ਚੰਡੀਗੜ੍ਹ: ਭਾਰਤ ’ਚ ਸਮਾਰਟਫ਼ੋਨ ਵਰਤਣ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਵੱਧ ਤੋਂ ਵੱਧ ਕੰਪਨੀਆਂ ਬਾਜ਼ਾਰ ਵਿੱਚ 5G ਸਮਾਰਟਫ਼ੋਨ ਲਾਂਚ ਕਰ ਕੇ ਜ਼ਿਆਦਾ ਤੋਂ ਜ਼ਿਆਦਾ ਗਾਹਕਾਂ ਤੱਕ ਪੁੱਜਣਾ ਚਾਹ ਰਹੀਆਂ ਹਨ। ਆਓ ਅੱਜ ਤੁਹਾਨੂੰ ਸਭ ਤੋਂ ਸਸਤੇ 5G ਸਮਾਰਟਫ਼ੋਨ ਬਾਰੇ ਦੱਸਦੇ ਹਨ।

 

Realme X7

ਇਸ ਸਮਾਰਟਫ਼ੋਨ ’ਚ 6.43 ਇੰਚ ਦੀ ਫ਼ੁਲ ਐੱਚਡੀ + ਡਿਸਪਲੇਅ ਤੇ 6GB ਰੈਮ ਤੇ 128GB ਸਟੋਰੇਜ ਦਿੱਤੀ ਗਈ ਹੈ। ਇਹ ਫ਼ੋਨ ਦਮਦਾਰ MediaTek Dimensity 800U ਪ੍ਰੋਸੈੱਸਰ ਨਾਲ ਲੈਸ ਹੈ। ਇਸ ਵਿੱਚ 64 MP + 8MP + 2MP ਦਾ ਰੀਅਰ ਕੈਮਰਾ ਸੈੱਟਅਪ ਤੇ ਸੈਲਫ਼ੀ ਲਈ 16MP ਦਾ ਕੈਮਰਾ ਦਿੱਤਾ ਗਿਆ ਹੈ। ਇਸ ਵਿੱਚ 4310 mAh ਦੀ ਬੈਟਰੀ ਹੈ ਤੇ ਇਸ ਦੀ ਕੀਮਤ 19,999 ਰੁਪਏ ਹੈ।

 

Xiaomi Mi 10i

ਸ਼ਿਓਮੀ ਦੇ ਇਸ ਸਮਾਰਟਫ਼ੋਨ ਵਿੱਚ Qualcomm Snapdragon 750G ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੇ 6GB ਰੈਮ ਤੇ 128GB ਸਟੋਰੇਜ ਹੈ। ਇਸ ਦਾ ਰੀਅਰ ਕੈਮਰਾ 108MP ਦਾ ਹੈ ਤੇ ਬੈਟਰੀ 4820 mAH ਦੀ ਹੈ। ਇਸ ਦੀ ਕੀਮਤ 21,999 ਰੁਪਏ ਹੈ।

 

OnePlus Nord

ਇਹ ਸਮਾਰਟਫ਼ੋਨ Qualcomm’s Snapdragon 765 G SoC ਪ੍ਰੋਸੈੱਸਰ ਨਾਲ ਲੈਸ ਹੈ। ਇਸ ਵਿੱਚ 6.44 ਇੰਚ ਦੀ ਡਿਸਪਲੇਅ ਹੈ। ਇਸ ਦਾ ਰੀਫ਼੍ਰੈੱਸ਼ ਰੇਟ 90Hz ਹੈ। ਇਸ ਵਿੱਚ 12GB ਰੈਮ ਤੇ 256GB ਸਟੋਰੇਜ ਦਿੱਤੀ ਗਈ ਹੈ। ਇਸ ਦਾ ਰੀਅਰ ਕੈਮਰਾ ਸੈਟਅਪ 48MP + 8MP + 5MP + 2MP  ਤੇ 32MP + 8MP ਦਾ ਡੁਅਲ ਫ਼੍ਰੰਟ ਕੈਮਰਾ ਦਿੱਤਾ ਗਿਆ ਹੈ। ਇਸ ਵਿੱਚ 4115mAh ਦੀ ਬੈਟਰੀ ਤੇ ਇਸ ਦੀ ਕੀਮਤ ਈ-ਕਾਮਰਸ ਸਾਈਟ ਉੱਤੇ 27,999 ਰੁਪਏ ਹੈ।

 

Oppo Reno 5 Pro

ਇਸ ਫ਼ੋਨ ਵਿੱਚ Media Tek Dimensity 1000 + ਪ੍ਰੋਸੈੱਸਰ ਤੇ 6.55 ਇੰਚ ਦੀ ਫ਼ੁਲ ਐੱਚਡੀ ਪਲੱਸ ਡਿਸਪਲੇਅ ਹੈ। ਇਸ ਵਿੱਚ 8GB ਰੈਮ ਅਤੇ 128GB ਸਟੋਰੇਜ ਦਿੱਤੀ ਗਈ ਹੈ। ਇਸ ਦਾ ਰੀਅਰ ਕੈਮਰਾ ਸੈਟਅੱਪ 64MP + 8MP + 2MP + 2MP ਦਾ ਤੇ 32MP ਦਾ ਫ੍ਰੰਟ ਕੈਮਰਾ ਹੈ। ਇਸ ਵਿੱਚ 4350mAh ਦੀ ਬੈਟਰੀ ਹੈ। ਇਸ ਦੀ ਕੀਮਤ 35,990 ਰੁਪਏ ਹੈ।