ਨਵੀਂ ਦਿੱਲੀ: ਨਿੱਤ ਬਦਲਦੀ ਤੇ ਅਪਗ੍ਰੇਡ ਹੁੰਦੀ ਜਾ ਰਹੀ ਤਕਨਾਲੋਜੀ ਨਾਲ ਜ਼ਿੰਦਗੀ ਆਸਾਨ ਹੁੰਦੀ ਜਾ ਰਹੀ ਹੈ। ਕੀ ਤੁਸੀਂ ਕਦੇ ਸੋਚਿਆ ਹੈ ਕਿ ਬਿਨਾ ਕਾਰਡ ਦੇ ਵੀ ATM ’ਚੋਂ ਪੈਸੇ ਕਢਵਾਏ ਜਾ ਸਕਣਗੇ? ਜੀ ਹਾਂ, ਬਹੁਤ ਛੇਤੀ ਅਜਿਹਾ ਸੰਭਵ ਹੋ ਜਾਵੇਗਾ। ATM ਬਣਾਉਣ ਵਾਲੀ ਕੰਪਨੀ NCR ਕਾਰਪੋਰੇਸ਼ਨ ਨੇ UPI ਉੱਤੇ ਆਧਾਰਤ ਦੇਸ਼ ਦਾ ਪਹਿਲਾ ਇੰਟਰ ਆਪਰੇਬਲ ਕਾਰਡਲੈੱਸ ਕੈਸ਼ ਵਿਦਡ੍ਰਾੱਅਲ ਸਾਲਿਊਸ਼ਨ ਲਾਂਚ ਕਰ ਦਿੱਤਾ ਹੈ। ਤੁਸੀਂ ATM ਉੱਤੇ ਲੱਗੇ QR ਕੋਡ ਰਾਹੀਂ UPI ਦੀ ਵਰਤੋਂ ਕਰ ਕੇ ਪੈਸੇ ਕੱਢ ਸਕੋਗੇ। ਇੰਝ ਹੋਵੇਗੀ ਇਹ ਸਾਰੀ ਪ੍ਰਕਿਰਿਆ:
UPI ਰਾਹੀਂ ਕੈਸ਼ ਕਢਵਾਉਣ ਦੀ ਸਹੂਲਤ ਵਾਲੇ ਏਟੀਐਮ ਸਥਾਪਤ ਕਰਨ ਲਈ ਸਿਟੀ ਯੂਨੀਅਨ ਬੈਂਕ ਅਤੇ NCR ਕਾਰਪੋਰੇਸ਼ਨ ਵਿਚਾਲੇ ਸਮਝੌਤਾ ਹੋਇਆ ਹੈ। ਬੈਂਕ ਹੁਣ ਤੱਕ 1,500 ਤੋਂ ਵੱਧ ATM ਇਸ ਸੁਵਿਧਾ ਨਾਲ ਅਪਗ੍ਰੇਡ ਕਰ ਚੁੱਕਾ ਹੈ।
ਇੰਝ ਕਢਵਾ ਸਕੋਗੇ ਕੈਸ਼
UPI ਰਾਹੀਂ ਪੈਸੇ ਕਢਵਾਉਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਫ਼ੋਨ ’ਚ ਕੋਈ ਵੀ UPI ਐਪ ਖੋਲ੍ਹਣੀ ਪਵੇਗੀ।
ਫਿਰ ATM ਸਕ੍ਰੀਨ ਉੱਤੇ ਲੱਗਾ QR ਕੋਡ ਸਕੈਨ ਕਰਨਾ ਹੋਵੇਗਾ।
ਤਦ ਜਿੰਨੇ ਪੈਸੇ ਤੁਸੀਂ ਕਢਵਾਉਣੇ ਹਨ, ਓਨੇ ਆਪਣੇ ਫ਼ੋਨ ’ਚ ਦਰਜ ਕਰੋ।
ਹਾਲੇ ਇੱਕ ਵਾਰੀ ’ਚ ਵੱਧ ਤੋਂ ਵੱਧ 5,000 ਰੁਪਏ ਹੀ ਨਿੱਕਲ ਸਕਣਗੇ।
ਉਸ ਤੋਂ ਬਾਅਦ Proceed ਦੇ ਬਟਨ ’ਤੇ ਕਲਿੱਕ ਕਰੋ
ਆਪਣਾ 4 ਜਾਂ 6 ਅੰਕਾਂ ਦਾ UPI ਪਿੰਨ ਭਰੋ
ਤੁਹਾਨੂੰ ATM ’ਚੋਂ ਤੁਹਾਡੇ ਪੈਸੇ ਮਿਲ ਜਾਣਗੇ।
ਇਸ 'ਤੇ ਵੀ ਦਿਓ ਧਿਆਨ:
ਜੇ ਤੁਸੀਂ ਆਪਣੇ ਏਟੀਐਮ ਕਾਰਡ ਦੀ ਵਰਤੋਂ ਕਰਦੇ ਸਮੇਂ ਸਾਵਧਾਨੀਆਂ ਨਹੀਂ ਵਰਤਦੇ ਤਾਂ ਚੌਕਸ ਰਹੋ। ਮੁੰਬਈ ਕ੍ਰਾਈਮ ਬ੍ਰਾਂਚ ਨੇ ਕਾਰਡ ਕਲੋਨ ਕਰਕੇ ਲੋਕਾਂ ਨਾਲ ਧੋਖਾ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਗਰੋਹ ਵਿੱਚ ਸ਼ਾਮਲ ਲੋਕ ਹੋਟਲ, ਸ਼ਾਪਿੰਗ ਸੈਂਟਰਾਂ ਤੇ ਆਈਸ ਕਰੀਮ ਪਾਰਲਰਾਂ ਵਿੱਚ ਕੰਮ ਕਰਦੇ ਸੀ ਤੇ ਮੌਕੇ ਦੇ ਇਸਤੇਮਾਲ ਕਰਕੇ ਗਾਹਕ ਦੇ ਏਟੀਐਮ ਕਾਰਡ ਬਾਰੇ ਜਾਣਕਾਰੀ ਚੋਰੀ ਕਰਦੇ ਸੀ ਤੇ ਆਪਣਾ ਬੈਂਕ ਬੈਲੈਂਸ ਖਾਲੀ ਕਰ ਦਿੰਦੇ ਸੀ।
ਇਹ ਵੀ ਪੜ੍ਹੋ: Punjab Coronavirus: ਪੰਜਾਬ 'ਚ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ, ਕੇਂਦਰ ਸਰਕਾਰ ਦਾ ਅਹਿਮ ਫੈਸਲਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904