ਬੈਂਗਲੁਰੂ: ਇੱਥੇ ਦੇ ਮੈਡੀਕਲ ਇਲੈਕਟ੍ਰੌਨਿਕ ਰਿਸਰਚ ਯੂਨਿਟ ਵੱਲੋਂ ਗੈਜੇਟ ਤਿਆਰ ਕੀਤਾ ਗਿਆ ਹੈ ਜੋ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕੇਗਾ। ਅਹਿਮ ਗੱਲ਼ ਹੈ ਕਿ ਇਸ ਨੂੰ ਅਮਰੀਕੀ ਫੂਡ ਐਂਡ ਡਰੱਗ ਐਸੋਸੀਏਸ਼ਨ (USFDA) ਤੇ ਯੂਰਪੀਅਨ ਯੂਨੀਅਨ (EU) ਦੀ ਮਨਜ਼ੂਰੀ ਮਿਲ ਗਈ ਹੈ। ਬੈਂਗਲੁਰੂ ਦੀ ਕੰਪਨੀ ਦੇ ਇਸ ਗੈਜੇਟ ਨੂੰ ਪਿਛਲੇ ਹਫ਼ਤੇ ਇਹ ਮਨਜ਼ੂਰੀ ਮਿਲੀ।

Shycocan ਨਾਂ ਦੀ ਇਹ ਡਿਵਾਈਸ ਛੋਟੇ ਡਰੰਮ ਵਰਗੀ ਹੈ ਜਿਸ ਨੂੰ ਕਿਸੇ ਦਫ਼ਤਰ, ਸਕੂਲ, ਮਾਲਜ਼, ਹੋਟਲਜ਼, ਏਅਰਪੋਰਟ 'ਤੇ ਕਿਸੇ ਕੰਪਲੈਕਸ 'ਚ ਫਿਕਸ ਕੀਤਾ ਜਾ ਸਕਦਾ ਹੈ। ਇਹ ਕੋਰੋਨਾ ਵਾਇਰਸ 'ਚ ਮੌਜੂਦ spike-Protein ਜਾਂ S-Protein ਨੂੰ 99.9 ਫ਼ੀਸਦੀ ਤਕ ਨਿਊਟ੍ਰਲਾਈਜ਼ ਕਰ ਦਿੰਦੀ ਹੈ। ਇਸ ਵਜ੍ਹਾ ਨਾਲ ਇਸ ਦਾ ਇੱਕ ਆਦਮੀ ਤੋਂ ਦੂਸਰੇ ਆਦਮੀ 'ਚ ਟਰਾਂਸਮਿਸ਼ਨ ਰੁਕ ਜਾਂਦਾ ਹੈ। ਬੈਂਗਲੁਰੂ ਦੀ De Scalene ਕੰਪਨੀ ਦੇ ਮੁਖੀ ਡਾ. ਰਾਜਾ ਵਿਜੈ ਕੁਮਾਰ ਨੇ ਕਿਹਾ, Shycocan ਦੇ 26 ਤਰ੍ਹਾਂ ਦੇ ਟੈਸਟ ਹੋਏ। ਇਸ ਨੂੰ USFDA ਤੇ UE ਨੇ ਮਨਜ਼ੂਰੀ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਇਹ ਗੈਜੇਟ ਕਿਸੇ ਕੋਰੋਨਾ ਇਨਫੈਕਟਿਡ ਮਰੀਜ਼ ਦਾ ਇਲਾਜ ਨਹੀਂ ਕਰਦਾ ਪਰ ਵਾਇਰਸ ਨੂੰ ਫੈਲਣ ਤੋਂ ਰੋਕਦਾ ਹੈ, ਖ਼ਾਸਕਰ ਕਿਸੇ ਇਨਡੋਰ ਕੰਪਲੈਕਸ 'ਚ। ਉਨ੍ਹਾਂ ਕਿਹਾ ਕਿ ਇਹ ਸਪਾਈਕ ਪ੍ਰੋਟੀਨ ਜਾਂ ਐੱਸ ਪ੍ਰੋਟੀਨ ਨੂੰ ਨਿਊਟ੍ਰਲਾਈਜ਼ ਕਰਦਾ ਹੈ ਤੇ ਇਹ ਸਟੱਡੀਜ਼ 'ਚ ਸਾਬਿਤ ਹੋ ਚੁੱਕਾ ਹੈ। ਇਸ ਲਈ ਜੇਕਰ ਤੁਸੀਂ ਇਸ ਨੂੰ ਹਰ ਜਗ੍ਹਾ ਲਗਾਓਗੇ ਤਾਂ ਇਹ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ 'ਚ ਅਸਰਦਾਰ ਸਾਬਤ ਹੋਵੇਗਾ।

ਉਨ੍ਹਾਂ ਇਕ ਇੰਟਰਵਿਊ ਦੌਰਾਨ ਕਿਹਾ, 'ਯੂਰਪ, ਅਮਰੀਕਾ ਤੇ ਮੈਕਸੀਕੋ ਦੀਆਂ ਕੰਪਨੀਆਂ ਨੇ ਇਸ ਦੇ ਲਾਇਸੈਂਸ ਲਈ ਸਾਡੇ ਨਾਲ ਰਾਬਤਾ ਕੀਤਾ ਹੈ ਤੇ ਅਸੀਂ ਵੱਡੇ ਪੱਧਰ 'ਤੇ ਇਸ ਦੇ ਉਤਪਾਦਨ ਲਈ ਉਨ੍ਹਾਂ ਨੂੰ ਮਨਜ਼ੂਰੀ ਦੇ ਰਹੇ ਹਾਂ। ਆਉਣ ਵਾਲੇ ਦਿਨਾਂ 'ਚ ਇਸ ਦੀ ਮੰਗ ਵਧ ਜਾਵੇਗੀ। ਮਾਰਚ ਮਹੀਨੇ ਇਸ ਗੈਜੇਟ ਨੂੰ ਟੈਸਟਿੰਗ ਲਈ ਅਮਰੀਕਾ ਦੇ ਮੈਰੀਲੈਂਡ ਭੇਜਿਆ ਗਿਆ ਸੀ ਤੇ ਇਸ ਵਿਚ ਸਪੱਸ਼ਟ ਹੋਇਆ ਕਿ ਇਹ 10,000 ਕਿਊਬਿਕ ਮੀਟਰ ਖੇਤਰ ਕਵਰ ਕਰਦਾ ਹੈ।'

ਇੰਝ ਕਰਦਾ ਹੈ ਕੰਮ:

ਇਹ ਗੈਜੇਟ ਕਮਰੇ ਜਾਂ ਉਸ ਇਨਡੋਰ ਖੇਤਰ ਨੂੰ ਸੈਂਕੜੇ ਇਲੈਕਟ੍ਰੌਨਸ ਨਾਲ ਭਰ ਦੇਵੇਗਾ। ਜੇਕਰ ਕੋਈ ਕੋਰੋਨਾ ਇਨਫੈਕਟਿਡ ਵਿਅਕਤੀ ਉਸ ਖੇਤਰ 'ਚ ਆਇਆ ਤਾਂ ਖੰਘ, ਛਿੱਕ ਤੇ ਕਫ ਦੀ ਵਜ੍ਹਾ ਨਾਲ ਪੈਦਾ ਵਾਇਰਸ ਦੇ ਖ਼ਤਰੇ ਨੂੰ ਹਵਾ 'ਚ ਮੌਜੂਦ ਇਲੈਕਟ੍ਰੌਨਸ ਬੇਅਸਰ ਕਰ ਦੇਣਗੇ। ਜੇਕਰ ਇਨਫੈਕਟਿਡ ਵਿਅਕਤੀ ਨੇ ਕਿਸੇ ਵਸਤੂ ਨੂੰ ਛੂਹ ਲਿਆ ਤਾਂ ਇਹ ਇਲੈਕਟ੍ਰਾਨ ਉਸ ਨੂੰ ਬੇਅਸਰ ਕਰ ਦੇਣਗੇ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904