ਪਿਛਲੇ ਦੋ ਮਹੀਨਿਆਂ ‘ਚ ਸਾਈਬਰ ਘਟਨਾਵਾਂ ਵਿਚ ਹੋਇਆ 200% ਵਾਧਾ, ਪਰ ਚੀਨ ਖਿਲਾਫ ਨਹੀ ਕੋਈ ਸਬੂਤ
ਏਬੀਪੀ ਸਾਂਝਾ | 07 Jul 2020 09:16 AM (IST)
ਪ੍ਰਧਾਨ ਮੰਤਰੀ ਦਫਤਰ ਦੇ ਮੁੱਖ ਜਾਣਕਾਰੀ ਸੁਰੱਖਿਆ ਅਧਿਕਾਰੀ ਗੁਲਸ਼ਨ ਰਾਏ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਵਿੱਚ ਪਿਛਲੇ ਦੋ ਮਹੀਨਿਆਂ ਦੌਰਾਨ ਸਾਈਬਰ ਘਟਨਾਵਾਂ ਵਿੱਚ 200 ਪ੍ਰਤੀਸ਼ਤ ਵਾਧਾ ਹੋਇਆ ਹੈ।
ਸੰਕੇਤਕ ਤਸਵੀਰ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਦਫਤਰ (PM Office) ਦੇ ਮੁੱਖ ਜਾਣਕਾਰੀ ਸੁਰੱਖਿਆ ਅਧਿਕਾਰੀ ਗੁਲਸ਼ਨ ਰਾਏ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ (India) ਵਿੱਚ ਪਿਛਲੇ ਦੋ ਮਹੀਨਿਆਂ ਦੌਰਾਨ ਸਾਈਬਰ ਘਟਨਾਵਾਂ (Cyber Incident) ਵਿੱਚ 200 ਪ੍ਰਤੀਸ਼ਤ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਅਜਿਹਾ ਕੋਈ ਸਬੂਤ ਨਹੀਂ ਹੈ ਕਿ ਇਸ ਲਈ ਚੀਨ (China) ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਕਰਕੇ ਘਰ ਤੋਂ ਕੰਮ ਕਰਨ ਲਈ ਸੇਵਾ ਖੇਤਰ ਵਿੱਚ ਬਦਲਾਅ ਆਉਣ ਕਾਰਨ ਇਨ੍ਹਾਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਰਾਏ ਨੇ ਇੱਕ ਪ੍ਰੋਗਰਾਮ ਵਿੱਚ ਕਿਹਾ, ‘ਇਹ ਸੱਚ ਹੈ ਕਿ ਪਿਛਲੇ ਦੋ ਮਹੀਨਿਆਂ ਦੌਰਾਨ ਸਾਈਬਰ ਘਟਨਾਵਾਂ ਜਿਵੇਂ ਕਿ ਹੈਕਿੰਗ ਪ੍ਰਣਾਲੀਆਂ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ। ਕੋਈ ਕਹਿ ਸਕਦਾ ਹੈ ਕਿ 200 ਪ੍ਰਤੀਸ਼ਤ ਤੋਂ ਵੱਧ ਵਾਧਾ, ਇਹ ਉਹ ਅੰਕੜਾ ਹੈ ਜੋ ਉਪਲਬਧ ਹੈ।” ਉਨ੍ਹਾਂ ਨੇ ਕਿਹਾ, "ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਸਾਈਬਰ ਹਮਲੇ ਭਾਰਤ ਅਤੇ ਚੀਨ ਵਿਚਾਲੇ ਤਣਾਅ ਕਾਰਨ ਹੋਏ ਹਨ।" ਰਾਏ ਨੇ ਕਿਹਾ ਕਿ ਵਿਸ਼ੇਸ਼ ਏਜੰਸੀਆਂ ਸਥਿਤੀ ਦੀ ਨਿਗਰਾਨੀ ਕਰ ਰਹੀਆਂ ਹਨ ਅਤੇ ਹਮਲਿਆਂ ਨੂੰ ਰੋਕ ਰਹੀ ਹੈ। ਉਨ੍ਹਾਂ ਕਿਹਾ, ‘ਫਿਸ਼ਿੰਗ, ਸਰਵਿਸ ਨਾਲ ਜੁੜੇ ਮੁੱਦਿਆਂ ਅਤੇ ਰੈਨਸਮਵੇਅਰ ਦੇ ਵੱਡੇ ਮਾਮਲੇ ਸਾਹਮਣੇ ਆਏ ਹਨ। ਇਹ ਕੇਸ ਨਾ ਸਿਰਫ ਵੱਧ ਰਹੇ ਤਣਾਅ ਦੇ ਕਾਰਨ ਨਹੀਂ ਵਧੇ, ਇਹ ਕੇਸ ਘਰ ਤੋਂ ਕੰਮ ਕਰਨ ਕਰਕੇ ਜਨਵਰੀ ਅਤੇ ਫਰਵਰੀ ਦੇ ਅੰਤ ਤੋਂ ਵੱਧ ਗਏ ਹਨ।“ ਇਸ ਦੇ ਨਾਲ ਹੀ ਰਾਏ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜੋ ਵੀ ਡਾਊਨਲੋਡ ਕਰਦੇ ਹਨ, ਉਸ ਬਾਰੇ ਵਧੇਰੇ ਸਾਵਧਾਨ ਰਹਿਣ ਅਤੇ ਸਿਰਫ ਮਾਨਤਾ ਪ੍ਰਾਪਤ ਐਪਸ ਦੀ ਵਰਤੋਂ ਕਰਨ। ਬੈਂਕਿੰਗ ਧੋਖਾਧੜੀ ਦੀਆਂ ਘਟਨਾਵਾਂ ਨੂੰ ਘਟਾਉਣ ਲਈ ਰਾਏ ਨੇ ਸੁਝਾਅ ਦਿੱਤਾ ਕਿ ਅਜਿਹੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਕਿ ਪ੍ਰਾਪਤਕਰਤਾ ਇੱਕ ਘੰਟੇ ਤਕ ਆਨਲਾਈਨ ਟ੍ਰਾਂਸਫਰ ਕੀਤੇ ਪੈਸੇ ਕੱਢਵਾ ਨਾ ਸਕੇ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904