ਨਵੀਂ ਦਿੱਲੀ: ਵ੍ਹੱਟਸਐਪ ਆਪਣੇ ਯੂਜ਼ਰਸ ਨੂੰ ਵੱਧ ਤੋਂ ਵੱਧ ਸਹੂਲਤ ਪ੍ਰਦਾਨ ਕਰਨ ਲਈ ਆਪਣੇ ਫੀਚਰਸ ਨੂੰ ਅਪਗ੍ਰੇਡ ਕਰਦਾ ਹੈ ਜਾਂ ਕੁਝ ਨਵੇਂ ਫੀਚਰਸ ਐਡ ਕਰਦਾ ਹੈ। ਹਾਲ ਹੀ ਵਿਚ WhatsApp ਨੇ ਪੇਮੈਂਟ ਫੀਚਰ ਪੇਸ਼ ਕਰਨ ਦੀ ਗੱਲ ਕੀਤੀ, ਇਸ ਦੇ ਨਾਲ ਹੀ ਵ੍ਹੱਟਸਐਪ ਵਿਚ ਕੁਝ ਨਵੇਂ ਫੀਚਰਸ ਵੀ ਆ ਗਏ ਹਨ।

ਵ੍ਹੱਟਸਐਪ ਰਾਹੀਂ ਪੇਮੈਂਟ:

ਸਭ ਤੋਂ ਵੱਧ ਵਰਤੀ ਜਾਂਦੀ ਇਸ ਐਪ ਤੋਂ ਹੁਣ ਭੁਗਤਾਨ ਕਰਨ ਦੀ ਸਹੂਲਤ ਵੀ ਜਲਦੀ ਹੀ ਸ਼ੁਰੂ ਹੋ ਜਾਵੇਗੀ। ਹੁਣ ਤੁਸੀਂ ਵ੍ਹੱਟਸਐਪ ਰਾਹੀਂ ਪੇਟੀਐਮ ਜਾਂ ਗੂਗਲ ਪੇ ਜਾਂ ਹੋਰ ਵਾਲਟ ਵਾਂਗ ਪੈਸੇ ਭੇਜ ਜਾਂ ਹਾਸਲ ਕਰ ਸਕਦੇ ਹੋ। ਵ੍ਹੱਟਸਐਪ ਪੇਮੈਂਟਸ ਫੀਚਰ ਜਲਦੀ ਹੀ ਤੁਹਾਡੇ ਫੋਨ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (ਐਨਪੀਸੀਆਈ) ਨੇ ਇਸ ਲਈ ਇਜਾਜ਼ਤ ਦੇ ਦਿੱਤੀ ਹੈ। ਹਾਲਾਂਕਿ, ਸ਼ੁਰੂਆਤ ਵਿੱਚ ਪੇਮੈਂਟ ਸਰਵਿਸ ਹਰ ਕਿਸੇ ਲਈ ਨਹੀਂ ਹੋਏਗੀ।

ਹੁਣ ਜਾਣ ਕੁਝ ਹੋਰ ਬਦਲਾਅ:

ਵ੍ਹੱਟਸਐਪ ਨੇ ਸਟੋਰੇਜ ਮੈਨੇਜਮੈਂਟ ਟੂਲ ਵਿਚ ਵੀ ਬਹੁਤ ਬਦਲਾਅ ਕੀਤੇ ਹਨ। ਹੁਣ ਯੂਜ਼ਰ ਫਾਈਲ ਸੈਕਸ਼ਨ ਵਿਚ ਸਾਰੀਆਂ ਫਾਰਵਰਡ ਕੀਤੀਆਂ ਫੋਟੋਆਂ ਅਤੇ ਵੀਡੀਓ ਨੂੰ ਵੇਖ ਸਕਦੇ ਹਨ ਅਤੇ ਉਨ੍ਹਾਂ ਨੂੰ ਇਕੋ ਸਮੇਂ ਡਿਲੀਟ ਕਰ ਸਕਦੇ ਹਨ। ਨਾਲ ਹੀ ਹੁਣ ਵ੍ਹੱਟਸਐਪ ਵਿਚ ਇੱਕ ਵੱਖਰਾ ਸੈਕਸ਼ਨ ਬਣਾਇਆ ਗਿਆ ਹੈ, ਜਿਸ ਵਿਚ 5 ਐਮਬੀ ਤੋਂ ਜ਼ਿਆਦਾ ਦੀਆਂ ਫਾਈਲਾਂ ਹੋਣਗੀਆਂ।

ਵ੍ਹੱਟਸਐਪ ਵਿੱਚ ਹੁਣ ਡਿਸਅਪੀਅਰਿੰਗ ਮੈਸੇਜ ਦਾ ਆਪਸ਼ਨ ਵੀ ਆ ਗਿਆ ਹੈ। ਤੁਸੀਂ ਫੀਚਰ ਨਾਲ ਕਿਸੇ ਵੀ ਚੈੱਟ ਨੂੰ ਇਨੇਬਲ ਕਰ ਸਕਦੇ ਹੋ। ਜਿਸ ਤੋਂ ਬਾਅਦ 7 ਦਿਨਾਂ ਬਾਅਦ ਉਹ ਮੈਸੇਜ ਡਿਸਅਪੀਅਰ ਹੋ ਜਾਵੇਗਾ।

ਵ੍ਹੱਟਸਐਪ ਵਿਚ ਕਿਸੇ ਵੀ ਸਪੈਮ ਖਾਤੇ ਦੀ ਰਿਪੋਰਟ ਕਰ ਸਕਦੇ ਹੋ। ਪਰ ਜਲਦੀ ਹੀ ਕੰਪਨੀ ਇਸ ਲਈ ਪ੍ਰਮਾਣ ਜਮ੍ਹਾ ਕਰਾਉਣ ਲਈ ਕਹੇਗੀ। ਕਿਸੇ ਅਕਾਉਂਟ ਖਿਲਾਫ ਕਾਰਵਾਈ ਕਰਨ ਤੋਂ ਪਹਿਲਾਂ, ਵ੍ਹੱਟਸਐਪ ਤੁਹਾਨੂੰ ਚੈੱਟ ਮੈਸੇਜ ਸ਼ੇਅਰ ਕਰਨ ਲਈ ਕਹੇਗਾ ਜਿਸ ਦੇ ਅਧਾਰ 'ਤੇ ਰਿਪੋਰਟ ਕੀਤਾ ਜਾ ਰਿਹਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904