ਨਵੀਂ ਦਿੱਲੀ: ਵ੍ਹੱਟਸਐਪ ਨਵਾਂ ਫੀਚਰ ਲੈ ਕੇ ਆਉਣ ਦੀ ਤਿਆਰੀ ਕਰ ਰਿਹਾ ਹੈ। ਇਸ ‘ਚ ਤੁਸੀਂ ਗਲਤ ਮੈਸੇਜ ਜਾਂ ਤਸਵੀਰ ਭੇਜਣ ਦੀ ਗਲਤੀ ਨਹੀਂ ਕਰੋਗੇ। ਜੀ ਹਾਂ, ਅਜਿਹਾ ਕਾਫੀ ਵਾਰ ਹੋਇਆ ਹੋਵੇਗਾ ਜਦੋਂ ਤੁਹਾਨੂੰ ਗਲਤ ਮੈਸੇਜ ਜਾਂ ਗਲਤ ਤਸਵੀਰ ਭੇਜੇ ਜਾਣ ਕਰਕੇ ਸ਼ਰਮਿੰਦਾ ਹੋਣਾ ਪਿਆ ਹੋਵੇਗਾ। ਹੁਣ ਵ੍ਹੱਟਸਐਪ ਇੱਕ ਅਜਿਹਾ ਫੀਚਰ ਲੈ ਕੇ ਆ ਰਿਹਾ ਹੈ ਜਿਸ ਨਾਲ ਤੁਹਾਨੂੰ ਸ਼ਰਮਿੰਦਾ ਨਹੀਂ ਹੋਣਾ ਪਵੇਗਾ। ਇਸ ਫੀਚਰ ਨੂੰ ਬੀਟਾ ਵਰਜਨ ‘ਤੇ ਰੋਲਆਊਟ ਕੀਤਾ ਗਿਆ ਹੈ। ਫੀਚਰ ਦੀ ਖਾਸ ਗੱਲ ਹੋਵੇਗੀ ਕਿ ਇਸ ‘ਚ ਮੈਸੇਜ ਜਾਂ ਫੋਟੋ ਭੇਜੇ ਜਾਣ ਤੋਂ ਪਹਿਲਾਂ ਉਸ ਵਿਅਕਤੀ ਦਾ ਨਾਂ ਕੰਫਰਮ ਕਰਵਾਇਆ ਜਾਵੇਗਾ ਜਿਸ ਨੂੰ ਤੁਸੀਂ ਮੈਸੇਜ ਭੇਜਣਾ ਚਾਹੁੰਦੇ ਹੋ। ਇਸ ਫੀਚਰ ਦੇ ਆਉਣ ਤੋਂ ਬਾਅਦ ਗਲਤੀ ਨਾਲ ਭੇਜੇ ਜਾਣ ਵਾਲੇ ਮੈਸੇਜਸ ਦੀ ਗਿਣਤੀ ‘ਚ ਕਮੀ ਆਵੇਗੀ। ਇਸ ਗੱਲ ਦੀ ਜਾਣਕਾਰੀ ਇੱਕ ਰਿਪੋਰਟ ‘ਚ ਸਾਹਮਣੇ ਆਈ ਹੈ। mspoweruser.com ਦੀ ਰਿਪੋਰਟ ਮੁਤਾਬਕ ਕੰਪਨੀ ਨੇ ਫੀਚਰ ਨੂੰ ਵਰਜਨ 2.19.173 ‘ਤੇ ਰੋਲਆਉਟ ਕੀਤਾ ਹੈ। ਇਸ ‘ਚ ਮੈਸੇਜ ਭੇਜੇ ਜਾਣ ਵਾਲੇ ਦੀ ਪ੍ਰੋਫਾਈਲ ਫੋਟੋ ਟੌਪ ਲੇਫਟ ਕਾਰਨਰ ‘ਤੇ ਨਜ਼ਰ ਆਵੇਗੀ। ਇਸ ਦੇ ਨਾਲ ਹੀ ਕੈਪਸ਼ਨ ਏਰੀਆ ਦੇ ਹੇਠ ਕਾਨਟੈਕਟ ਨੇਮ ਲਿਖਿਆ ਗਿਆ ਹੋਵੇਗਾ। ਇਹ ਫੀਚਰ ਗਰੁੱਪ ਚੈਟ ਤੇ ਸਿੰਗਲ ਚੈਟ ‘ਚ ਦੋਵਾਂ ‘ਚ ਹੋਵੇਗਾ।