ਨਵੀਂ ਦਿੱਲੀ: ਅੱਜਕੱਲ੍ਹ ਸਮਾਰਟਫੋਨ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੇ ਹਨ। ਜ਼ਿਆਦਾਤਰ ਕੰਮ ਮੋਬਾਈਲ ਫੋਨ 'ਤੇ ਕੀਤੇ ਜਾਂਦੇ ਹਨ। ਕਈ ਵਾਰ ਅਚਾਨਕ ਕੋਈ ਜ਼ਰੂਰੀ ਕੰਮ ਹੁੰਦਾ ਹੈ ਤੇ ਉਦੋਂ ਹੀ ਫੋਨ ਹੈਂਗ ਹੋ ਜਾਂਦਾ ਹੈ। ਸਮਾਰਟਫੋਨ ਨੂੰ ਕੁਝ ਟਿਪਸ ਦੀ ਮਦਦ ਨਾਲ ਹੈਂਗ ਹੋਣ ਤੋਂ ਬਚਾਇਆ ਜਾ ਸਕਦਾ ਹੈ।
ਸਭ ਤੋਂ ਜ਼ਰੂਰੀ ਗੱਲ ਹੈ ਕਿ ਆਪਣੇ ਫੋਨ 'ਚ ਐਪਸ ਘੱਟ ਰੱਖੋ। ਸਿਰਫ਼ ਜ਼ਰੂਰੀ ਐਪਲੀਕੇਸ਼ਨਜ਼ ਆਪਣੇ ਫੋਨ 'ਚ ਰੱਖੋ।
ਫੋਨ ਹੈਂਗ ਹੋਣ ਤੋਂ ਬਚਾਉਣ ਦਾ ਤਰੀਕਾ:
ਫੋਨ ਦੇ ਗੂਗਲ ਪਲੇਅ ਸਟੋਰ 'ਚ ਜਾਓ ਤੇ ਤਿੰਨ ਡੌਟਸ 'ਤੇ ਕਲਿੱਕ ਕਰੋ।
ਕਲਿਕ ਕਰਨ ਤੋਂ ਬਾਅਦ ਤਿੰਨ ਆਪਸ਼ਨ ਦਿਖਾਈ ਦੇਣਗੇ। ਇਨ੍ਹਾਂ 'ਚੋਂ ਤੁਸੀਂ Do not auto update app 'ਤੇ ਕਲਿੱਕ ਕਰਨਾ ਹੈ।
ਅਜਿਹਾ ਕਰਨ ਨਾਲ ਤੁਹਾਡੇ ਫੋਨ 'ਚ ਮੌਜੂਦ ਐਪ ਆਪਣੇ ਆਪ ਅਪਡੇਟ ਨਹੀਂ ਹੋਣਗੇ ਤੇ ਫੋਨ ਹੈਂਗ ਹੋਣ ਤੋਂ ਬਚਿਆ ਰਹੇਗਾ।
ਦੂਜਾ ਤਰੀਕਾ ਫੋਨ ਦੀ ਸੈਟਿੰਗਸ 'ਚ ਜਾਓ।
ਸੈਟਿੰਗ 'ਚ ਜਾਣ ਤੋਂ ਬਾਅਦ About ਫੋਨ 'ਤੇ ਕਲਿੱਕ ਕਰੋ। ਹੁਣ ਤਹਾਨੂੰ ਬਿਲਡ ਨੰਬਰ ਦਿਖਾਈ ਦੇਵੇਗਾ। ਇਸ 'ਤੇ 6-7 ਵਾਰ ਕਲਿੱਕ ਕਰੋ।
ਕਲਿੱਕ ਕਰਨ ਤੋਂ ਬਾਅਦ ਡਿਵੈਲਪਰ ਆਪਸ਼ਨ 'ਚ ਜਾਓ ਤੇ ਇਸ ਨੂੰ ਆਨ ਕਰ ਦਿਓ।
ਜਿਵੇਂ ਹੀ ਡਵੈਲਪਰ ਆਪਸ਼ਨ ਆਨ ਕਰੋਗੇ ਤਾਂ ਤੁਹਾਡੇ ਸਾਹਮਣੇ ਕਈ ਆਪਸ਼ਨ ਖੁੱਲ੍ਹਣਗੇ।
ਇਨ੍ਹਾਂ ਆਪਸ਼ਨਸ 'ਚੋਂ Window Animation Zoom, Transition Animation Scale Animator Duration Scale ਤਿੰਨਾਂ ਨੂੰ ਬੰਦ ਕਰ ਦੇਣਾ ਹੈ।
ਇਸ ਤਰ੍ਹਾਂ ਕੁਝ ਹੱਦ ਤਕ ਤੁਸੀਂ ਆਪਣਾ ਫੋਨ ਹੈਂਗ ਹੋਣ ਤੋਂ ਬਚਾ ਸਕਦੇ ਹੋ।