WhatsApp Scammers: ਸਾਈਬਰ ਕ੍ਰਿਮੀਨਲ ਹੁਣ ਵਟਸਐਪ ਤੇ ਫੰਕਸ਼ਨਲ ਐਕਸਟਰਨਲ ਲਿੰਕ ਭੇਜਣ ਦੇ ਆਪਸ਼ਨ ਦਾ ਫਾਇਦਾ ਚੁੱਕ ਰਹੇ ਹਨ ਤਾਂ ਕਿ ਲੋਕਾਂ ਦੇ ਵਿਅਕਤੀਗਤ ਅਤੇ ਇੱਥੇ ਤੱਕ ਕਿ ਬੈਂਕ ਖਾਤਿਆਂ ਦੀ ਡਿਟੇਲਜ਼ ਦੇਣ ਦਾ ਲਾਲਚ ਦਿੱਤਾ ਜਾ ਸਕੇ। "Rediroff.com" ਜਾਂ "Rediroff.ru" ਨਾਮ ਦਾ ਇੱਕ ਨਵਾਂ ਸਕੈਮ ਸਾਹਮਣੇ ਆਇਆ ਹੈ ਜੋ ਮੈਟਾ ਦੇ ਮਲਕੀਅਤ ਵਾਲੇ ਇੱਕ ਲਿੰਕ ਭੇਜਕੇ ਲੋਕਾਂ ਨੂੰ ਉਕਸਾਉਂਦਾ ਹੈ।

ਰਿਪੋਰਟਸ ਮੁਤਾਬਕ, ਸਕੈਮਰਜ਼ ਵਟਸਐਪ ਯੂ਼ਜ਼ਰਸ ਨੂੰ ਇੱਕ ਲਿੰਕ ਭੇਜਦੇ ਹਨ ਜਿਸ 'ਚ ਦਾਅਵਾ ਕੀਤਾ ਜਾਂਦਾ ਹੈ ਕਿ ਯੂਜ਼ਰਸ ਇੱਕ ਆਸਾਨ ਸਰਵੇ ਭਰਕੇ ਇਨਾਮ ਜਿੱਤ ਸਕਦਾ ਹੈ। ਯੂਜ਼ਰਸ ਵੱਲੋਂ ਸਵਾਲਾਂ  ਦੇ ਜਵਾਬ ਦੇਣ ਦੇ ਬਾਅਦ ਇੱਕ ਵੈੱਬਸਾਈਟ ਤੇ ਭੇਜ ਦਿੱਤਾ ਜਾਂਦਾ ਹੈ ਜਿੱਥੇ ਉਨ੍ਹਾਂ ਨੂੰ ਨਾਮ, ਪਤਾ, ਬੈਂਕ ਜਾਣਕਾਰੀ ਤੇ ਹੋਰ ਵਿਅਕਤੀਗਤ ਡਾਟਾ ਜਿਹੀਆਂ ਸੰਵੇਦਨਸ਼ੀਲ ਜਾਣਕਾਰੀ ਭਰਨ ਲਈ ਕਿਹਾ ਜਾਂਦਾ ਹੈ।
 
ਵੈੱਬਸਾਈਟ ਯੂਜ਼ਰਸ ਦੀ ਸੰਵੇਦਨਸ਼ੀਲ ਜਾਣਕਾਰੀ ਜਿਵੇਂ ਕਿ ਉਹਨਾਂ ਦਾ ਆਈਪੀ ਐਡਰੈੱਸ, ਡਿਵਾਈਸ ਦਾ ਨਾਮ ਅਤੇ ਹੋਰ ਵਿਅਕਤੀਗਤ ਡਿਟੇਲਜ਼ ਜਿਵੇਂ ਕਿ ਨਾਮ,ਪਤਾ, ਉਮਰ ਆਦਿ ਇਕੱਠਾ ਕਰਦੀ ਹੈ। ਇਨ੍ਹਾਂ ਡਿਟੇਲਜ਼ ਦੀ ਗਲਤ ਵਰਤੋਂ ਧੋਖਾਧੜੀ ਲੈਣਦੇਣ ਜਾਂ ਹੋਰ ਗੈਰਕਾਨੂੰਨੀ ਗਤੀਵਿਧੀਆਂ ਕਰਨ ਲਈ ਕੀਤਾ ਜਾ ਸਕਦਾ ਹੈ।

ਅਜਿਹਾ ਮੈਸੇਜ ਇਗਨੋਰ ਕਰੋ-
ਇੱਕ ਹੋਰ ਘੋਟਾਲਾ ਜੋ ਅਜੋਕੇ ਸਮੇਂ 'ਚ ਵਟਸਐਪ ਤੇ ਐਕਟਿਵ ਹੈ। ਲੋਕਾਂ ਨੂੰ ਸਾਈਬਰ ਕ੍ਰਾਈਮ ਦੇ ਮੈਸੇਜ 'ਮੁਆਫ਼ ਕਰੋ, ਮੈਂ ਤੁਹਾਨੂੰ ਪਛਾਣਿਆ ਨਹੀਂ' ਜਾਂ 'ਕੀ ਮੈਂ ਜਾਣ ਸਕਦਾ ਹਾਂ ਕਿ ਇਹ ਕੌਣ ਹੈ' ਦੇ ਮੈਸੇਜ ਪ੍ਰਾਪਤ ਕਰਨਾ ਸ਼ਾਮਲ ਹੈ। ਸਕੈਮਰ ਉਨ੍ਹਾਂ ਦੇ ਨਾਲ ਗੱਲ ਸ਼ੁਰੂ ਕਰਦਾ ਹੈ ਤੇ ਇੱਥੋਂ ਤੱਕ ਕਿ ਯੂਜ਼ਰਸ ਨੂੰ ਬਿਹਤਰ ਮਹਿਸੂਸ ਕਰਾਉਣ ਅਤੇ ਉਹਨਾਂ ਦਾ ਵਿਸ਼ਵਾਸ ਹਾਸਲ ਕਰਨ ਲਈ ਉਹਨਾਂ ਦੀ ਤਾਰੀਫ ਵੀ ਕਰਦਾ ਹੈ- ਜਿਸਦੇ ਬਾਅਦ ਸਕੈਮਰ ਉਨ੍ਹਾਂ ਦੇ ਵਿਅਕਤੀਗਤ ਡਿਟੇਲਜ਼ ਦਾ ਖੁਲਾਸਾ ਕਰਨ ਲਈ ਉਹਨਾਂ ਨਾਲ ਛੇੜਛਾੜ ਕਰਦਾ ਹੈ। ਇਸ ਡਿਟੇਲਜ਼ ਨੂੰ ਬਾਅਦ ਚ ਗਲਤ ਤਰੀਕਿਆਂ ਨਾਲ ਵਰਤਿਆ ਜਾ ਸਕਦਾ ਹੈ।

ਰਿਪੋਰਟ ਵੀ ਕਰੋ-
 ਜੇਕਰ ਤੁਹਾਨੂੰ ਵੀ ਹਾਲ ਹੀ 'ਚ ਇਸ ਤਰ੍ਹਾਂ ਦੇ ਟੈਕਸਟ ਮੈਸੇਜ ਮਿਲ ਰਹੇ ਹਨ ਤਾਂ ਵਟਸਐਪ 'ਤੇ ਖੁਦ ਨੂੰ ਸਕੈਮ ਤੋਂ ਬਚਾਉਣ ਲਈ ਇੱਥੇ ਕੁਝ ਟਿਪਸ ਦਿੱਤੇ ਗਏ ਹਨ।

ਜੇਕਰ ਤੁਸੀਂ ਪ੍ਰਾਪਤ ਮੈਸੇਜ ਦੇ ਸੋਰਸ ਨੂੰ ਵੈਰੀਫਾਈ ਨਹੀਂ ਕਰ ਸਕਦੇ ਤਾਂ ਲਿੰਕ 'ਤੇ ਕਲਿੱਕ ਕਰਨ ਤੋਂ ਬਚੋ, ਚਾਹੇ ਉਹ ਕਿੰਨਾ ਹੀ ਆਕਰਸ਼ਕ ਕਿਉਂ ਨਾ ਲੱਗੇ। ਉਸ ਨੰਬਰ ਨੂੰ ਬਲੌਕ ਜਾਂ ਰਿਪੋਰਟ ਕਰੋ ਜਿਸ ਤੋਂ ਤੁਹਾਨੂੰ ਮੈਸੇਜ ਮਿਲਿਆ ਹੈ।

 ਮੋਬਾਈਲ ਸਕਿਓਰਿਟੀ ਸੌਲਿਊਸ਼ਨ (ਸਮਾਰਟਫੋਨ ਲਈ ਐਂਟੀ ਵਾਇਰਸ) ਸਥਾਪਿਤ ਕਰਨਾ ਵੀ ਇੱਕ ਚੰਗਾ ਨਿਵੇਸ਼ ਹੋ ਸਕਦਾ ਹੈ ਕਿਓਂਕਿ ਇਹ ਤੁਹਾਨੂੰ ਖਤਰੇ ਤੋਂ ਬਚਾਉਂਦਾ ਹੈ। ਚਾਹੇ ਤੂਸੀਂ ਥਰਡ ਪਾਰਟੀ ਸਾਫਟਵੇਅਰ ਸਥਾਪਿਤ ਕਰ ਰਹੇ ਹੋਵੋਂ, ਇੰਟਰਨੈੱਟ ਤੇ ਸਰਫਿੰਗ ਕਰ ਰਹੇ ਹੋਵੋਂ ਜਾਂ ਕੋਈ ਫਾਈਲ ਡਾਊਨਲੋਡ ਕਰ ਰਹੇ ਹੋਵੋ।

ਇਨ੍ਹਾਂ 'ਚੋਂ ਕੁਝ ਮੈਸੇਜ ਖਰਾਬ ਗ੍ਰਾਮਰ, ਗਲਤ ਵਾਕ ਦੀ ਵੀ ਵਰਤੋਂ ਕਰਦੇ ਹਨ ਜੋ ਕਿ ਸਪੱਸ਼ਟ ਰੂਪ 'ਚ ਇੱਕ ਰੈੱਡ ਫਲੈਗ ਹੈ। ਹਾਲਾਂਕਿ ਅਜਿਹਾ ਹਮੇਸ਼ਾ ਨਹੀਂ ਹੋਵੇਗਾ ਕਿਉਂਕਿ ਸਕੈਮਰਜ਼ ਖੁਦ ਨੂੰ ਵੱਡੀਆਂ ਕੰਪਨੀਆਂ ਦੇ ਕਰਮਚਾਰੀ ਦੱਸਦੇ ਹਨ। ਅੰਤ 'ਚ ਰਿਪੋਰਟਸ ਮੁਤਾਬਕ, ਰਿਪੋਰਟ ਕਰੋ ਜਾਂ ਬਲੌਕ ਕਰੋ। ਯਾਦ ਰੱਖੋ ਕਿ ਉਤਸੁਕਸਤਾ ਵਿੱਚ ਵੀ ਲਿੰਕ ਉੱਤੇ ਕਲਿੱਕ ਕਰਨ ਦੀ ਬਜਾਏ ਇਹਨਾਂ ਨੰਬਰਾਂ ਦੀ ਰਿਪੋਰਟ ਕਰਨਾ ਤੇ ਇਨ੍ਹਾਂ ਨੂੰ ਬਲਾਕ ਕਰਨਾ ਹੀ ਸਭ ਤੋਂ ਵਧੀਆ ਹੈ।
 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 



 


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904