਂਡ ਆਊਟਪੁੱਟ 6W ਹੈ। ਪੇਅਟੀਐਮ ਮਾੱਲ ਤੋਂ ਤੁਸੀਂ ਇਹ ਟੀਵੀ 8,969 ਰੁਪਏ ’ਚ ਖ਼ਰੀਦ ਸਕਦੇ ਹੋ।

Blaupunkt GenZ Smart 80cm LED TV

ਫ਼ਲਿਪਕਾਰਟ ਉੱਤੇ ਇਹ ਟੀਵੀ 9,999 ਰੁਪਏ ’ਚ ਮਿਲ ਰਿਹਾ ਹੈ। ਇਸ ਵਿੱਚ ਨੈੱਟਫ਼ਲਿਕਸ, ਪ੍ਰਾਈਮ ਵਿਡੀਓ, ਡਿਜ਼ਨੀ ਪਲੱਸ ਹੌਟਸਟਾਰ ਤੇ ਯੂਟਿਊਬ ਜਿਹੀ ਸਪੋਰਟ ਹੈ। ਇਸ ਵਿੱਚ 1366 x 768 ਪਿਕਸਲ ਹਨ ਤੇ HD ਰੈਡੀ ਪੈਨਲ ਹੈ। ਸਾਊਂਟ ਆਊਟਪੁਟ 30W ਹੈ।

Shinco 80 cm LED TV

ਇਸ ਵਿੱਚ 1366 x 768 ਪਿਕਸਲ ਰੈਜ਼ੋਲਿਊਸ਼ਨ ਦਾ HD ਰੈਡੀ ਪੈਨਲ ਹੈ। ਇਸ ਦੀ ਸਾਊਂਡ ਆਊਟਪੁਟ 20W ਹੈ। ਆਨਲਾਈਨ ਪਲੇਟਫ਼ਾਰਮ ’ਤੇ ਇਸ ਨੂੰ 8,999 ਰੁਪਏ ’ਚ ਖ਼ਰੀਦਿਆ ਜਾ ਸਕਦਾ ਹੈ ਤੇ ਨਾਲ ਇੱਕ ਸਾਲ ਦੀ ਵਾਰੰਟੀ ਵੀ ਹੈ।

Koryo 80 cm LED TV

1366 x 768 ਪਿਕਸਲ ਰੈਜ਼ੋਲਿਊਸ਼ਨ ਵਾਲੇ ਇਸ ਟੀਵੀ ਵਿੱਚ HD ਰੈਡੀ ਪੈਨਲ ਮਿਲੇਗਾ। ਇਸ ਦਾ ਸਾਊਂਡ ਆਊਟਪੁਟ 16W ਦਾ ਹੈ। ਇੱਕ ਸਾਲ ਦੀ ਵਾਰੰਟੀ ਹੈ। ਐਮੇਜ਼ੌਨ ਉੱਤੇ ਤੁਸੀਂ ਇਸ ਨੂੰ 9,999 ਰੁਪਏ ਵਿੱਚ ਖ਼ਰੀਦ ਸਕਦੇ ਹੋ।