iPhone 15 Series First sale Date : ਐਪਲ ਆਈਫੋਨ 15 ਸੀਰੀਜ਼ ਦਾ ਯੂਜ਼ਰਸ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਲੋਕਾਂ ਦਾ ਇਹ ਇੰਤਜ਼ਾਰ ਜਲਦ ਹੀ ਖਤਮ ਹੋਣ ਜਾ ਰਿਹਾ ਹੈ, ਕਿਉਂਕਿ ਆਈਫੋਨ ਦੀ ਇਹ ਨਵੀਂ ਸੀਰੀਜ਼ 12 ਸਤੰਬਰ ਨੂੰ ਭਾਰਤ ਸਮੇਤ ਗਲੋਬਲ ਮਾਰਕੀਟ 'ਚ ਲਾਂਚ ਹੋਵੇਗੀ, ਜਿਸ 'ਚ ਕੰਪਨੀ 4 ਨਵੇਂ ਆਈਫੋਨ ਲਾਂਚ ਕਰੇਗੀ। ਇਸ ਦੇ ਨਾਲ ਹੀ ਐਪਲ ਦੇ ਇਸ ਲਾਂਚ ਈਵੈਂਟ 'ਚ Apple Watch Series 9 ਅਤੇ Apple Watch Ultra 2 ਨੂੰ ਵੀ ਪੇਸ਼ ਕੀਤਾ ਜਾਵੇਗਾ।


  ਦੱਸ ਦੇਈਏ ਕਿ ਲਾਂਚਿੰਗ ਈਵੈਂਟ ਦੀ ਤਰ੍ਹਾਂ ਹੀ ਆਈਫੋਨ 15 ਸੀਰੀਜ਼ ਦੀ ਪਹਿਲੀ ਸੇਲ ਵੀ ਗਲੋਬਲ ਮਾਰਕੀਟ ਦੀ ਤਰ੍ਹਾਂ ਭਾਰਤ 'ਚ ਵੀ ਸ਼ੁਰੂ ਹੋਵੇਗੀ। ਆਓ ਜਾਣਦੇ ਹਾਂ ਕਿ ਆਈਫੋਨ 15 ਸੀਰੀਜ਼ 'ਚ ਤੁਹਾਨੂੰ ਕੀ ਖਾਸ ਮਿਲਣ ਵਾਲਾ ਹੈ ਅਤੇ ਆਈਫੋਨ 15 ਸੀਰੀਜ਼ ਦੀ ਪਹਿਲੀ ਸੇਲ ਕਦੋਂ ਸ਼ੁਰੂ ਹੋਵੇਗੀ।


 ਕਦੋਂ ਸ਼ੁਰੂ ਹੋਵੇਗੀ iPhone 15 ਸੀਰੀਜ਼ ਦੀ ਪਹਿਲੀ ਵਿਕਰੀ?


ਐਪਲ 12 ਸਤੰਬਰ ਨੂੰ ਵਿਸ਼ਵ ਪੱਧਰ 'ਤੇ ਆਈਫੋਨ 15 ਸੀਰੀਜ਼ ਲਾਂਚ ਕਰੇਗਾ। ਰਿਪੋਰਟਾਂ ਦੀ ਮੰਨੀਏ ਤਾਂ ਸਮਾਰਟਫੋਨ ਦੀ ਸੇਲ 22 ਸਤੰਬਰ ਤੋਂ ਸ਼ੁਰੂ ਹੋ ਸਕਦੀ ਹੈ। ਇਸ ਵਾਰ ਨਵੀਂ ਸੀਰੀਜ਼ ਕਈ ਬਦਲਾਅ ਦੇ ਨਾਲ ਆ ਰਹੀ ਹੈ। ਬਦਲਾਅ ਕਾਰਨ ਕੀਮਤਾਂ 'ਚ ਵੀ ਵਾਧਾ ਹੋਵੇਗਾ। ਇਸ ਤੋਂ ਪਹਿਲਾਂ ਲੀਕ 'ਚ ਕਿਹਾ ਗਿਆ ਸੀ ਕਿ ਕੰਪਨੀ ਉੱਚ ਮਾਡਲਾਂ ਦੀ ਕੀਮਤ 10 ਤੋਂ 15,000 ਰੁਪਏ ਤੱਕ ਵਧਾ ਸਕਦੀ ਹੈ। ਇਸ ਦੌਰਾਨ, ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਆਈਫੋਨ 15 ਪ੍ਰੋ ਅਤੇ ਪ੍ਰੋ ਮੈਕਸ ਦੋ ਮੁੱਖ ਕਾਰਨਾਂ ਕਰਕੇ ਆਪਣੇ ਪੂਰਵਜਾਂ (ਪੁਰਾਣੇ ਮਾਡਲਾਂ) ਨਾਲੋਂ ਬਹੁਤ ਮਹਿੰਗੇ ਹੋਣਗੇ।


ਆਈਫੋਨ 15 ਸੀਰੀਜ਼ 'ਚ 4 ਨਵੇਂ ਮਾਡਲ ਕੀਤੇ ਜਾਣਗੇ ਲਾਂਚ


ਐਪਲ ਦੇ ਇਸ ਲਾਂਚ ਈਵੈਂਟ 'ਚ iPhone 15 ਸੀਰੀਜ਼ 'ਚ 4 ਨਵੇਂ ਸਮਾਰਟਫੋਨ ਲਾਂਚ ਕੀਤੇ ਜਾਣਗੇ, ਜਿਨ੍ਹਾਂ 'ਚ iPhone 15, iPhone 15 Plus, iPhone 15 Pro ਅਤੇ iPhone 15 Pro max ਸ਼ਾਮਲ ਹੋਣਗੇ।
ਇੰਨੀ ਹੋ ਸਕਦੀ ਹੈ ਕੀਮਤ 
ਰਿਪੋਰਟਾਂ ਮੁਤਾਬਕ iPhone 15 Pro ਦੀ ਕੀਮਤ 1,099 ਡਾਲਰ ਭਾਵ 91,000 ਰੁਪਏ ਤੋਂ ਸ਼ੁਰੂ ਹੋ ਸਕਦੀ ਹੈ। ਇਸੇ ਤਰ੍ਹਾਂ iPhone 15 Pro Max ਦੀ ਕੀਮਤ 1,299 ਡਾਲਰ (ਕਰੀਬ 1,08,000 ਰੁਪਏ) ਹੋ ਸਕਦੀ ਹੈ। ਨੋਟ ਕਰੋ, ਇਹ ਕੀਮਤ ਯੂਐਸ ਮਾਰਕੀਟ ਅਧਾਰਤ ਹੈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ


ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ