ਨਵੀਂ ਦਿੱਲੀ: ਜੇ ਤੁਸੀਂ ਸਮਾਰਟਫ਼ੋਨ ਯੂਜ਼ਰ ਹੋ, ਤਾਂ ਕਿਸੇ ਨਾ ਕਿਸੇ ਸੋਸ਼ਲ ਮੀਡੀਆ ਪਲੇਟਫ਼ਾਰਮ ਦੀ ਵਰਤੋਂ ਜ਼ਰੂਰ ਕਰਦੇ ਹੋਵੋਗੇ। ਦੇਸ਼ ਤੇ ਦੁਨੀਆ ’ਚ ਕਰੋੜਾਂ ਲੋਕ ਵ੍ਹਟਸਐਪ ਚਲਾਉਂਦੇ ਹਨ। ਜੇ ਤੁਸੀਂ ਆਪਣੇ ਵ੍ਹਟਸਐਪ ਉੱਤੇ ਹੱਦੋਂ ਵੱਧ ਮੈਸੇਜ ਤੋਂ ਪਰੇਸ਼ਾਨ ਹੋ ਗਏ ਹੋ, ਤਾਂ ਅੱਜ ਤੁਹਾਨੂੰ ਅਜਿਹਾ ਟ੍ਰਿੱਕ ਦੱਸਣ ਜਾ ਰਹੇ ਹਾਂ, ਜਿਸ ਦੀ ਵਰਤੋਂ ਕਰ ਕੇ ਤੁਸੀਂ ਆਪਣੀ ਚੈਟ ਨੂੰ ਆਟੋਮੈਟਿਕ ਤਰੀਕੇ ਨਾਲ ਡਿਲੀਟ ਕਰ ਸਕਦੇ ਹੋ। ਵ੍ਹਟਸਐਪ ਦਾ ਇਹ ਫ਼ੀਚਰ ਬਹੁਤ ਕੰਮ ਦਾ ਹੈ।

ਜੇ ਤੁਸੀਂ ਆਪਣੀ ਚੈਟ ਨੂੰ ਆਟੋਮੈਟਿਕ ਤਰੀਕੇ ਨਾਲ ਡਿਲੀਟ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਵ੍ਹਟਸਐਪ ਦੇ ਡਿਸਅਪੀਅਰਿੰਗ ਮੈਸੇਜਸ (Disapearing Messages) ਫ਼ੀਚਰ ਦੀ ਵਰਤੋਂ ਕਰਨੀ ਹੋਵੇਗੀ। ਜੇ ਤੁਸੀਂ ਕਿਸੇ ਚੈਟ ਵਿੱਚ ਇਹ ਫ਼ੀਚਰ ਆਨ ਕਰ ਦੇਵੋਗੇ, ਤਾਂ ਤੁਹਾਡੀ ਚੈਟ 7 ਦਿਨਾਂ ਬਾਅਦ ਆਪਣੇ-ਆਪ ਡਿਲੀਟ ਹੋ ਜਾਵੇਗੀ।

ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਕੌਂਟੈਕਟ ਲਿਸਟ ਵਿੱਚ ਕਈ ਅਜਿਹੇ ਲੋਕ ਹਨ, ਜੋ ਗ਼ੈਰ ਜ਼ਰੂਰੀ ਮੈਸੇਜ ਭੇਜਦੇ ਹਨ, ਤਾਂ ਉਨ੍ਹਾਂ ਲਈ ਇਹ ਫ਼ੀਚਰ ਕੰਮ ਆ ਸਕਦਾ ਹੈ।

ਇਹ ਫ਼ੀਚਰ ਵਰਤਣ ਲਈ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਵ੍ਹਟਸਐਪ ’ਚ ਜਾਣਾ ਹੋਵੇਗਾ, ਇੱਥੇ ਤੁਸੀਂ ਜਿਸ ਵਿਅਕਤੀ ਦੀ ਚੈਟ ਉੱਤੇ ਇਹ ਫ਼ੀਚਰ ਅਪਲਾਈ ਕਰਨਾ ਚਾਹੁੰਦੇ ਹੋ, ਤਾਂ ਉਸ ਉੱਤੇ ਟੈਪ ਕਰੋ। ਜਦੋਂ ਤੁਸੀਂ ਉਸ ਵਿਅਕਤੀ ਦੇ ਪ੍ਰੋਫ਼ਾਈਲ ਨੂੰ ਓਪਨ ਕਰੋਗੇ, ਤਾਂ ਤੁਹਾਨੂੰ Disappearing Messages ਦਾ ਵਿਕਲਪ ਦਿਸੇਗਾ। ਤੁਸੀਂ ਉਸ ਉੱਤੇ ਕਲਿੱਕ ਕਰਕੇ ਫ਼ੀਚਰ ਨੂੰ ਐਕਟੀਵੇਟ ਕਰ ਸਕਦੇ ਹੋ।

ਇਸ ਤੋਂ ਇਲਾਵਾ ਜੇ ਤੁਸੀਂ ਕਿਸੇ ਵਿਅਕਤੀ ਨਾਲ ਕੀਤੀ ਚੈਟ ਨੂੰ ਪੂਰੀ ਤਰ੍ਹਾਂ ਡਿਲੀਟ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਆਪਣੇ ਪ੍ਰੋਫ਼ਾਈਲ ’ਚ ਜਾ ਕੇ ਉੱਤੇ ਬਦੇ ਤਿੰਨ ਬਿੰਦੂਆਂ ਉੱਤੇ ਕਲਿੱਕ ਕਰਨਾ ਹੋਵੇਗਾ। ਇੱਥੇ ਤੁਹਾਨੂੰ Delete Chat ਦਾ ਵਿਕਲਪ ਦਿਸੇਗਾ। ਉਸ ਉੱਤੇ ਕਲਿੱਕ ਕਰ ਕੇ ਤੁਸੀਂ ਉਸ ਵਿਅਕਤੀ ਨਾਲ ਕੀਤੀ ਗਈ ਪੂਰੀ ਚੈਟ ਡਿਲੀਟ ਕਰ ਸਕਦੇ ਹੋ।