ਦੇਸ਼ ਤੇ ਦੁਨੀਆ ’ਚ 5G ਸਮਾਰਟਫ਼ੋਨ ਖ਼ਰੀਦਣ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਹੁਣ ਕੰਪਨੀਆਂ ਤੇਜ਼ੀ ਨਾਲ 5G ਟੈਕਨੋਲੋਜੀ ਨਾਲ ਲੈਸ ਸਮਾਰਟਫ਼ੋਨ ਬਾਜ਼ਾਰ ’ਚ ਲਿਆ ਰਹੀਆਂ ਹਨ ਪਰ ਉਨ੍ਹਾਂ ਦੀ ਕੀਮਤ ਪਹਿਲਾਂ ਤਾਂ ਬਹੁਤ ਜ਼ਿਆਦਾ ਸੀ ਪਰ ਹੁਣ ਕਾਫ਼ੀ ਘੱਟ ਬਜਟ ਵਾਲੇ ਆਪਸ਼ਨ ਵੀ ਬਾਜ਼ਾਰ ’ਚ ਉਪਲਬਧ ਹਨ।
- REALME X7:ਇਸ ਫ਼ੋਨ ਦੀ ਕੀਮਤ 19,999 ਰੁਪਏ ਹੈ। ਇਸ ਵਿੱਚ 6.43 ਇੰਚ ਦੀ ਫ਼ੁਲ ਐਚਡੀ ਡਿਸਪਲੇਅ ਹੈ। ਇਸ ਵਿੱਚ 6GB ਰੈਮ ਤੇ 128GB ਸਟੋਰੇਜ ਹੈ। ਇਸ ਵਿੱਚ Media Tek Dimensity 800 U ਪ੍ਰੋਸੈੱਸਰ ਦਿੱਤਾ ਗਿਆ ਹੈ, ਜੋ ਕਾਫ਼ੀ ਦਮਦਾਰ ਹੈ। ਇਸ ਵਿੱਚ ਚਾਰ ਕੈਮਰਿਆਂ ਦਾ ਰੀਅਰ ਸੈੱਟਅਪ ਤੇ 16 ਮੈਗਾਪਿਕਸਲ ਦਾ ਫ਼੍ਰੰਟ ਕੈਮਰਾ ਹੈ। ਇਸ ਦੀ ਬੈਟਰੀ 4310mAh ਦੀ ਹੈ।
- XIAOMI Mi 10i: ਇਸ ਸਮਾਰਟਫ਼ੋਨ ਦੀ ਕੀਮਤ 21,999 ਰੁਪਏ ਹੈ। ਇਸ ਵਿੱਚ 6.67 ਇੰਚ ਦੀ ਵੱਡੀ ਡਿਸਪਲੇਅ ਹੈ। ਇਸ ਵਿੱਚ 6GB ਰੈਮ ਤੇ 128 GB ਦੀ ਸਟੋਰੇਜ ਹੈ। ਇਸ ਵਿੱਚ ਕੁਐਲਕਾਮ ਸਨੈਪਡ੍ਰੈਗਨ 705G ਪ੍ਰੋਸੈੱਸਰ ਹੈ। ਇਸ ਵਿੱਚ 108 ਮੈਗਾਪਿਕਸਲ ਦਾ ਜ਼ਬਰਦਸਤ ਰੀਅਰ ਕੈਮਰਾ ਸੈੱਟਅੱਪ ਤੇ 16 ਮੈਗਾਪਿਕਸਲ ਦਾ ਫ਼੍ਰੰਟ ਕੈਮਰਾ ਹੈ। ਇਸ ਦੀ ਬੈਟਰੀ 4820mAh ਦੀ ਹੈ।
- ONEPLUS NORD: ਇਸ ਫ਼ੋਨ ਦੀ ਕੀਮਤ 27,999 ਰੁਪਏ ਹੈ। ਇਸ ਵਿੱਚ 6.44 ਇੰਚ ਦੀ ਡਿਸਪਲੇਅ, 12GB ਰੈਮ ਅਤੇ 256GB ਸਟੋਰੇਜ ਦਿੱਤੀ ਗਈ ਹੈ। ਇਸ ਵਿੱਚ ਚਾਰ ਕੈਮਰਿਆਂ ਦਾ ਬਿਹਤਰੀਨ ਰੀਅਰ ਸੈੱਟਅਪ ਤੇ 32+8 ਮੈਗਾਪਿਕਸਲ ਦਾ ਡਿਉਏਲ ਫ਼੍ਰੰਟ ਕੈਮਰਾ ਹੈ। ਇਸ ਵਿੱਚ 4115mAh ਦੀ ਬੈਟਰੀ ਹੈ।