UPI without Internet: ਅੱਜ ਦੇ ਸਮੇਂ 'ਚ ਡਿਜੀਟਲ ਭੁਗਤਾਨ ਕਰਨ ਦਾ ਰੁਝਾਨ ਬਹੁਤ ਵਧ ਗਿਆ ਹੈ ਕਿਉਂਕਿ ਇਹ ਸੁਵਿਧਾਜਨਕ ਵੀ ਹੈ ਤੇ ਪੈਸੇ ਨੂੰ ਜਲਦੀ ਟ੍ਰਾਂਸਫਰ ਵੀ ਕਰਦਾ ਹੈ। Google Pay, PhonePe, Paytm ਭਾਵ (UPI) ਵਰਗੇ ਡਿਜੀਟਲ ਭੁਗਤਾਨ ਕਰਨ ਲਈ ਤੁਹਾਨੂੰ ਇੰਟਰਨੈਟ ਕਨੈਕਟੀਵਿਟੀ ਦੀ ਲੋੜ ਹੁੰਦੀ ਹੈ ਤੇ ਇਸ ਤੋਂ ਬਿਨਾਂ ਇਹ ਭੁਗਤਾਨ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਇੱਥੇ ਤੁਹਾਨੂੰ ਇੱਕ ਅਜਿਹੇ ਤਰੀਕੇ ਬਾਰੇ ਦੱਸਣ ਜਾ ਰਿਹਾ ਹੈ ਜਿਸ ਦੁਆਰਾ ਤੁਸੀਂ ਇੰਟਰਨੈੱਟ ਜਾਂ ਮੋਬਾਈਲ ਡਾਟਾ ਦੇ ਬਿਨਾਂ ਭੁਗਤਾਨ ਕਰ ਸਕਦੇ ਹੋ।



ਬਿਨਾਂ ਇੰਟਰਨੈਟ ਦੇ ਫ਼ੋਨ ਤੋਂ UPI ਭੁਗਤਾਨ ਕਰਨ ਲਈ ਤੁਹਾਨੂੰ *99# ਕੋਡ ਦੀ ਵਰਤੋਂ ਕਰਨੀ ਪਵੇਗੀ। ਇਸ ਨੂੰ USSD ਸੇਵਾ ਵੀ ਕਿਹਾ ਜਾਂਦਾ ਹੈ। ਤੁਸੀਂ *99# ਸੇਵਾ ਦੀ ਵਰਤੋਂ ਕਰਕੇ ਸਾਰੀਆਂ UPI ਸੇਵਾਵਾਂ ਦਾ ਲਾਭ ਲੈ ਸਕਦੇ ਹੋ। ਜਿਹੜੇ ਲੋਕ ਸਮਾਰਟਫ਼ੋਨ ਦੀ ਵਰਤੋਂ ਕਰਦੇ ਹਨ, ਉਹ ਇੰਟਰਨੈੱਟ ਸੇਵਾ ਉਪਲਬਧ ਨਾ ਹੋਣ 'ਤੇ *99# ਭਾਵ USSD ਐਮਰਜੈਂਸੀ ਸਹੂਲਤ ਲੈ ਸਕਦੇ ਹਨ।

*99# ਦੀ ਵਰਤੋਂ ਕਰਕੇ UPI ਭੁਗਤਾਨ ਕਿਵੇਂ ਕਰੀਏ

ਸਮਾਰਟਫੋਨ 'ਤੇ ਡਾਇਲ ਬਟਨ ਖੋਲ੍ਹੋ ਤੇ *99# ਟਾਈਪ ਕਰੋ, ਫਿਰ ਕਾਲ ਬਟਨ ਨੂੰ ਛੋਹਵੋ।

ਪੌਪਅੱਪ ਮੇਨੂ 'ਚ ਤੁਹਾਨੂੰ ਇੱਕ ਮੈਸੇਜ ਮਿਲੇਗਾ ਜਿਸ 'ਚ 7 ਨਵੇਂ ਆਪਸ਼ਨ ਆਉਣਗੇ ਤੇ 1 ਨੰਬਰ 'ਤੇ ਟੈਪ ਕਰਨ 'ਤੇ ਪੈਸੇ ਭੇਜਣ ਦਾ ਆਪਸ਼ਨ ਆਵੇਗਾ। ਇਸ 'ਤੇ ਟੈਪ ਕਰੋ।

ਉਸ ਵਿਅਕਤੀ ਦਾ ਨੰਬਰ ਟਾਈਪ ਕਰੋ ਜਿਸ ਨੂੰ ਭੁਗਤਾਨ ਕਰਨਾ ਹੈ ਤੇ ਪੈਸੇ ਭੇਜਣ ਦਾ ਵਿਕਲਪ ਚੁਣੋ।

UPI ਖਾਤੇ ਨਾਲ ਸਬੰਧਤ ਮੋਬਾਈਲ ਨੰਬਰ ਦਰਜ ਕਰੋ ਤੇ ਪੈਸੇ ਭੇਜੋ 'ਤੇ ਟੈਪ ਕਰੋ।

ਉਹ ਰਕਮ ਦਾਖਲ ਕਰੋ ਜੋ ਤੁਸੀਂ ਸੰਖਿਆਤਮਕ ਵਿਚ ਭੇਜਣਾ ਚਾਹੁੰਦੇ ਹੋ ਤੇ ਫਿਰ ਪੈਸੇ ਭੇਜੋ।

ਪੌਪਅੱਪ ਵਿਚ ਤੁਹਾਨੂੰ ਭੁਗਤਾਨ ਦਾ ਕਾਰਨ ਲਿਖਣਾ ਪਵੇਗਾ ਤੁਸੀਂ ਭੁਗਤਾਨ ਕਿਉਂ ਕਰ ਰਹੇ ਹੋ, ਫਿਰ ਇਸ ਨੂੰ ਲਿਖੋ ਜਿਵੇਂ ਕਿ ਕਰਜ਼ ਜਾਂ ਸ਼ਾਪਿੰਗ ਬਿੱਲ ਆਦਿ।

ਇੰਟਰਨੈਟ ਤੋਂ ਬਿਨਾਂ UPI ਭੁਗਤਾਨ ਲਈ ਕੀ ਧਿਆਨ ਵਿਚ ਰੱਖਣਾ ਹੈ

ਇੰਟਰਨੈਟ ਤੋਂ ਬਿਨਾਂ UPI ਭੁਗਤਾਨ ਲਈ ਪਹਿਲਾਂ ਇਹ ਜ਼ਰੂਰੀ ਹੈ ਕਿ ਤੁਹਾਡਾ ਨੰਬਰ UPI ਨਾਲ ਰਜਿਸਟਰ ਕੀਤਾ ਹੋਵੇ ਤੇ ਉਹੀ ਨੰਬਰ ਤੁਹਾਡੇ ਬੈਂਕ ਖਾਤੇ ਨਾਲ ਲਿੰਕ ਕੀਤਾ ਹੋਵੇ। ਤੁਸੀਂ ਉਸੇ ਨੰਬਰ ਤੋਂ *99# ਸਰਵਿਸ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਇਸ *99# ਸਰਵਿਸ ਦੀ ਵਰਤੋਂ ਕਰ ਕੇ ਕਿਸੇ ਵੀ UPI ਸੇਵਾ ਦੀ ਵਰਤੋਂ ਕਰ ਸਕਦੇ ਹੋ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904